ਪੰਜਾਬ ਵਿੱਚ ਬਿਜਲੀ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਸੰਕਟ ਅਜਿਹੇ ਸਮੇਂ ਆਇਆ ਹੈ ਜਦੋਂ ਝੋਨਾ ਲਾਉਣਾ ਹੈ ਅਤੇ ਮੀਂਹ ਨਹੀਂ ਪੈ ਰਿਹਾ ਹੈ। ਇਸ ਸੰਕਟ ਕਾਰਨ ਵੱਡੇ ਉਦਯੋਗਾਂ ਨੂੰ 3 ਦਿਨ ਯਾਨੀ 10 ਜੁਲਾਈ ਤੱਕ ਕੰਮਕਾਜ ਬੰਦ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (PSPCL) ਨੇ ਕੇਂਦਰੀ, ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ 100 ਕਿਲੋਵਾਟ ਤੋਂ ਵੱਧ ਭਾਰ ਵਾਲੇ ਉਦਯੋਗਾਂ ਲਈ ਬਿਜਲੀ ਦੀਆਂ ਪਾਬੰਦੀਆਂ ਵਧਾਉਣ ਦੇ ਆਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਜੋ ਉਦਯੋਗ ਨਿਰੰਤਰ ਸਪਲਾਈ ਕਰ ਰਹੇ ਹਨ ਉਨ੍ਹਾਂ ਨੂੰ 8 ਤੋਂ 18 ਜੁਲਾਈ ਤੱਕ ਆਪਣੇ ਬਿਜਲੀ ਲੋਡ ਦਾ ਸਿਰਫ 50 ਪ੍ਰਤੀਸ਼ਤ ਹੀ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, PSPCL ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਨਿਰੰਤਰ ਜਾਰੀ ਰਖਿਆ ਜਾ ਰਿਹਾ ਹੈ। ਰਾਜ ਭਰ ਦੇ ਉਦਯੋਗਪਤੀ ਕਟੌਤੀ ਕਾਰਨ ਪਰੇਸ਼ਾਨ ਹਨ।
ਬਿਜਲੀ ਕਟੌਤੀ ਨੂੰ ਲੈ ਕੇ, ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ, ਜਿਨ੍ਹਾਂ ਫੈਕਟਰੀਆਂ ਵਿੱਚ 50 ਮਜ਼ਦੂਰ ਕੰਮ ਕਰ ਰਹੇ ਹਨ, ਉਥੇ ਹਰ ਦਿਨ ਤਕਰੀਬਨ 35,000 ਰੁਪਏ ਦਾ ਘਾਟਾ ਹੋ ਰਿਹਾ ਹੈ।
ਬਿਜਲੀ ਦੀ ਮੰਗ ਵਧੀ
ਤੁਹਾਨੂੰ ਦੱਸ ਦੇਈਏ ਕਿ ਝੋਨੇ ਦੀ ਕਾਸ਼ਤ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦੇ ਨਾਲ ਹੀ, ਇਸ ਮੌਸਮ ਵਿੱਚ ਮੀਂਹ ਵੀ ਨਹੀਂ ਪੈ ਰਿਹਾ ਹੈ ਜਿਹੜੇ ਖੇਤ ਖਾਲੀ ਪਏ ਹਨ, ਉਨ੍ਹਾਂ ਵਿੱਚ ਲਾਉਣ ਲਈ ਪਾਣੀ ਦੀ ਲੋੜ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਬਿਜਾਈ ਹੋ ਚੁਕੀ ਹੈ, ਉਹ ਪਾਣੀ ਦੀ ਘਾਟ ਕਾਰਨ ਸੁੱਕ ਰਹੇ ਹਨ। ਝੋਨੇ ਦੇ ਸੀਜ਼ਨ ਕਾਰਨ ਰਾਜ ਵਿਚ ਬਿਜਲੀ ਦੀ ਮੰਗ ਵਧ ਕੇ 14,500 ਮੈਗਾਵਾਟ ਹੋ ਗਈ ਹੈ। ਦੂਜੇ ਪਾਸੇ, ਜਦੋਂ ਰਾਜ ਦੀ ਸਪਲਾਈ ਦੀ ਗੱਲ ਆਉਂਦੀ ਹੈ, ਤਾ ਇਹ ਸਿਰਫ 13,200 'ਤੇ ਹੀ ਟਿਕੀ ਹੈ। 1500 ਮੈਗਾਵਾਟ ਦੇ ਫਰਕ ਕਾਰਨ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ ਐਮਡੀ ਏ ਵੇਨੂ ਪ੍ਰਸਾਦ ਨੇ ਇਹ ਵੀ ਕਿਹਾ ਕਿ ਝੋਨੇ ਦੀ ਲੁਆਈ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਕਰਨ ਲਈ ਰਾਜ ਵਿਚ ਔਸਤਨ ਸਾਡੇ 10 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਖੇਤੀਬਾੜੀ ਸੈਕਟਰ ਨੂੰ ਵੱਧ ਤੋਂ ਵੱਧ ਬਿਜਲੀ ਸਪਲਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਇਸ ਯੋਜਨਾ ਵਿਚ 250 ਰੁਪਏ ਵਿਚ ਖੋਲ੍ਹੋ ਖਾਤਾ, ਮਿਆਦ ਪੂਰੀ ਹੋਣ 'ਤੇ ਮਿਲਣਗੇ 15 ਲੱਖ
Summary in English: Factories with more than 100 kW load in Punjab will remain closed till July 10