1. Home
  2. ਖਬਰਾਂ

Dr. Iqbal Singh ਦੀ ਖੋਜ 'ਚ ਵੱਡੇ ਖੁਲਾਸੇ, ਫ਼ਸਲਾਂ 'ਚ ਵਰਤੇ ਜਾਂਦੇ ਕੀਟਨਾਸ਼ਕ Lung Cancer ਦਾ ਕਾਰਨ

ਫਸਲਾਂ ਵਿੱਚ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਫੇਫੜਿਆਂ ਦੇ ਕੈਂਸਰ ਨੂੰ ਸੱਦਾ ਦੇ ਰਹੀ ਹੈ, ਡਾ. ਇਕਬਾਲ ਸਿੰਘ ਦੀ ਖੋਜ ਵਿੱਚ ਹੋਇਆ ਵੱਡਾ ਖੁਲਾਸਾ।

Gurpreet Kaur Virk
Gurpreet Kaur Virk
ਫ਼ਸਲਾਂ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕ ਫੇਫੜਿਆਂ ਦੇ ਕੈਂਸਰ ਦਾ ਕਾਰਨ

ਫ਼ਸਲਾਂ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕ ਫੇਫੜਿਆਂ ਦੇ ਕੈਂਸਰ ਦਾ ਕਾਰਨ

Pesticides and Insecticides: ਫ਼ਸਲਾਂ ਤੋਂ ਵੱਧ ਝਾੜ ਪ੍ਰਾਪਤ ਕਰਨ ਦੀ ਹੋੜ ਇਸ ਕਦਰ ਵੱਧ ਗਈ ਹੈ ਕਿ ਹੁਣ ਕਿਸਾਨਾਂ ਵੱਲੋਂ ਅੰਨ੍ਹੇਵਾਹ ਪੈਸਟੀਸਾਈਡ ਅਤੇ ਇਨਸੈਕਟੀਸਾਈਡ ਦੀ ਵਰਤੋਂ ਕੀਤੀ ਜਾ ਰਹੀ ਹੈ। ਵੱਡੇ ਪੱਧਰ 'ਤੇ ਫ਼ਸਲਾਂ ਵਿੱਚ ਵਰਤੀਆਂ ਜਾਂਦੀਆਂ ਇਹ ਜ਼ਹਿਰੀਲੀਆਂ ਦਵਾਈਆਂ ਨਾ ਸਿਰਫ ਕਿਸਾਨਾਂ 'ਤੇ ਸਗੋਂ ਆਮ ਲੋਕਾਂ 'ਤੇ ਵੀ ਮਾੜਾ ਅਸਰ ਪਾ ਰਹੀਆਂ ਹਨ, ਜਿਸ ਕਾਰਨ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਇਸ ਹੈਰਾਨੀਜਨਕ ਖੁਲਾਸਾ ਡਾ. ਇਕਬਾਲ ਸਿੰਘ ਦੀ ਖੋਜ ਰਾਹੀਂ ਸਾਹਮਣੇ ਆਇਆ ਹੈ।

ਸਨਮਾਨ ਦਿਖਾਉਂਦੇ ਹੋਏ ਡਾ. ਇਕਬਾਲ ਸਿੰਘ

ਸਨਮਾਨ ਦਿਖਾਉਂਦੇ ਹੋਏ ਡਾ. ਇਕਬਾਲ ਸਿੰਘ

ਤੁਹਾਨੂੰ ਦੱਸ ਦੇਈਏ ਕਿ ਡਾ. ਇਕਬਾਲ ਸਿੰਘ ਦੀ ਖੋਜ ਨੂੰ ਇੰਸਟੀਚਿਊਟ ਆਫ਼ ਸਕਾਲਰਜ਼, ਭਾਰਤ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 'ਰਿਸਰਚ ਐਕਸੀਲੈਂਸ ਅਵਾਰਡ-2023' ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ, ਉਨ੍ਹਾਂ ਨੂੰ ਪੰਜਾਬ ਜ਼ੋਨ ਦਾ ਰਿਸਰਚ ਲਾਈਫ ਮੈਂਬਰ ਵੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਮਾਰਗਦਰਸ਼ਕ ਬਣਿਆ Gurdaspur ਦਾ ਕਿਸਾਨ Gurbinder Singh Bajwa

ਜੇਕਰ ਡਾ. ਇਕਬਾਲ ਸਿੰਘ ਦੀ ਸ਼ਖ਼ਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਇਸ ਵੇਲੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਫਿਜ਼ੀਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਪਟਿਆਲਾ ਸਰਕਲ ਦੇ 40 ਪਿੰਡਾਂ ਵਿੱਚ ਆਪਣਾ ਖੋਜ ਕੇਂਦਰ ਬਣਾਇਆ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਦੋ ਤਰ੍ਹਾਂ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਹੈ, ਇਕ ਉਹ ਕਿਸਾਨ ਜੋ ਜੈਵਿਕ ਖੇਤੀ ਕਰਦੇ ਹਨ ਅਤੇ ਦੂਜੇ ਉਹ ਕਿਸਾਨ ਜੋ ਫਸਲਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਕੇ ਖੇਤੀ ਕਰਦੇ ਹਨ।

ਇੱਕ ਟੈੱਸਟ ਰਾਹੀਂ ਡਾ. ਇਕਬਾਲ ਸਿੰਘ ਨੇ ਪਾਇਆ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ 90 ਫ਼ੀਸਦੀ ਕਿਸਾਨਾਂ ਦੇ ਫੇਫੜਿਆਂ ਨੂੰ ਸਾਫ਼ ਤੌਰ 'ਤੇ ਨੁਕਸਾਨ ਪਹੁੰਚਿਆ। ਰਿਪੋਰਟ ਮੁਤਾਬਕ ਇਨ੍ਹਾਂ ਵਿੱਚ ਬਲਗਮ, ਖੰਘ ਅਤੇ ਫੇਫੜਿਆਂ ਦੀਆਂ ਕਈ ਬੀਮਾਰੀਆਂ ਪਾਈਆਂ ਗਈਆਂ, ਜਿਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਕਿ ਫੇਫੜਿਆਂ ਵਿੱਚ ਇਨਫੈਕਸ਼ਨ ਕੈਂਸਰ ਦਾ ਕਾਰਨ ਬਣ ਰਿਹਾ ਹੈ।

ਇਹ ਵੀ ਪੜ੍ਹੋ : Ranjit Bagh ਦੀ ਕਿਸਾਨ ਰਣਜੀਤ ਕੌਰ Women Empowerment ਦੀ ਉਦਾਹਰਨ ਬਣੀ

ਗੱਲਬਾਤ ਦੌਰਾਨ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਆਮ ਤੌਰ 'ਤੇ ਕਿਸਾਨ 234 ਦਵਾਈਆਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਸਲਫ਼ਰ, ਇੰਡੋਸਲਫਾਨ, ਮੋਨੋਸਿਲ, ਮੈਕਨੋਜੇਬ ਆਦਿ, ਜੋ ਹਵਾ ਰਾਹੀਂ ਕਿਸਾਨਾਂ ਦੇ ਫੇਫੜਿਆਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਂਦੀਆਂ ਹਨ।

ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਬਾਰੇ ਦੱਸਦਿਆਂ ਡਾ. ਇਕਬਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੇ ਕਿਸਾਨਾਂ ਦੇ ਫੇਫੜੇ ਸੁਰੱਖਿਅਤ ਸਪਸ਼ਟ ਹੋਏ। ਇਸ ਦੇ ਨਾਲ ਹੀ ਉਨ੍ਹਾਂ ਸਲਾਹ ਦਿੱਤੀ ਕਿ ਕਿਸਾਨ ਜੈਵਿਕ ਖੇਤੀ ਵਿੱਚ ਨਿੰਮ ਤੋਂ ਬਣੀ ਦਵਾਈ ‘ਓਜ਼ੋਨੀਮ ਤ੍ਰਿਸ਼ੂਲ’ ਦੀ ਵਰਤੋਂ ਕਰ ਸਕਦੇ ਹਨ। ਜਿਸ ਦਾ ਮਨੁੱਖੀ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਫ਼ਸਲ 'ਤੇ ਇਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ : PAU ਨੂੰ ਮਿਲਿਆ ਭਾਰਤ ਦੀ Best Agricultural University ਦਾ ਦਰਜਾ

ਡਾ. ਇਕਬਾਲ ਸਿੰਘ ਦਾ ਕਹਿਣਾ ਹੈ ਕਿ ਅੰਨੇਵਾਰ ਵਰਤੀਆਂ ਜਾਂਦੀਆਂ ਕੀਟਨਾਸ਼ਕਾਂ ਆਮ ਲੋਕਾਂ ਦੇ ਫੇਫੜਿਆਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਨਾਲ ਜ਼ਮੀਨ ’ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਦਾ ਪੂਰਾ ਅੰਕੜਾ ਭੂਮੀ-ਵਿਭਾਗ ਦੇ ਮਾਹਿਰਾਂ ਤੋਂ ਹੀ ਪਤਾ ਲੱਗ ਸਕਦਾ ਹੈ।

ਡਾ. ਇਕਬਾਲ ਸਿੰਘ ਵੱਲੋਂ ਸਲਾਹ

● ਕਿਸਾਨਾਂ ਨੂੰ ਇਸ ਮਾਮਲੇ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ
● ਕਿਸਾਨਾਂ ਨੂੰ ਲਗਾਤਾਰ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ।
● ਕਿਸਾਨਾਂ ਨੂੰ ਦਵਾਈ ਛਿੜਕਾ ਵਾਲੇ ਖੇਤ 'ਤੇ ਲਿਖ ਕੇ ਤਖ਼ਤੀ ਲਾਉਣੀ ਚਾਹੀਦੀ ਹੈ, ਤਾਂ ਕਿ ਆਮ ਲੋਕ ਉਸ ਪਾਸੇ ਜਾਣ ਲੱਗਿਆਂ ਬਚਾਅ ਰੱਖ ਸਕਣ।
● ਸਰਕਾਰ ਵਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ।

ਸਰੋਤ: ਕ੍ਰਿਸ਼ੀ ਜਾਗਰਣ ਵੱਲੋਂ ਡਾ. ਇਕਬਾਲ ਸਿੰਘ ਨਾਲ ਖ਼ਾਸ ਗੱਲਬਾਤ।

Summary in English: Revelations in the research of Dr. Iqbal Singh, pesticides used in crops cause lung cancer

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters