ਅੱਜ-ਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ `ਚ ਹਰ ਮਨੁੱਖ ਸੁਕੂਨ ਤੇ ਆਰਾਮ ਚਾਹੁੰਦਾ ਹੈ, ਜਿਸਦੇ ਚਲਦਿਆਂ ਉਹ ਆਪਣੇ ਰੋਜ਼ਾਨਾ ਦੇ ਕੰਮਾਂਕਾਰਾਂ ਤੋਂ ਛੁੱਟੀ ਦਾ ਚਾਹਵਾਨ ਹੁੰਦਾ ਹੈ। ਛੁੱਟੀ ਇੱਕ ਅਜਿਹਾ ਦਿਲ ਨੂੰ ਸ਼ਾਂਤੀ ਦੇਣ ਵਾਲਾ ਜ਼ਰੀਆ ਹੁੰਦਾ ਹੈ, ਜਿਸ ਦੀ ਉਡੀਕ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਤੰਬਰ ਮਹੀਨਾ ਕੁਝ ਇਸੇ ਤਰ੍ਹਾਂ ਦੀਆਂ ਖੁਸ਼ੀਆਂ ਦੇਣ ਵਾਲਾ ਮਹੀਨਾ ਸਾਬਿਤ ਹੋਵੇਗਾ।
ਬੈਂਕ ਕਰਮਚਾਰੀਆਂ ਲਈ ਰਾਹਤ ਦੇਣ ਵਾਲਾ ਸਮਾਂ ਆਉਣ ਵਾਲਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਤੰਬਰ ਮਹੀਨੇ `ਚ ਆਉਣ ਵਾਲੀਆਂ ਛੁੱਟੀਆਂ ਬਾਰੇ। ਸਾਥੀਓ ਜੇਕਰ ਤੁਹਾਨੂੰ ਬੈਂਕ ਨਾਲ ਸੰਬੰਧੀ ਕੋਈ ਕੰਮ ਹੋਵੇ ਤਾਂ ਉਸ ਨੂੰ ਜਲਦੀ `ਤੋਂ ਜਲਦੀ ਨਿਪਟਾ ਲਓ। ਕਿਉਂਕਿ ਇਹ ਮਹੀਨਾ ਛੁੱਟੀਆਂ ਭਰਿਆ ਹੈ, ਜਿਸ ਕਾਰਨ ਬੈਂਕ ਬੰਦ ਹੋਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ।
ਸਤੰਬਰ 2022 ਵਿੱਚ ਬੈਂਕ ਛੁੱਟੀਆਂ ਦੀ ਸੂਚੀ:
● 1 ਸਤੰਬਰ 2022 (ਵੀਰਵਾਰ): ਗਣੇਸ਼ ਚਤੁਰਥੀ
● 4 ਸਤੰਬਰ 2022 (ਐਤਵਾਰ): ਰਾਖਵੀਂ ਛੁੱਟੀ
● 6 ਸਤੰਬਰ 2022 (ਮੰਗਲਵਾਰ): ਕਰਮ ਪੂਜਾ
● 7 ਸਤੰਬਰ 2022 (ਬੁੱਧਵਾਰ): ਪਹਿਲਾ ਓਨਮ
● 8 ਸਤੰਬਰ 2022 (ਵੀਰਵਾਰ): ਤਿਰੂਵੋਨਮ
● 9 ਸਤੰਬਰ 2022 (ਸ਼ੁੱਕਰਵਾਰ): ਇੰਦਰਜਾਤਰਾ
● 10 ਸਤੰਬਰ 2022 (ਸ਼ਨੀਵਾਰ): ਦੂਜਾ ਸ਼ਨੀਵਾਰ
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
● 10 ਸਤੰਬਰ 2022 (ਸ਼ਨੀਵਾਰ): ਸ਼੍ਰੀ ਨਰਾਇਣ ਗੁਰੂ ਜਯੰਤੀ
● 11 ਸਤੰਬਰ 2022 (ਐਤਵਾਰ): ਰਾਖਵੀਂ ਛੁੱਟੀ
● 18 ਸਤੰਬਰ 2022 (ਐਤਵਾਰ): ਰਾਖਵੀਂ ਛੁੱਟੀ
● 21 ਸਤੰਬਰ 2022 (ਬੁੱਧਵਾਰ): ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ
● 24 ਸਤੰਬਰ 2022 (ਸ਼ਨੀਵਾਰ): ਚੌਥਾ ਸ਼ਨੀਵਾਰ
● 25 ਸਤੰਬਰ 2022 (ਐਤਵਾਰ): ਰਾਖਵੀਂ ਛੁੱਟੀ
● 26 ਸਤੰਬਰ 2022 (ਸੋਮਵਾਰ): ਨਵਰਾਤਰੀ ਸਥਾਪਨਾ
Summary in English: Complete the bank related work then banks will be closed for 14 days