s
  1. ਖਬਰਾਂ

ਪਸ਼ੂ ਪਾਲਕਾਂ ਨੂੰ ਮਿਲਣਗੇ 5 ਲੱਖ ਰੁਪਏ, ਕੇਂਦਰ ਸਰਕਾਰ ਦੀ ਸ਼ਿਲਾਘਯੋਗ ਪਹਿਲ

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਪਸ਼ੂ ਪਾਲਕਾਂ ਨੂੰ ਤੋਹਫ਼ਾ

ਪਸ਼ੂ ਪਾਲਕਾਂ ਨੂੰ ਤੋਹਫ਼ਾ

Dairy Farmers: ਕਿਸਾਨ ਭਾਵੇਂ ਖੇਤੀਬਾੜੀ ਨਾਲ ਜੁੜਿਆ ਹੋਵੇ ਜਾਂ ਫਿਰ ਪਸ਼ੂ ਪਾਲਣ ਦੇ ਕਿੱਤੇ ਨਾਲ, ਹਰ ਹਾਲ ਤੇ ਹਰ ਸਥਿਤੀ 'ਚ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦਾ ਸਾਥ ਨਿਭਾਉਂਦਿਆਂ ਹਨ ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਨਾਲ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਵੱਖ-ਵੱਖ ਉਪਰਾਲਿਆਂ ਰਾਹੀਂ ਕਿਸਾਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ, ਇਸੀ ਦੇ ਮੱਦੇਨਜ਼ਰ ਹੁਣ ਕੇਂਦਰ ਸਰਕਰ ਵੱਲੋਂ ਇੱਕ ਸ਼ਿਲਾਘਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਜੀ ਹਾਂ, ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਹੁਣ ਸਨਮਾਨ ਵੱਜੋਂ 5 ਲੱਖ ਤੱਕ ਦੇ ਇਨਾਮ ਦੇਣ ਦੀ ਯੋਜਨਾ ਬਣਾਈ ਗਈ ਹੈ।

Good News for Dairy Farmers: ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੰਗੀ ਪਹਿਲ ਕੀਤੀ ਗਈ ਹੈ। ਦੱਸ ਦੇਈਏ ਕਿ ਪਸ਼ੂ ਪਾਲਣ ਦੇ ਧੰਦੇ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਸਾਲ ਗੋਪਾਲ ਰਤਨ ਅਵਾਰਡ ਦਿੱਤਾ ਜਾਂਦਾ ਹੈ। ਸਰਕਾਰ ਦੇ ਇਸ ਉਪਰਾਲੇ ਦਾ ਮਕਸਦ ਵੱਧ ਤੋਂ ਵੱਧ ਕਿਸਾਨਾਂ ਨੂੰ ਪਸ਼ੂ ਪਾਲਣ ਵੱਲ ਆਕਰਸ਼ਿਤ ਕਰਨਾ ਹੈ।

ਕਿਸਾਨਾਂ ਤੋਂ ਇਲਾਵਾ ਵਧੀਆ ਨਕਲੀ ਗਰਭਦਾਨ ਟੈਕਨੀਸ਼ੀਅਨ ਅਤੇ ਦੁੱਧ ਉਤਪਾਦਕ ਕੰਪਨੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਐਵਾਰਡ ਨੂੰ ਹਾਸਲ ਕਰਨ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਇਸ ਵਾਰ ਅਰਜ਼ੀ ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ ਹੈ। ਜਿਕਰਯੋਗ ਹੈ ਕਿ ਇਹ ਪੁਰਸਕਾਰ ਸਮਾਰੋਹ ਰਾਸ਼ਟਰੀ ਦੁੱਧ ਦਿਵਸ, 26 ਨਵੰਬਰ 2022 'ਤੇ ਆਯੋਜਿਤ ਕੀਤਾ ਜਾਵੇਗਾ।

ਤਿੰਨ ਸ਼੍ਰੇਣੀਆਂ 'ਚ ਹੋਵੇਗੀ ਪੁਰਸਕਾਰ ਦੀ ਵੰਡ:

● ਪਹਿਲੀ ਸ਼੍ਰੇਣੀ ਨੂੰ 5 ਲੱਖ ਰੁਪਏ ਦਾ ਇਨਾਮ

● ਦੂਜੀ ਸ਼੍ਰੇਣੀ ਨੂੰ 3 ਲੱਖ ਰੁਪਏ ਦਾ ਇਨਾਮ

● ਤੀਜੀ ਸ਼੍ਰੇਣੀ ਨੂੰ 2 ਲੱਖ ਰੁਪਏ ਦਾ ਇਨਾਮ

ਅਪਲਾਈ ਕਰਨ ਦੀ ਯੋਗਤਾ:

● ਸਰਕਾਰ ਦੀ ਇਸ ਸਕੀਮ ਤਹਿਤ ਸਿਰਫ਼ ਗਾਵਾਂ ਅਤੇ ਮੱਝਾਂ ਪਾਲਣ ਵਾਲੇ ਕਿਸਾਨ ਹੀ ਯੋਗ ਹਨ।

● ਜਿਹੜੇ ਕਿਸਾਨ 50 ਪ੍ਰਮਾਣਿਤ ਦੇਸੀ ਨਸਲ ਦੀਆਂ ਗਾਵਾਂ ਜਾਂ 17 ਦੇਸੀ ਪ੍ਰਮਾਣਿਤ ਮੱਝਾਂ ਵਿੱਚੋਂ ਕਿਸੇ ਇੱਕ ਦੀ ਪਾਲਨਾ ਕਰਦੇ ਹਨ, ਉਹ ਹੀ ਇਸ ਐਵਾਰਡ ਲਈ ਅਪਲਾਈ ਕਰ ਸਕਦੇ ਹਨ।

● ਇਸੇ ਤਰ੍ਹਾਂ ਸਰਵੋਤਮ ਬਨਾਵਟੀ ਗਰਭਦਾਨ ਟੈਕਨੀਸ਼ੀਅਨ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਉਸ ਨੇ ਪ੍ਰਮਾਣਿਤ ਸੰਸਥਾ ਤੋਂ ਘੱਟੋ-ਘੱਟ 90 ਦਿਨਾਂ ਦੀ ਸਿਖਲਾਈ ਪ੍ਰਾਪਤ ਕੀਤੀ ਹੋਵੇ।

● ਸਹਿਕਾਰੀ ਸਭਾ, MPC ਜਾਂ FPO ਦੁੱਧ ਉਤਪਾਦਕ ਕੰਪਨੀ ਜੋ ਪ੍ਰਤੀ ਦਿਨ 100 ਲੀਟਰ ਦੁੱਧ ਦਾ ਉਤਪਾਦਨ ਕਰਦੀ ਹੈ। ਇਨ੍ਹਾਂ ਦੇ ਨਾਲ ਘੱਟੋ-ਘੱਟ 50 ਕਿਸਾਨ ਮੈਂਬਰ, ਦੁੱਧ ਉਤਪਾਦਨ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਯੋਗ ਹੋਣਗੇ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਵੇਚਣ ਵਾਸਤੇ 100 ਤੋਂ ਵੱਧ ਮੰਡੀਆਂ ਦੀ ਸੁਵਿਧਾ

ਅਪਲਾਈ ਕਰਨ ਦੀ ਪ੍ਰਕਿਰਿਆ:

ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੀਆਂ ਜੋ ਕੋਈ ਗੋਪਾਲ ਰਤਨ ਪੁਰਸਕਾਰ ਲਈ ਅਪਲਾਈ ਕਰਨਾ ਚਾਹੁੰਦਾ ਹੋਵੇ, ਉਹ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਭਾਗ, ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ, awards.gov.in 'ਤੇ ਜਾ ਕੇ 30 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Summary in English: Cattle breeders will get 5 lakh rupees, a welcome initiative of the central government

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription