ਦੇਸ਼ ਦੇ ਕਿਸਾਨ ਭਰਾਵਾਂ ਦੀ ਮਦਦ ਲਈ ਜਿੱਥੇ ਭਾਰਤ ਸਰਕਾਰ ਨਵੀਆਂ ਨਵੀਆਂ ਸਕੀਮਾਂ 'ਤੇ ਕੰਮ ਕਰਦੀ ਰਹਿੰਦੀ ਹੈ, ਓਥੇ ਹੁਣ ਇਸ ਸਿਲਸਿਲੇ `ਚ ਦੇਸ਼ ਦੇ ਬੈਂਕਾਂ ਨੇ ਵੀ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਖੇਤੀ ਸੰਬੰਧੀ ਕੋਈ ਵਧੀਆ ਐਗਰੀਕਲਚਰ ਐਪ ਲੱਭ ਰਹੇ ਹੋ, ਤਾਂ ਬੈਂਕ ਆਫ ਬੜੌਦਾ ਨੇ ਤੁਹਾਡੀ ਇਸ ਭਾਲ ਨੂੰ ਪੂਰਾ ਕਰ ਦਿੱਤਾ ਹੈ। ਜੀ ਹਾਂ, ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਬੈਂਕ ਆਫ ਬੜੌਦਾ ਨੇ ਇੱਕ ਸ਼ਾਨਦਾਰ ਮੋਬਾਈਲ ਐਪ ਤਿਆਰ ਕੀਤਾ ਹੈ।
ਇਸ ਐਪ ਦਾ ਨਾਂ ਬੌਬ ਵਰਲਡ ਕਿਸਾਨ ਐਪ ਹੈ। ਇਸ 'ਚ ਕਈ ਖਾਸ ਫੀਚਰਸ ਦਿੱਤੇ ਗਏ ਹਨ। ਇਸ ਐਪ ਦੀ ਮਦਦ ਨਾਲ ਕਿਸਾਨ ਆਪਣੀ ਸਮੱਸਿਆ ਮਿੰਟਾਂ 'ਚ ਹੱਲ ਕਰ ਸਕਣਗੇ। ਇਸ ਰਾਹੀਂ ਤੁਹਾਨੂੰ ਫ਼ਸਲ ਨਾਲ ਜੁੜੀ ਸਾਰੀ ਜਾਣਕਾਰੀ ਵੀ ਪ੍ਰਾਪਤ ਹੋਵੇਗੀ ਤੇ ਤੁਹਾਡੀ ਆਮਦਨ `ਚ ਵੀ ਵਾਧਾ ਹੋਵੇਗਾ। ਤਾਂ ਆਓ BOB ਬੈਂਕ ਦੇ ਇਸ ਐਪ ਬਾਰੇ ਵਿਸਥਾਰ `ਚ ਜਾਣਦੇ ਹਾਂ।
ਬੌਬ ਵਰਲਡ ਫਾਰਮਰ ਐਪ:
● ਇਹ ਐਪ ਦੇਸ਼ ਦੇ ਕਿਸਾਨ ਭਰਾਵਾਂ ਨੂੰ ਡਿਜੀਟਲਾਈਜ਼ੇਸ਼ਨ ਵੱਲ ਉਤਸ਼ਾਹਿਤ ਕਰੇਗਾ।
● ਬੈਂਕ ਨੇ ਇਸ ਐਪ ਲਈ 6 ਖੇਤੀਬਾੜੀ ਕੰਪਨੀਆਂ ਜਿਵੇਂ ਕਿ ਐਗਰੀਬੇਗਰੀ, ਐਗਰੋਸਟਾਰ, ਬਿਘਾਟ, ਪੂਰਤੀ, ਈਐਮ3 ਅਤੇ ਸਕਾਈਮੇਟ ਨਾਲ ਹੱਥ ਮਿਲਾਇਆ ਹੈ।
● ਇਸ ਐਪ ਨਾਲ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਨਵੀਆਂ ਤਕਨੀਕਾਂ ਦੀ ਵਰਤੋਂ ਤੇ ਉਨ੍ਹਾਂ ਦੀ ਪੂਰੀ ਜਾਣਕਾਰੀ ਮਿਲ ਸਕੇਗੀ।
ਇਹ ਵੀ ਪੜ੍ਹੋ : Bank of Baroda Recruitment 2022: ਬੈਂਕ ਓਫ ਬੜੌਦਾ ਭਰਤੀ ਲਈ ਇਨ੍ਹਾਂ 42 ਅਸਾਮੀਆਂ ਲਈ ਤੁਰੰਤ ਕਰੋ ਅਰਜੀ !
ਬੌਬ ਵਰਲਡ ਫਾਰਮਰ ਐਪ ਦੇ ਫੀਚਰਸ:
● ਬੌਬ ਵਰਲਡ ਫਾਰਮਰ ਐਪ ਤਿੰਨ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਤੇ ਗੁਜਰਾਤੀ `ਚ ਉਪਲਬਧ ਹੈ।
● ਬੈਂਕ ਆਫ ਬੜੌਦਾ ਦੀ ਇਸ ਐਗਰੀਕਲਚਰ ਐਪ ਰਾਹੀਂ ਮੰਡੀ ਅਤੇ ਬਾਜ਼ਾਰ 'ਚ ਚੱਲ ਰਹੀ ਫਸਲ ਦੀ ਕੀਮਤ ਬਾਰੇ ਜਾਣਨਾ ਆਸਾਨ ਹੋ ਜਾਵੇਗਾ।
● ਇਸਦੇ ਨਾਲ ਹੀ ਬੌਬ ਵਰਲਡ ਐਪ `ਚ ਕਿਸਾਨਾਂ ਨੂੰ ਮੌਸਮ ਸਬੰਧੀ ਜਾਣਕਾਰੀ ਦੀ ਅਪਡੇਟ ਵੀ ਦਿੱਤੀ ਜਾਵੇਗੀ।
● ਇਸ ਐਪ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਕੰਮਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋਵੇਗੀ, ਜਿਵੇਂ ਕਿ ਐਗਰੀਕਲਚਰ ਇਨਪੁਟਸ, ਫਾਈਨੈਂਸਿੰਗ ਐਡਵਾਈਜ਼ਰੀ ਆਦਿ।
ਕਿਸਾਨਾਂ ਦੀ ਆਮਦਨ `ਚ ਵਾਧਾ:
ਇਸ ਖੇਤੀ ਐਪ ਬਾਰੇ ਬੈਂਕ ਆਫ ਬੜੌਦਾ ਦੇ ਕਾਰਜਕਾਰੀ ਨਿਰਦੇਸ਼ਕ ਜੈਦੀਪ ਦੱਤਾ ਰਾਏ ਦਾ ਕਹਿਣਾ ਹੈ ਕਿ ਇਹ ਐਪ ਦੇਸ਼ ਦੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਇਸਦੀ ਮਦਦ ਨਾਲ ਕਿਸਾਨਾਂ ਨੂੰ ਨਾ ਸਿਰਫ਼ ਜ਼ਰੂਰੀ ਜਾਣਕਾਰੀ ਮਿਲੇਗੀ, ਸਗੋਂ ਇਸ `ਚ ਇੱਕ ਅਤਿ-ਆਧੁਨਿਕ ਤੇ ਸਰਬ ਸੰਮਲਿਤ ਪਲੇਟਫਾਰਮ ਵੀ ਹੈ, ਜੋ ਕਿਸਾਨਾਂ ਨੂੰ ਕਈ ਸੇਵਾਵਾਂ ਪ੍ਰਦਾਨ ਕਰੇਗਾ। ਇਸ ਦੀ ਵਰਤੋਂ ਕਰਕੇ ਉਹ ਆਪਣੀ ਪੈਦਾਵਾਰ ਦੇ ਨਾਲ-ਨਾਲ ਆਮਦਨ ਵੀ ਵਧਾ ਸਕਦੇ ਹਨ।
Summary in English: Farmers' income will increase, Bank of Baroda launched Bob World Kisan App