ਸ਼ੁੱਕਰਵਾਰ ਨੂੰ ਪੰਚਾਇਤੀ ਰਾਜ ਦਿਵਸ (Panchayati Raj Diwas) ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਸਰਪੰਚਾਂ ਨੂੰ ਸੰਬੋਧਨ ਕੀਤਾ। ਕੋਰੋਨਾ ਵਾਇਰਸ ਕਾਰਨ ਹੋਏ ਤਾਲਾਬੰਦੀ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਸਵੇਰੇ 11 ਵਜੇ ਲਾਈਵ ਹੋਏ | ਇਸ ਕਾਨਫਰੰਸਿੰਗ ਵਿੱਚ ਕੇਂਦਰੀ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਸ਼ਾਮਲ ਹੋਏ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਮੋਦੀ ਨੇ ਦੋ ਯੋਜਨਾਵਾਂ ਨੂੰ ਵੀ ਪੇਸ਼ ਕੀਤਾ। ਇਨ੍ਹਾਂ ਵਿਚ eGramSwaraj ਐਪ ਅਤੇ ਸਵਾਮਿਤਵ ਯੋਜਨਾ ਸ਼ਾਮਲ ਹਨ | ਆਓ ਅਸੀਂ ਤੁਹਾਨੂੰ ਈ-ਗ੍ਰਾਮ ਸਵਰਾਜ ਐਪ ਬਾਰੇ ਜਾਣਕਾਰੀ ਦਿੰਦੇ ਹਾਂ, ਇਹ ਕੀ ਹੈ ਅਤੇ ਇਸ ਨੂੰ ਡਾਉਨਲੋਡ ਕਰਕੇ ਤੁਸੀਂ ਇਸ ਦਾ ਲਾਭ ਕਿਵੇਂ ਲੈ ਸਕਦੇ ਹੋ |
ਕੀ ਹੈ e-Gram Swaraj app?
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ eGramSwaraj portal ਅਤੇ ਐਪ ਲਾਂਚ ਕੀਤਾ ਹੈ। ਮੋਦੀ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਪੋਰਟਲ ਅਤੇ ਮੋਬਾਈਲ ਐਪ ਦੇਸ਼ ਦੇ ਸਾਰੇ ਪਿੰਡਾਂ ਲਈ ਕਿਵੇਂ ਮਦਦਗਾਰ ਹੋਵੇਗਾ। ਭਾਰਤ ਸਰਕਾਰ ਦੇ ਪੰਚਾਇਤ ਰਾਜ ਮੰਤਰਾਲੇ ਦੁਆਰਾ ਲਾਂਚ ਕੀਤੀ ਗਈ ਈ-ਗ੍ਰਾਮ ਸਵਰਾਜ ਵੈਬਸਾਈਟ ਅਤੇ ਮੋਬਾਈਲ ਐਪਲੀਕੇਸ਼ਨ (Mobile App) ਦੇ ਜ਼ਰੀਏ, ਕੋਈ ਵੀ ਵਿਅਕਤੀ ਦੇਸ਼ ਦੇ ਪੇਂਡੂ ਖੇਤਰਾਂ ਨਾਲ ਜੁੜੀ ਸਾਰੀ ਜਾਣਕਾਰੀ ਨੂੰ ਇਕੋ ਥਾਂ ਇਕਠੀ ਲੈ ਸਕਦਾ ਹੈ। ਇਸ ਐਪ ਦੇ ਜ਼ਰੀਏ ਗ੍ਰਾਮ ਪੰਚਾਇਤਾਂ ਦੇ ਫੰਡ ਦੇ ਬਾਰੇ ਪਤਾ ਕੀਤਾ ਜਾ ਸਕਦਾ ਹੈ। ਇਸਦੇ ਨਾਲ, ਹੀ ਉਸ ਨਾਲ ਜੁੜੇ ਸਾਰੇ ਕੰਮਾਂ ਦੀ ਪੂਰੀ ਜਾਣਕਾਰੀ, ਪ੍ਰੋਫਾਈਲ, ਅਪਡੇਟਸ, ਬਜਟ, ਆਦਿ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਨਾਲ ਨਾ ਸਿਰਫ ਪ੍ਰੋਜੈਕਟਾਂ ਦੇ ਕੰਮ ਵਿਚ ਤੇਜ਼ੀ ਆਵੇਗੀ, ਬਲਕਿ ਆਮ ਲੋਕਾਂ ਨੂੰ ਵੀ ਇਸ ਦੀ ਜਾਣ-ਪਛਾਣ ਰਹੇਗੀ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ…
ਪੀਐਮ ਮੋਦੀ ਨੇ ਪਿੰਡਾਂ ਨੂੰ ਇਸ ਮਹਾਂਮਾਰੀ ਦੇ ਪ੍ਰਭਾਵਾਂ ਅਤੇ ਤਾਲਾਬੰਦੀ ਕਾਰਨ ਆਉਣ ਵਾਲੀ ਸਮੱਸਿਆਵਾਂ ਤੋਂ ਬਚਾਉਣ ਲਈ ਦੇਸ਼ ਦੇ ਸਾਰੇ ਸਰਪੰਚਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ -19 ਦੇ ਕਾਰਨ ਦੇਸ਼ ਦੇ ਹਰ ਵਰਗ ਨੂੰ ਮੁਸੀਬਤ ਆਈ ਹੈ। ਮਹਾਂਮਾਰੀ ਦੇ ਕਾਰਨ ਲੋਕਾਂ ਦਾ ਕੰਮ ਵੀ ਪ੍ਰਭਾਵਤ ਹੋਇਆ ਹੈ ਅਤੇ ਨਾਲ ਹੀ ਤਰੀਕਾ ਵਿੱਚ ਵੀ ਬਹੁਤ ਤਬਦੀਲੀ ਆਈ ਹੈ | ਇਸ ਦੇ ਨਾਲ ਹੀ ਇਸ ਵਾਇਰਸ ਨੇ ਲੋਕਾਂ ਨੂੰ ਇਕ ਨਵਾਂ ਸੰਦੇਸ਼ ਵੀ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਹੁਣ ਸਵੈ-ਨਿਰਭਰ ਬਣਨ ਦੀ ਲੋੜ ਹੈ |
ਇਹਦਾ ਕਰੋ ਮੋਬਾਈਲ ਐਪ ਨੂੰ ਡਾਉਨਲੋਡ
ਤੁਸੀਂ eGramSwaraj Application download ਆਪਣੇ ਫੋਨ ਤੇ ਗੂਗਲ ਪਲੇ ਸਟੋਰ (GOOGLE PLAY STORE) ਤੇ ਜਾ ਕੇ ਕਰ ਸਕਦੇ ਹੋ | ਤੁਸੀ ਇਸ ਲਿੰਕ ਤੇ https://play.google.com/store/apps/details?id=nic.in.unified%20 ਕਲਿਕ ਕਰਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ |
Summary in English: E-Gram Swaraj Portal: PM Modi launched e-Gram Swaraj App, how to download and avail benefits