Passes Away: ਡੂੰਘੇ ਦੁੱਖ ਅਤੇ ਭਾਰੀ ਮੰਨ ਨਾਲ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਡਾ. ਸੁਖਦੇਵ ਸਿੰਘ ਗਰੇਵਾਲ ਉੱਘੇ ਅਰਥ ਸ਼ਾਸਤਰੀ, ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ, ਪੀਏਯੂ ਦੇ ਦਾ 88 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ।
ਤੁਹਾਨੂੰ ਦੱਸ ਦੇਈਏ ਕਿ ਡਾ. ਸੁਖਦੇਵ ਸਿੰਘ ਗਰੇਵਾਲ `ਲੋਕਾਂ ਦੇ ਅਰਥ ਸ਼ਾਸਤਰੀ` ਵਜੋਂ ਜਾਣੇ ਜਾਂਦੇ ਸਨ ਕਿਉਂਕਿ ਉਹ ਸਮਾਜ ਦੀਆਂ ਸਾਰੀਆਂ ਜ਼ਮੀਨੀ ਅਤੇ ਸਮਾਜਿਕ-ਆਰਥਿਕ ਸਮੱਸਿਆਵਾਂ ਤੋਂ ਜਾਣੂ ਸਨ। ਉਨ੍ਹਾਂ ਨੇ ਸਾਰੀ ਉਮਰ ਪੇਂਡੂ ਮਾਹੌਲ ਵਿੱਚ ਹੀ ਨਹੀਂ ਗੁਜ਼ਾਰੀ ਸਗੋਂ ਅਸਲ ਅਰਥਾਂ ਵਿੱਚ ‘ਧਰਤ ਪੁੱਤਰ’ ਬਣ ਕੇ ਜੀਵੇ ।
ਡਾ. ਗਰੇਵਾਲ ਨੇ ਫਾਰਮ ਪ੍ਰਬੰਧਨ, ਖੇਤੀਬਾੜੀ ਮੰਡੀਕਰਨ ਅਤੇ ਪਸਾਰ ਸਿੱਖਿਆ ਵਰਗੇ ਵਿਭਿੰਨ ਵਿਸਿ਼ਆਂ `ਤੇ ਅਰਥ ਸ਼ਾਸਤਰੀ ਪਹਿਲੂ ਤੋਂ ਬਹੁਤ ਜਿ਼ਆਦਾ ਖੋਜ ਕਾਰਜ ਕੀਤਾ। ਉਹ ਪੰਜਾਬ ਵਿੱਚ ਖੇਤੀ ਵਿਭਿੰਨਤਾ ਬਾਰੇ ਪੰਜਾਬ ਸਰਕਾਰ ਦੀ ਮਾਹਿਰ ਕਮੇਟੀ ਦੇ ਮੈਂਬਰ ਸਨ, ਜਿਸ ਦੀ ਪ੍ਰਧਾਨਗੀ ਡਾ. ਐਸ.ਐਸ. ਜੌਹਲ ਨੇ ਕੀਤੀ ਸੀ।
ਇਹ ਵੀ ਪੜ੍ਹੋ : Famous Actor-Director Satish Kaushik ਦਾ ਦਿਹਾਂਤ, 66 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਡਾ. ਗਰੇਵਾਲ ਨੇ 1990 ਵਿੱਚ `ਪੰਜਾਬ ਦੇ ਜਲ ਸਰੋਤ - ਭਵਿੱਖ ਦੀ ਖੇਤੀ ਲਈ ਇੱਕ ਗੰਭੀਰ ਚਿੰਤਾ` ਵਿਸ਼ੇ `ਤੇ ਸਹਿ-ਲੇਖਕ ਵਜੋਂ ਰਿਪੋਰਟ ਦਿੱਤੀ, ਜਿਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਵੱਧ ਰਹੇ ਸ਼ੋਸ਼ਣ ਅਤੇ ਇਸ ਦੇ ਭਵਿੱਖ ਦੇ ਪ੍ਰਭਾਵਾਂ ਬਾਰੇ ਚਿੰਤਾਵਾਂ ਨੂੰ ਉਭਾਰਿਆ ਗਿਆ ਸੀ।
ਉਨ੍ਹਾਂ ਦਾ ਬੁਲੇਟਿਨ "ਪੰਜਾਬ ਵਿੱਚ ਖੇਤੀ - ਜਲਵਾਯੂ ਖੇਤਰ` ਨੂੰ ਪੰਜਾਬ ਦੇ ਵਿਗਿਆਨਕ ਜਲਵਾਯੂ ਵਿਭਾਗ ਵੱਲੋਂ ਵਿਆਪਕ ਤੌਰ `ਤੇ ਸਵੀਕਾਰ ਕੀਤਾ ਗਿਆ ਅਤੇ ਖੋਜ ਦੇ ਵਿਹਾਰਕ ਉਦੇਸ਼ਾਂ ਲਈ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ, 58 ਸਾਲ ਦੀ ਉਮਰ `ਚ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ
ਡਾ. ਗਰੇਵਾਲ ਨੇ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਮਾਹਿਰ ਕਮੇਟੀਆਂ ਦੀ ਨੁਮਾਇੰਦਗੀ ਵੀ ਕੀਤੀ ਅਤੇ ਪੰਜਾਬ ਵਿੱਚ ਖੇਤੀਬਾੜੀ ਦੀਆਂ ਸਮੱਸਿਆਵਾਂ, ਪੇਂਡੂ ਰੁਜ਼ਗਾਰ ਅਤੇ ਆਰਥਿਕਤਾ, ਰਾਵੀ ਬਿਆਸ ਦਰਿਆ ਦੇ ਪਾਣੀ ਦਾ ਵਿਵਾਦ, ਫਸਲਾਂ ਦੇ ਉਤਪਾਦਨ `ਤੇ ਲਾਗਤਾਂ ਨੂੰ ਘਟਾਉਣ ਲਈ ਨੀਤੀਆਂ ਸੁਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਡਾ. ਗਰੇਵਾਲ ਦਾ ਭੋਗ ਅਤੇ ਅੰਤਿਮ ਅਰਦਾਸ 16 ਅਪ੍ਰੈਲ, 2023 ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੱਲੋਵਾਲ ਨੇੜੇ ਜੋਧਾਂ, ਲੁਧਿਆਣਾ ਵਿਖੇ ਦੁਪਹਿਰ 11.00-1.00 ਵਜੇ ਦਰਮਿਆਨ ਹੋਵੇਗੀ।
ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਪਰਮੇਸ਼ੁਰ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਮੁਕਤੀ ਮਿਲੇ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦਿਲੋਂ ਸ਼ਰਧਾਂਜਲੀ।
Summary in English: Eminent Economist Dr Sukhdev Singh Grewal passes away