1. Home
  2. ਖਬਰਾਂ

Earthquake: ਉੱਤਰ ਭਾਰਤ 'ਚ ਭੂਚਾਲ ਦੇ ਜ਼ਬਰਦਸਤ ਝਟਕੇ, 30 ਸੈਕਿੰਡ ਤੱਕ ਹਿੱਲਿਆ Delhi-NCR

Delhi-NCR ਵਿੱਚ ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। 30 ਸੈਕਿੰਡ ਲਈ ਆਏ ਭੂਚਾਲ ਨੇ ਦਿੱਲੀ-ਐੱਨ.ਸੀ.ਆਰ ਨੂੰ ਹਿਲਾ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ ਸੀ।

Gurpreet Kaur Virk
Gurpreet Kaur Virk
ਦਿੱਲੀ-ਐੱਨ.ਸੀ.ਆਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ

ਦਿੱਲੀ-ਐੱਨ.ਸੀ.ਆਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ

Earthquake in Delhi-NCR: ਦੇਸ਼ ਦੀ ਰਾਜਧਾਨੀ ਦਿੱਲੀ ਮੰਗਲਵਾਰ ਦੁਪਹਿਰ ਕੰਬ ਗਈ। ਦਰਅਸਲ, ਦੁਪਹਿਰ ਕਰੀਬ 2.30 ਵਜੇ ਦਿੱਲੀ-ਐੱਨ.ਸੀ.ਆਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਦਿਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਨੇਪਾਲ ਸੀ ਅਤੇ ਇਹ ਝੱਟਕੇ ਇੰਨ੍ਹੇ ਜ਼ਬਰਦਸਤ ਸੀ ਕਿ ਕਰੀਬ 30 ਸੈਕਿੰਡ ਤੱਕ ਇਸਦਾ ਅਸਰ ਮਹਿਸੂਸ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕੀ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਇਨ੍ਹਾਂ ਝਟਕਿਆਂ ਦਾ ਅਸਰ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋੜਾ ਵਿੱਚ ਵੀ ਮਹਿਸੂਸ ਕੀਤਾ ਗਿਆ।

ਭੂਚਾਲ ਦੌਰਾਨ ਲੋਕ ਆਪਣੇ ਦਫ਼ਤਰਾਂ ਅਤੇ ਘਰਾਂ ਤੋਂ ਬਾਹਰ ਆ ਗਏ। ਕੰਧਾਂ 'ਤੇ ਟੰਗੇ ਛੱਤ ਵਾਲੇ ਪੱਖੇ ਅਤੇ ਹੋਰ ਚੀਜ਼ਾਂ ਤੇਜ਼ੀ ਨਾਲ ਹਿੱਲਣ ਲੱਗ ਪਈਆਂ। ਹਾਲਾਂਕਿ ਜਾਣਕਾਰੀ ਮੁਤਾਬਕ ਹੁਣ ਤੱਕ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਜਾਣਕਾਰੀ

ਭੂਚਾਲ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ ਦੁਪਹਿਰ 2.28 ਵਜੇ ਆਇਆ, ਜਿਸ ਦੀ ਤੀਬਰਤਾ 5.8 ਸੀ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕੀ ਇਸ ਤੋਂ ਪਹਿਲਾਂ 5 ਜਨਵਰੀ ਨੂੰ ਦਿੱਲੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੌਰਾਨ ਰਾਤ ਕਰੀਬ 8 ਵਜੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਿੱਲੀ-ਐਨਸੀਆਰ ਪੂਰੀ ਤਰ੍ਹਾਂ ਕੰਬ ਗਿਆ ਸੀ।

Summary in English: Earthquake: Strong earthquake shocks in North India, Delhi-NCR shook for 30 seconds

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters