1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਣ ਸੰਬੰਧੀ ਸਿਖਲਾਈ ਕੋਰਸ ਸੰਪੂਰਨ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ’ਭਾਰਤ ਦਾ ਅੰਮਿ੍ਰਤ ਮਹੋਤਸਵ-ਭਾਰਤ ਦੀ ਅਜ਼ਾਦੀ ਦੇ 75 ਵਰ੍ਹੇ’ ਸੰਕਲਪ ਅਧੀਨ ਸੂਰ ਪਾਲਣ ਸੰਬੰਧੀ ਇਕ ਹਫ਼ਤੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ।ਕੋਰਸ ਦਾ ਮੁੱਖ ਉਦੇਸ਼ ਸੂਰ ਪਾਲਣ ਸੰਬੰਧੀ ਉਦਮੀਪਨ ਵਿਕਸਿਤ ਕਰਨਾ ਸੀ।ਕੋਰਸ ਦੇ ਸੰਯੋਜਕ, ਡਾ. ਰਵਦੀਪ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਕੁਲ 11 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

KJ Staff
KJ Staff
Guru Angad Dev Veterinary

Guru Angad Dev Veterinary

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ’ਭਾਰਤ ਦਾ ਅੰਮਿ੍ਰਤ ਮਹੋਤਸਵ-ਭਾਰਤ ਦੀ ਅਜ਼ਾਦੀ ਦੇ 75 ਵਰ੍ਹੇ’ ਸੰਕਲਪ ਅਧੀਨ ਸੂਰ ਪਾਲਣ ਸੰਬੰਧੀ ਇਕ ਹਫ਼ਤੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ।ਕੋਰਸ ਦਾ ਮੁੱਖ ਉਦੇਸ਼ ਸੂਰ ਪਾਲਣ ਸੰਬੰਧੀ ਉਦਮੀਪਨ ਵਿਕਸਿਤ ਕਰਨਾ ਸੀ।ਕੋਰਸ ਦੇ ਸੰਯੋਜਕ, ਡਾ. ਰਵਦੀਪ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਕੁਲ 11 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਇਸ ਸਿਖਲਾਈ ਕੋਰਸ ਵਿਚ ਸਾਰੇ ਬੁਨਿਆਦੀ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ ਗਈ।ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਜਿਥੇ ਆਪਣੇ ਭਾਸ਼ਣਾਂ ਰਾਹੀਂ ਸਿੱਖਿਆਰਥੀਆਂ ਨੂੰ ਸਿੱਖਿਅਤ ਕੀਤਾ ਉਥੇ ਵਿਹਾਰਕ ਗਿਆਨ ਦੇ ਰੂਪ ਵਿਚ ਉਨ੍ਹਾਂ ਨੂੰ ਫਾਰਮਾਂ ’ਤੇ ਪ੍ਰਯੋਗੀ ਗਿਆਨ ਵੀ ਦਿੱਤਾ ਗਿਆ।ਸਿੱਖਿਆਰਥੀਆਂ ਨੂੰ ਨਸਲ ਪ੍ਰਬੰਧਨ, ਖੁਰਾਕ ਪ੍ਰਬੰਧਨ, ਢਾਰਾ ਪ੍ਰਬੰਧ, ਟੀਕਾਕਰਨ, ਮਲ੍ਹੱਪ ਰਹਿਤ ਕਰਨਾ, ਬੀਮਾਰੀਆਂ ’ਤੇ ਕਾਬੂ, ਕਿੱਤੇ ਦੀ ਆਰਥਿਕਤਾ ਦੇ ਨਾਲ ਨਾਲ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਲਈ ਵੀ ਸਿੱਖਿਅਤ ਕੀਤਾ ਗਿਆ।

ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਸੂਰ ਪਾਲਣ ਦਾ ਕਿੱਤਾ ਬਹੁਤ ਹਰਮਨ-ਪਿਆਰਾ ਹੋ ਰਿਹਾ ਕਿੱਤਾ ਹੈ ਜਿਸ ਵਿਚ ਨੌਜਵਾਨਾਂ ਦੇ ਨਾਲ ਔਰਤਾਂ ਵੀ ਰੁਚੀ ਵਿਖਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੀਟ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਕਿਸਾਨ ਆਪਣੀ ਆਮਦਨ ਨੂੰ ਵਧਾ ਸਕਦੇ ਹਨ।ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਦੇ ਸੰਬੰਧ ਵਿਚ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਖਰੀਦਣ ’ਤੇ 20 ਪ੍ਰਤੀਸ਼ਤ ਦੀ ਰਿਆਇਤ ਅਗਸਤ 2021 ਦੇ ਮਹੀਨੇ ਵਿਚ ਦਿੱਤੀ ਜਾ ਰਹੀ ਹੈ।ਕਿਸਾਨ ਯੂਨੀਵਰਸਿਟੀ ਦੇ ਕਿਸਾਨ ਸੇਵਾ ਕੇਂਦਰ ਦੇ ਨਾਲ ਸੰਪਰਕ ਕਰਨ ਅਤੇ ਹੋਰ ਜਾਣਕਾਰੀ ਵੀ ਪ੍ਰਾਪਤ ਕਰਨ।

ਪਸਾਰ ਸਿੱਖਿਆ ਵਿਭਾਗ ਦੇ ਮੁਖੀ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਵਿਖੇ ਹਰੇਕ ਪਸ਼ੂਧਨ ਕਿੱਤੇ ਸੰਬੰਧੀ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਉਪਲਬਧ ਹਨ ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ਤੋਂ ਇਨ੍ਹਾਂ ਕਿੱਤਿਆਂ ਸੰਬੰਧੀ ਮੋਬਾਈਲ ਐਪਲੀਕੇਸ਼ਨ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।

ਕਿਸਾਨ ਜਾਂ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੋਂ ਫਾਰਮ ਡਾਊਨਲੋਡ ਕਰਕੇ ਭਵਿੱਖ ਵਿਚ ਹੋਣ ਵਾਲੇ ਸਿਖਲਾਈ ਪ੍ਰੋਗਰਾਮਾਂ ਲਈ ਭਰ ਸਕਦੇ ਹਨ।ਕਿਸੇ ਹੋਰ ਜਾਣਕਾਰੀ ਵਾਸਤੇ ਯੂਨੀਵਰਸਿਟੀ ਦੇ ਸਹਾਇਤਾ ਨੰਬਰ 0161- 2414026 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Complete training course on piggery at Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters