Dairy Training Course: ਡੇਅਰੀ ਫਾਰਮ ਦਾ ਧੰਦਾ ਇੱਕ ਰਵਾਇਤੀ ਧੰਦਾ ਹੈ। ਇਸ ਕਾਰੋਬਾਰ ਵਿੱਚ ਘੱਟ ਖਰਚੇ ਵਿੱਚ ਚੰਗਾ ਮੁਨਾਫਾ ਪ੍ਰਾਪਤ ਕੀਤਾ ਜਾਂਦਾ ਹੈ। ਜੇਕਰ ਤੁਸੀਂ ਪਿੰਡ ਵਿੱਚ ਰਹਿ ਕੇ ਚੰਗੇ ਕਾਰੋਬਾਰ ਜਾਂ ਰੁਜ਼ਗਾਰ ਦੀ ਤਲਾਸ਼ ਕਰ ਰਹੇ ਹੋ ਤਾਂ ਡੇਅਰੀ ਫਾਰਮ ਦਾ ਕਾਰੋਬਾਰ ਤੁਹਾਡੇ ਲਈ ਚੰਗਾ ਕਿੱਤਾ ਸਾਬਤ ਹੋ ਸਕਦਾ ਹੈ। ਤੁਸੀਂ 12 ਜੂਨ ਤੋਂ ਸ਼ੁਰੂ ਹੋਣ ਵਾਲੇ ਡੇਅਰੀ ਸਿਖਲਾਈ ਕੋਰਸ ਲਈ ਵੀ ਅਪਲਾਈ ਕਰ ਸਕਦੇ ਹੋ, ਅਪਲਾਈ ਕਰਨ ਦੀ ਆਖਰੀ ਮਿਤੀ 7 ਜੂਨ ਹੈ।
ਪਿੰਡਾਂ ਵਿੱਚ ਖੇਤੀਬਾੜੀ ਤੋਂ ਬਾਅਦ ਪਸ਼ੂ ਪਾਲਣ ਨੂੰ ਸਭ ਤੋਂ ਵੱਧ ਲਾਹੇਵੰਦ ਧੰਦਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਪਸ਼ੂ ਪਾਲਣ ਵੱਲ ਵਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਕਿੱਤੇ ਵਿੱਚ ਕਦਮ ਰੱਖਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ।
ਇਸ ਲੇਖ ਵਿੱਚ ਅੱਜ ਅਸੀਂ ਤੁਹਾਨੂੰ ਪੰਜਾਬ 'ਚ 12 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਡੇਅਰੀ ਸਿਖਲਾਈ ਕੋਰਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ, ਜੇਕਰ ਤੁਸੀਂ ਵੀ ਇਹ ਸਿਖਲਾਈ ਲੈਣਾ ਚਾਹੁੰਦੇ ਹੋ ਤਾਂ ਇਹ ਲੇਖ ਨੂੰ ਅੰਤ ਤੱਕ ਪੜੋ...
ਇਹ ਵੀ ਪੜ੍ਹੋ : KVK Hoshiarpur ਵਿਖੇ Dairy Farming ਸਬੰਧੀ ਸਿਖਲਾਈ ਕੋਰਸ ਦਾ ਪ੍ਰਬੰਧ
ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ/ਸੰਗਰੂਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਵੈ-ਰੁਜ਼ਗਾਰ ਸਕੀਮ ਤਹਿਤ ਦੋ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਵਿਭਾਗ ਦੇ ਡੇਅਰੀ ਸਿਖਲਾਈ ਕੇਂਦਰ ਸੰਗਰੂਰ ਵਿਖੇ 12 ਜੂਨ ਤੋਂ ਕਰਵਾਇਆ ਜਾ ਰਿਹਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰ ਘੱਟੋ-ਘੱਟ 5ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਪੇਂਡੂ ਪਿਛੋਕੜ ਨਾਲ ਸਬੰਧਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : June-July 'ਚ ਹੋਣ ਜਾ ਰਹੇ ਹਨ ਡੇਅਰੀ ਸਿਖਲਾਈ ਕੋਰਸ, 28 ਜੂਨ ਨੂੰ ਹੋਵੇਗਾ Interview
ਇੱਛੁਕ ਉਮੀਦਵਾਰ ਬਿਨੈ ਪੱਤਰ ਸਮੇਤ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਜਾਤੀ ਸਰਟੀਫਿਕੇਟ (ਸਿਰਫ ਅਨੁਸੂਚਿਤ ਜਾਤੀ ਲਈ) ਡਿਪਟੀ ਡਾਇਰੈਕਟਰ ਡੇਅਰੀ, ਬੀਡੀਪੀਓ ਦਫ਼ਤਰ ਬਰਨਾਲਾ ਦੇ ਦਫ਼ਤਰ ਵਿਖੇ 7 ਜੂਨ ਤੱਕ ਅਪਲਾਈ ਕਰ ਸਕਦੇ ਹਨ।
ਕੋਰਸ ਦੀ ਫੀਸ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 750 ਰੁਪਏ ਹੋਵੇਗੀ, ਜੋ ਕਿ 12 ਜੂਨ ਨੂੰ ਡੇਅਰੀ ਸਿਖਲਾਈ ਕੇਂਦਰ ਵਿਖੇ ਰਜਿਸਟ੍ਰੇਸ਼ਨ ਸਮੇਂ ਜਮ੍ਹਾ ਕਰਵਾਉਣੀ ਹੋਵੇਗੀ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ (District Public Relations Office Sangrur)
Summary in English: Dairy training course starts from 12th June, interested candidates apply till 7th June