1. Home
  2. ਖਬਰਾਂ

India-Saudi ਵਿੱਚ ਇਸ ਦਿਨ ਮਨਾਈ ਜਾਵੇਗੀ EID, ਜਲਦ ਹੋਵੇਗਾ ਚੰਦ ਦਾ ਦੀਦਾਰ

EID ਦਾ ਤਿਉਹਾਰ ਪੂਰੀ ਦੁਨੀਆ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਉਮੀਦ ਹੈ ਕਿ ਈਦ ਦਾ ਤਿਉਹਾਰ India ਅਤੇ Saudi 'ਚ ਇੱਕੋ ਦਿਨ ਮਨਾਇਆ ਜਾਵੇਗਾ।

Gurpreet Kaur Virk
Gurpreet Kaur Virk
ਈਦ-ਉਲ-ਫਿਤਰ ਦੀਆਂ ਰੌਣਕਾਂ

ਈਦ-ਉਲ-ਫਿਤਰ ਦੀਆਂ ਰੌਣਕਾਂ

EID 2023: ਦੁਨੀਆ ਭਰ ਦੇ ਮੁਸਲਮਾਨਾਂ ਨੇ ਈਦ-ਉਲ-ਫਿਤਰ 2023 (Eid-ul-Fitr 2023) ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਰਮਜ਼ਾਨ ਦਾ ਮਹੀਨਾ ਭਰ ਚੱਲਣ ਵਾਲਾ ਵਰਤ ਖਤਮ ਹੋਣ ਨੇੜੇ ਹੈ। ਈਦ ਦੀ ਤਰੀਕ ਅੱਧਾ ਚੰਦ ਦੇਖਣ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ, ਇਸ ਲਈ ਇਹ ਵੱਖ-ਵੱਖ ਥਾਵਾਂ ਮੁਤਾਬਕ ਬਦਲਦੀ ਰਹਿੰਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਭਾਰਤ 'ਚ ਈਦ ਦਾ ਤਿਉਹਾਰ (Eid Festival) ਕਿਸ ਦਿਨ ਮਨਾਇਆ ਜਾਵੇਗਾ?

ਈਦ-ਉਲ-ਫਿਤਰ (Eid-ul-Fitr) ਭਾਵ ਈਦ ਇੱਕ ਇਸਲਾਮੀ ਤਿਉਹਾਰ ਹੈ ਜੋ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਪਵਿੱਤਰ ਮਹੀਨੇ ਵਿੱਚ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਵਰਤ ਰੱਖਦੇ ਹਨ। ਈਦ ਅਲ-ਫਿਤਰ ਦੀ ਤਾਰੀਖ ਹਰ ਸਾਲ ਬਦਲਦੀ ਹੈ ਕਿਉਂਕਿ ਇਹ ਚੰਦਰਮਾ ਦੇ ਦਰਸ਼ਨ 'ਤੇ ਅਧਾਰਤ ਹੈ, ਪਰ ਇਹ ਆਮ ਤੌਰ 'ਤੇ ਇਸਲਾਮੀ ਚੰਦਰ ਕੈਲੰਡਰ ਦੇ ਦਸਵੇਂ ਮਹੀਨੇ, ਸ਼ਵਾਲ ਦੇ ਪਹਿਲੇ ਦਿਨ ਆਉਂਦੀ ਹੈ। ਅਜਿਹੇ 'ਚ ਭਾਰਤ ਦੇ ਮੁਸਲਮਾਨਾਂ ਦੇ ਦਿਮਾਗ 'ਚ ਸਵਾਲ ਹੈ ਕਿ ਇਸ ਵਾਰ ਈਦ ਕਦੋਂ ਮਨਾਈ ਜਾਵੇਗੀ।

ਇਹ ਵੀ ਪੜ੍ਹੋ : Punjab Agricultural University ਵੱਲੋਂ ਕਿਸਾਨਾਂ ਲਈ ਪੰਜ ਦਿਨਾਂ ਕਿੱਤਾ ਸਿਖਲਾਈ ਕੋਰਸ ਸ਼ੁਰੂ

ਇਸ ਤਿਉਹਾਰ ਦੀ ਸਹੀ ਤਾਰੀਖ ਅੱਧੇ ਚੰਦ ਦੇ ਦਰਸ਼ਨ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਇਸਲਾਮਿਕ ਦੇਸ਼ਾਂ 'ਚ ਇਸ ਵਾਰ 20 ਅਪ੍ਰੈਲ ਵੀਰਵਾਰ ਨੂੰ ਸ਼ਵਾਲ ਦਾ ਚੰਦ ਦੇਖਣ ਦੀ ਉਮੀਦ ਹੈ। ਇਸ ਨਾਲ ਅੱਜ ਰਮਜ਼ਾਨ ਦੀ ਸਮਾਪਤੀ ਹੋ ਜਾਵੇਗੀ।

ਹਾਲਾਂਕਿ, ਏਸ਼ੀਆ ਅਤੇ ਆਸਟਰੇਲੀਆ ਦੇ ਸਾਰੇ ਹਿੱਸਿਆਂ ਵਿੱਚ ਵੀਰਵਾਰ ਨੂੰ ਨੰਗੀ ਅੱਖ ਜਾਂ ਟੈਲੀਸਕੋਪ ਨਾਲ ਚੰਦਰਮਾ ਨੂੰ ਵੇਖਣਾ ਸੰਭਵ ਨਹੀਂ ਹੋ ਸਕਦਾ ਹੈ। ਪਰ ਇਹ ਕੁਝ ਇਸਲਾਮੀ ਦੇਸ਼ਾਂ ਵਿੱਚ ਦੇਖਿਆ ਜਾ ਸਕਦਾ ਹੈ। ਮੁਸਲਮਾਨ ਆਮ ਤੌਰ 'ਤੇ ਈਦ ਦੀ ਤਾਰੀਖ ਦੀ ਪੁਸ਼ਟੀ ਕਰਨ ਲਈ ਰਾਤ ਤੋਂ ਪਹਿਲਾਂ ਤੱਕ ਇੰਤਜ਼ਾਰ ਕਰਦੇ ਹਨ।

ਇਹ ਵੀ ਪੜ੍ਹੋ : Punjab Agricultural University ਵਿਖੇ 56ਵੀਂ ਐਥਲੈਟਿਕ ਮੀਟ ਦਾ ਆਗਾਜ਼

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਭਾਰਤ 'ਚ 21 ਅਪ੍ਰੈਲ ਸ਼ੁੱਕਰਵਾਰ ਨੂੰ ਚੰਦ ਦੇ ਨਜ਼ਰ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ ਈਦ-ਉਲ-ਫਿਤਰ ਸ਼ਨੀਵਾਰ 22 ਅਪ੍ਰੈਲ ਨੂੰ ਮਨਾਈ ਜਾਵੇਗੀ। ਚੰਨ ਨਜ਼ਰ ਆਉਣ ਦੀ ਪੁਸ਼ਟੀ ਹੋਣ ਤੋਂ ਬਾਅਦ ਟੈਲੀਵਿਜ਼ਨ, ਰੇਡੀਓ ਸਟੇਸ਼ਨਾਂ ਅਤੇ ਮਸਜਿਦਾਂ ਰਾਹੀਂ ਈਦ ਦਾ ਐਲਾਨ ਕੀਤਾ ਜਾਂਦਾ ਹੈ।

ਈਦ-ਉਲ-ਫਿਤਰ 'ਤੇ, ਮੁਸਲਮਾਨ ਵਿਸ਼ੇਸ਼ ਨਮਾਜ਼ ਅਦਾ ਕਰਨ ਲਈ ਮਸਜਿਦਾਂ ਜਾਂ ਖੁੱਲ੍ਹੀਆਂ ਥਾਵਾਂ 'ਤੇ ਇਕੱਠੇ ਹੁੰਦੇ ਹਨ, ਜਿਸ ਨੂੰ ਈਦ ਦੀ ਨਮਾਜ਼ ਵਜੋਂ ਜਾਣਿਆ ਜਾਂਦਾ ਹੈ। ਇਸ ਦੌਰਾਨ ਉਹ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੰਦੇ ਹਨ, ਪਰਿਵਾਰ ਅਤੇ ਦੋਸਤਾਂ ਨਾਲ ਖਾਣਾ ਖਾਂਦੇ ਹਨ ਅਤੇ ਦਾਨ ਵੀ ਕਰਦੇ ਹਨ।

ਇਹ ਵੀ ਪੜ੍ਹੋ : PAU ਦੇ ਵਾਈਸ ਚਾਂਸਲਰ ਨੇ ਨਵਾਂ Crop Calendar ਕਿਸਾਨੀ ਸਮਾਜ ਨੂੰ ਕੀਤਾ ਅਰਪਿਤ

ਈਦ-ਉਲ-ਫਿਤਰ ਦੀਆਂ ਰੌਣਕਾਂ

ਈਦ-ਉਲ-ਫਿਤਰ ਦੀਆਂ ਰੌਣਕਾਂ

ਇਹ ਦਿਨ ਮਾਫ਼ੀ, ਮੇਲ-ਮਿਲਾਪ ਅਤੇ ਜਸ਼ਨ ਮਨਾਉਣ ਦਾ ਸਮਾਂ ਹੁੰਦਾ ਹੈ। ਹਰ ਦੇਸ਼ ਦੇ ਮੁਸਲਮਾਨ ਇਸ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਇਸ ਦੇ ਨਾਲ ਹੀ ਇਸ ਦਿਨ ਮੁਸਲਮਾਨਾਂ ਦਾ ਇੱਕ ਮਹੀਨੇ ਦਾ ਵਰਤ ਵੀ ਤੋੜਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿਸਾਊਦੀ ਸੁਪਰੀਮ ਕੋਰਟ ਨੇ ਖਾੜੀ ਦੇਸ਼ ਦੇ ਸਾਰੇ ਮੁਸਲਮਾਨਾਂ ਨੂੰ ਵੀਰਵਾਰ ਸ਼ਾਮ ਨੂੰ ਸ਼ਵਾਲ ਮਹੀਨੇ ਦਾ ਚੰਦਰਮਾ ਦੇਖਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਚੰਦਰਮਾ ਦੇਖਣ ਦੀ ਸੰਭਾਵਨਾ ਬਹੁਤ ਘੱਟ ਹੈ। ਅਜਿਹੇ 'ਚ ਮੰਨਿਆ ਜਾ ਸਕਦਾ ਹੈ ਕਿ ਭਾਰਤ ਅਤੇ ਸਾਊਦੀ ਅਰਬ 'ਚ ਈਦ ਇਕ ਹੀ ਦਿਨ ਮਨਾਈ ਜਾ ਸਕਦੀ ਹੈ।

Summary in English: EID will be celebrated on this day in India-Saudi, Moon will be seen soon

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters