ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿਚ ਸਟਾਰਟਅਪ ਲਗਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਸ ਸਕੀਮ ਦੀ ਵਧੇਰੇ ਜਾਣਕਾਰੀ https://rkvy.nic.in ‘ਤੇ ਵੀ ਦਿੱਤੀ ਗਈ ਹੈ। ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਤਹਿਤ ਬਣਾਈ ਸਕੀਮ – ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀਬਾੜੀ ਅਤੇ ਉਸ ਨਾਲ ਜੁੜੇ ਖੇਤਰਾਂ ਵਿਚ ਤਕਨੀਕ ਦੀ ਵਰਤੋਂ ਅਤੇ ਹੋਰ ਨਵੇਂ ਪ੍ਰਯੋਗ ਕਰਨ ਲਈ ਸਟਾਰਟਅਪ ਅਤੇ ਖੇਤੀ-ਉੱਦਮ ਨੂੰ ਉਤਸ਼ਾਹ ਕਰਨ ‘ਤੇ ਜ਼ੋਰ ਦੇ ਰਹੇ ਹਨ। ਇਸ ਦੇ ਤਹਿਤ ਰਾਸ਼ਟਰੀ ਕਿਸਾਨ ਵਿਕਾਸ ਯੋਜਨਾ ਦੇ ਤਹਿਤ ਇਨੋਵੇਸ਼ਨ ਐਂਡ ਐਗਰੋ-ਐਂਟਰਪ੍ਰਿਨਯਰਿਟੀ ਡਿਵੈਲਪਮੈਂਟ ਪ੍ਰੋਗਰਾਮ (‘Innovation and Agro-Entrepreneurship Development’ program) ਨੂੰ ਅਪਣਾਇਆ ਗਿਆ ਹੈ।
ਇਹਨਾਂ ਖੇਤਰਾਂ ਵਿਚ ਉਦਯੋਗਾਂ ਨੂੰ ਕੀਤਾ ਜਾਵੇਗਾ ਉਤਸ਼ਾਹਤ – ਵਿੱਤੀ ਸਾਲ 2020-21 ਵਿਚ ਪਹਿਲੇ ਪੜਾਅ ਵਿਚ ਫੂਡ ਪ੍ਰੋਸੈਸਿੰਗ, ਫੂਡ ਤਕਨਾਲੋਜੀ ਅਤੇ Value addition ਦੇ ਖੇਤਰ ਵਿਚ 112 ਸਟਾਰਟਅਪਸ ਨੂੰ 1,185.90 ਲੱਖ ਰੁਪਏ ਦੀ ਸਹਾਇਤਾ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ। ਕਿਸਾਨਾਂ ਨੂੰ ਮੰਗ ਦੇ ਅਧਾਰ ‘ਤੇ ਮਿਲੇਗੀ ਜਾਣਕਾਰੀ – ਸਰਕਾਰ ਨੇ ਹਾਲ ਹੀ ਵਿਚ ਕਿਸਾਨਾਂ ਨੂੰ ਮੰਗ ਦੇ ਅਧਾਰ ‘ਤੇ ਜਾਣਕਾਰੀ ਉਪਲਬਧ ਕਰਵਾਉਣ ਦਾ ਐਲ਼ਾਨ ਕੀਤਾ ਸੀ। ਇਸ ਦੇ ਲਈ ਸੂਚਨਾ ਤਕਨੀਕ (Information Technology) ਦੀ ਵਰਤੋਂ ਵਿਚ ਵਾਧਾ ਕਰਨ ਦੀ ਗੱਲ ਕਹੀ ਗਈ ਹੈ। ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਕੀਤਾ ਜਾਵੇਗਾ ਅਸਾਨ – ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਲ ਵਿਚ ਦੋ ਵਾਰ ਖ਼ਾਸ ਪ੍ਰੋਗਰਾਮ ਅਯੋਜਿਤ ਕੀਤੇ ਜਾ ਸਕਦੇ ਹਨ।
Summary in English: Farmers' income will be doubled Modi government will provide assistance of Rs 1,185.90 lakh