1. Home
  2. ਖਬਰਾਂ

ਇਹ ਕੰਮ ਕਰਦਿਆਂ ਹੀ ਕਿਸਾਨਾਂ ਦੇ Account ਵਿੱਚ Direct Transfer ਹੋ ਜਾਣਗੇ 1500 ਰੁਪਏ

ਕਿਸਾਨ ਭਰਾਵੋ ਸਰਕਾਰ ਤੋਂ 1500 ਰੁਪਏ ਲੈਣੇ ਹਨ ਤਾਂ ਇਹ ਕੰਮ ਜਲਦੀ ਤੋਂ ਜਲਦੀ ਨਬੇੜ ਲਓ, ਇਸ ਤੋਂ ਇਲਾਵਾ ਵੱਖ-ਵੱਖ ਮਸ਼ੀਨਾਂ ਦੀ ਸਬਸਿਡੀ ਲਈ ਤੁਸੀਂ ਇੱਥੇ ਰਜਿਸਟਰ ਕਰ ਸਕਦੇ ਹੋ।

Gurpreet Kaur Virk
Gurpreet Kaur Virk
24 ਜੂਨ ਤੱਕ ਖੁੱਲ੍ਹਿਆ ਰਹੇਗਾ ਪੋਰਟਲ, ਜਲਦੀ ਨਬੇੜ ਲਓ ਇਹ ਕੰਮ

24 ਜੂਨ ਤੱਕ ਖੁੱਲ੍ਹਿਆ ਰਹੇਗਾ ਪੋਰਟਲ, ਜਲਦੀ ਨਬੇੜ ਲਓ ਇਹ ਕੰਮ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਜੰਗੀ ਪੱਧਰ 'ਤੇ ਉਪਰਾਲੇ ਕਰ ਰਹੀ ਹੈ। ਇਸੇ ਕੜੀ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ ਪੋਰਟਲ 24 ਜੂਨ ਤੱਕ ਖੁੱਲ੍ਹਾ ਰੱਖੇਗੀ, ਅਤੇ ਪੜਤਾਲ ਉਪਰੰਤ ਕਿਸਾਨਾਂ ਦੇ ਖਾਤਿਆਂ ਵਿੱਚ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਰਾਸ਼ੀ ਜਾਰੀ ਕਰੇਗੀ।

ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਵੱਲੋਂ ਅਰੰਭੇ ਉਪਰਾਲਿਆਂ ਦਾ ਲਾਭ ਲੈਣ ਲਈ ਪਰਾਲੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਦੀ ਸਬਸਿਡੀ ਪ੍ਰਾਪਤ ਕਰਨ ਲਈ www.agarimachinery.pb.com 'ਤੇ ਰਜਿਸਟਰ ਕਰਨ।

ਇਹ ਵੀ ਪੜ੍ਹੋ : ਰਾਸ਼ਟਰੀ ਪੱਧਰ ਦੇ ਮਾਹਿਰਾਂ ਵੱਲੋਂ ਪਰਾਲੀ 'ਤੇ ਮੰਥਨ, ਕਿਹਾ ਪਰਾਲੀ ਸਮੱਸਿਆ ਨਹੀਂ ਸਗੋਂ ਸਰੋਤ

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਸਰੈਡਰ, ਮਲਚਰ, ਸਮਾਰਟ ਸੀਡਰ, ਜੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ, ਸਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਹੱਲ ਦੀ ਸਬਸਿਡੀ ਲਈ ਮਿਤੀ 15.07.2023 ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਮਸ਼ੀਨਾਂ ਉਪਰ ਸਬਸਿਡੀ ਦੀ ਦਰ ਸੀ.ਆਰ.ਐਮ ਸਕੀਮ ਦੀਆਂ ਗਾਇਡਲਾਇਨਜ ਅਨੁਸਾਰ ਹੋਵੇਗੀ।

ਇਹ ਵੀ ਪੜ੍ਹੋ : Dr. Iqbal Singh ਦੀ ਖੋਜ 'ਚ ਵੱਡੇ ਖੁਲਾਸੇ, ਫ਼ਸਲਾਂ 'ਚ ਵਰਤੇ ਜਾਂਦੇ ਕੀਟਨਾਸ਼ਕ Lung Cancer ਦਾ ਕਾਰਨ

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਪੋਰਟਲ 24.06.2023 ਤੱਕ ਖੁੱਲ੍ਹਾ ਰਹੇਗਾ ਜਿਸ ਉਪਰੰਤ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਮੰਡੀ ਬੋਰਡ ਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲੀ ਵੈਰੀਫਿਕੇਸ਼ਨ ਮਿਤੀ 26 ਜੂਨ, 2023 ਤੋਂ 15 ਜੁਲਾਈ, 2023 ਤੱਕ ਕੀਤੀ ਜਾਵੇਗੀ।

ਇਸ ਉਪਰੰਤ ਦੂਜੀ ਪੜਤਾਲ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਰਾਸ਼ੀ ਜਾਰੀ ਕੀਤੀ ਜਾਵੇਗੀ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)

Summary in English: By doing this, 1500 rupees will be directly transferred to the farmer's account

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters