1. Home
  2. ਖਬਰਾਂ

Elon Musk ਨੇ Twitter ਦਾ Logo ਬਦਲਿਆ, ਜਾਣੋ ਇਸਦੇ ਪਿੱਛੇ ਦਾ ਵੱਡਾ ਕਾਰਨ

Elon Musk ਵੱਲੋਂ Twitter 'ਤੇ ਟੇਕਓਵਰ ਤੋਂ ਬਾਅਦ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ, ਇਸੇ ਲੜੀ 'ਚ ਹੁਣ ਕੰਪਨੀ ਵੱਲੋਂ Logo ਨੂੰ ਬਦਲ ਦਿੱਤਾ ਗਿਆ ਹੈ, ਆਓ ਜਾਣਦੇ ਹਾਂ ਇਸਦੇ ਪਿੱਛੇ ਦਾ ਮੁੱਖ ਕਾਰਨ।

Gurpreet Kaur Virk
Gurpreet Kaur Virk
Twitter ਦੀ ਚਿੜੀਆ ਦੀ ਜਗ੍ਹਾ Doge ਕਿਉਂ?

Twitter ਦੀ ਚਿੜੀਆ ਦੀ ਜਗ੍ਹਾ Doge ਕਿਉਂ?

Twitter Logo: ਕਿਸੀ ਵੀ ਕੰਪਨੀ ਦੀ ਪਛਾਣ ਉਸਦੇ ਲੋਗੋ (Logo) ਨਾਲ ਹੁੰਦੀ ਹੈ, ਅਜਿਹੇ 'ਚ ਅਚਾਨਕ ਲੋਕੋ (Logo) 'ਚ ਬਦਲਾਅ ਕਰਨਾ ਕਿਸੇ ਵੀ ਬ੍ਰਾਂਡ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਟਵਿੱਟਰ (Twitter) ਦੇ ਮਾਲਕ ਐਲੋਨ ਮਸਕ (Elon Musk) ਦੀ, ਜਿਨ੍ਹਾਂ ਨੇ ਟਵਿੱਟਰ (Twitter) ਦਾ ਲੋਗੋ (Logo) ਬਦਲ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...

ਟਵਿੱਟਰ (Twitter) ਕੰਪਨੀ 'ਚ ਐਲਨ ਮਸਕ (Elon Musk) ਦੀ ਐਂਟਰੀ ਤੋਂ ਬਾਅਦ ਵੱਡੇ-ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅਜਿਹੀਆਂ ਤਬਦੀਲੀਆਂ ਜੋ ਕਿਸੇ ਨੂੰ ਵੀ ਸੋਚ ਵਿੱਚ ਪਾ ਦੇਣ ਕਿ ਇਸ ਤਰ੍ਹਾਂ ਦੀ ਤਬਦੀਲੀ ਕਿਉਂ ਕੀਤੀ ਗਈ।

ਤਾਜ਼ਾ ਜਾਣਕਾਰੀ ਮੁਤਾਬਕ ਸੋਮਵਾਰ ਰਾਤ ਤੋਂ ਟਵਿਟਰ ਅਕਾਊਂਟ (Twitter Account) 'ਤੇ ਨੀਲੀ ਚਿੜੀਆ (Blue Bird) ਦੀ ਥਾਂ 'ਤੇ ਕੁੱਤੇ (Doge) ਦਾ ਲੋਗੋ ਦਿਖਾਈ ਦੇਣ ਲੱਗ ਪਿਆ। ਜਿਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਚਰਚਾ ਦਾ ਬਾਜ਼ਾਰ ਗਰਮ ਹੋਣ ਲੱਗਾ, ਯੂਜ਼ਰਸ (Users) ਇਸ ਨਵੇਂ ਲੋਗੋ (Logo) ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।

ਇਹ ਵੀ ਪੜ੍ਹੋ : Good News! ਸਸਤਾ ਹੋਇਆ LPG Cylinder, ਹੁਣ ਦੇਣੇ ਪੈਣਗੇ ਸਿਰਫ ਇਨ੍ਹੇ ਰੁਪਏ

ਐਲਨ ਮਸਕ ਵੱਲੋਂ ਟਵੀਟ

ਐਲੋਨ ਮਸਕ (Elon Musk) ਨੇ ਵੀ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਟਵੀਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਹੁਣ ਡੌਗੀ (Doge) ਟਵਿਟਰ ਦਾ ਨਵਾਂ ਲੋਗੋ ਹੋਵੇਗਾ। ਐਲੋਨ ਮਸਕ (Elon Musk) ਨੇ ਆਪਣੇ ਅਕਾਊਂਟ 'ਤੇ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਡੌਗੀ ਕਾਰ ਵਿੱਚ ਬੈਠਾ ਹੈ ਅਤੇ ਪੁਲੀਸ ਅਧਿਕਾਰੀ, ਜੋ ਉਸ ਦਾ ਡਰਾਈਵਿੰਗ ਲਾਇਸੈਂਸ ਦੇਖ ਰਿਹਾ ਹੈ ਅਤੇ ਉਸ ਨੂੰ ਦੱਸ ਰਿਹਾ ਹੈ ਕਿ ਉਸ ਦੀ ਫੋਟੋ ਬਦਲ ਦਿੱਤੀ ਗਈ ਹੈ।

ਟਵਿਟਰ ਦਾ ਲੋਗੋ ਬਦਲਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਕਿ ਅਜਿਹਾ ਬਦਲਾਅ ਕਿਉਂ ਕੀਤਾ ਗਿਆ ਹੈ ਅਤੇ ਕੁਝ ਲੋਕ ਇਸਨੂੰ ਹਾਲੇ ਵੀ ਮਜ਼ਾਕ ਸਮਝ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਟਵਿਟਰ ਹੈਕ ਹੋ ਗਿਆ ਹੈ। ਫਿਲਹਾਲ, ਟਵਿੱਟਰ ਦੀ ਮੋਬਾਈਲ ਐਪ 'ਤੇ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : Surface Seeding Technique ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ

Summary in English: Elon Musk changed Twitter's logo, know the big reason behind it

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters