1. Home
  2. ਖਬਰਾਂ

Crop Diversification ਤੋਂ ਵਾਪਸ Crop Rotation ਵੱਲ ਮੁੜਨ ਲਈ ਮਜਬੂਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਿਸਾਨ, ਜਾਣੋ ਇਹ ਵੱਡੀ ਵਜ੍ਹਾ?

MFOI 2023 ਦੇ ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿੰਨੂ ਦੀ ਬੇਕਦਰੀ ਬਾਰੇ ਸੁਚੇਤ ਕੀਤਾ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਮਸਲੇ 'ਤੇ ਜਲਦ ਕੋਈ ਫੈਸਲਾ ਨਾ ਲਿਆ ਗਿਆ ਤਾਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਗਬਾਨ ਫਸਲੀ ਵਿਭਿੰਨਤਾ ਤੋਂ ਵਾਪਸ ਫ਼ਸਲੀ ਚੱਕਰ ਵੱਲ ਆਉਣ ਲਈ ਮਜਬੂਰ ਹੋ ਜਾਣਗੇ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਫਲਾਂ ਨੂੰ ਖੇਤਾਂ ਵਿੱਚੋਂ ਵੱਢ ਕੇ ਅਯੁੱਧਿਆ ਲੈ ਕੇ ਜਾਣ, ਤਾਂ ਕਿ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਮੌਕੇ ਕਿੰਨੂ ਦਾ ਲੰਗਰ ਲਾਇਆ ਜਾ ਸਕੇ।

Gurpreet Kaur Virk
Gurpreet Kaur Virk
ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿੰਨੂ ਦੀ ਬੇਕਦਰੀ ਬਾਰੇ ਕੀਤਾ ਸੁਚੇਤ

ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿੰਨੂ ਦੀ ਬੇਕਦਰੀ ਬਾਰੇ ਕੀਤਾ ਸੁਚੇਤ

Kinnow Cultivation: ਅਬੋਹਰ, ਜੋ ਕਿ ਪੰਜਾਬ ਦੀ ਮੁੱਖ ਕਿੰਨੂ ਪੱਟੀ ਹੈ, ਦੇ ਕਿਸਾਨ ਮਹਿੰਗਾਈ ਤੋਂ ਇੰਨੇ ਦੁਖੀ ਹਨ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ 'ਤੇ ਲੰਗਰ ਲਗਾਉਣ ਲਈ ਕਿੰਨੂ ਨੂੰ ਅਯੁੱਧਿਆ ਲੈ ਜਾਣ।

ਦੱਸ ਦੇਈਏ ਕਿ ਐਮਐਫਓਆਈ 2023 ਦੇ ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਨੇ ਇਸ ਮੁੱਦੇ ਨੂੰ ਖੁੱਲ੍ਹੇਆਮ ਉਠਾਇਆ ਹੈ ਅਤੇ ਕਿੰਨੂ ਦੀ ਬੇਕਦਰੀ ਬਾਰੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਲਿਖਿਆ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਬਾਗਬਾਨ ਫਸਲੀ ਚੱਕਰ ਅਪਣਾਉਣ ਲਈ ਮਜਬੂਰ ਹੋਣਗੇ।

22 ਜਨਵਰੀ ਨੂੰ ਲੰਗਰ ਲਈ ਵਰਤੋਂ

ਕਿਸਾਨ ਗੁਰਪ੍ਰੀਤ ਸਿੰਘ ਨੇ ਕ੍ਰਿਸ਼ੀ ਜਾਗਰਣ ਨਾਲ ਗੱਲ ਕਰਦਿਆਂ ਦੱਸਿਆ ਕਿ ਕਿੰਨੂ ਦੇ ਬਾਗਾਂ 'ਤੇ ਇੰਨਾ ਖਰਚ ਕਰਨ ਤੋਂ ਬਾਅਦ ਸਾਨੂੰ 4 ਜਾਂ 5 ਰੁਪਏ ਪ੍ਰਤੀ ਕਿਲੋ ਤੋਂ ਘੱਟ ਮਿਲ ਰਹੇ ਹਨ, ਜੋ ਸਮਾਂ, ਮਿਹਨਤ ਅਤੇ ਪੈਸੇ ਦੇ ਲਿਹਾਜ਼ ਨਾਲ ਨਿਵੇਸ਼ ਦੇ ਯੋਗ ਨਹੀਂ ਹੈ। ਅਜਿਹੇ 'ਚ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਫਲਾਂ ਨੂੰ ਸਾਡੇ ਖੇਤਾਂ ਵਿੱਚੋਂ ਵੱਢ ਕੇ ਅਯੁੱਧਿਆ ਲੈ ਕੇ ਜਾਣ ਤਾਂ ਕਿ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਮੌਕੇ ਕਿੰਨੂ ਦਾ ਲੰਗਰ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫਲ ਤੋੜਨ ਜਿਨ੍ਹਾਂ ਵੀ ਬਜਟ ਨਹੀਂ ਹੈ, ਅਜਿਹੇ 'ਚ ਕੇਂਦਰ ਸਰਕਾਰ ਨੂੰ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਮੋਦੀ ਸਰਕਾਰ ਨੂੰ ਬੇਨਤੀ

ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਨੂੰ ਮਾਮਲੇ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੋਦੀ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੀ ਆਰਥਿਕ ਸਥਿਤੀ ਇਨ੍ਹੀ ਵਧੀਆ ਨਹੀਂ ਕਿ ਅਸੀਂ ਆਪ ਕਿੰਨੂ ਤੁੜਾ ਕੇ ਟਰੱਕ ਰਾਹੀਂ ਅਯੁਧਿਆ ਦੇ ਰਾਮ ਮੰਦਰ ਲੈ ਜਾਈਏ। ਅਜਿਹੇ 'ਚ ਕੇਂਦਰ ਸਰਕਾਰ ਹੀ ਇਸ ਬਾਰੇ ਕੋਈ ਪ੍ਰਬੰਧ ਕਰੇ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢੇ।

ਸਰਕਾਰ ਤੋਂ ਮੰਗ:

● ਕਿਸਾਨ ਗੁਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਐਗਰੋ ਦੇ ਕੰਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਅਤੇ ਛੋਟੇ ਕਿਸਾਨਾਂ ਦੀਆਂ ਫ਼ਸਲਾਂ ਪਹਿਲਾਂ ਖ਼ਰੀਦਣ ਦੀਆਂ ਹਦਾਇਤਾਂ ਦਿੱਤੀਆਂ ਜਾਣ |

● ਇਸ ਦੇ ਨਾਲ ਹੀ ਬੱਚਿਆਂ ਨੂੰ ਮਿਡ-ਡੇ-ਮੀਲ ਵਿੱਚ ਕਿੰਨੂ ਦੇਣ ਦੇ ਤੁਰੰਤ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਬਾਗਬਾਨਾਂ ਨੂੰ ਕੁਝ ਰਾਹਤ ਮਿਲ ਸਕੇ।

● ਉਨ੍ਹਾਂ ਕਿਹਾ ਕਿ ਜੇਕਰ ਇਸ ਸਕੀਮ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਇਸ ਦਾ ਆਧਾਰ ਹੀ ਖਤਮ ਹੋ ਜਾਵੇਗਾ, ਕਿਉਂਕਿ 1 ਮਹੀਨਾ ਹੋਰ ਕਿੰਨੂ ਦਾ ਸੀਜ਼ਨ ਹੈ।

● ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਗੰਭੀਰ ਨਾ ਹੋਈ ਤਾਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਛੱਡ ਕੇ ਫਸਲੀ ਚੱਕਰ ਵੱਲ ਮੁੜਨਾ ਪਵੇਗਾ।

ਇਹ ਵੀ ਪੜ੍ਹੋ: Punjab Agricultural University ਵੱਲੋਂ ਨਵੇਂ ਜਾਰੀ ਕੀਤੇ PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ, ਪ੍ਰੀ-ਬੁਕਿੰਗ ਦੀ ਜਾਣਕਾਰੀ ਲਈ ਇੱਥੇ ਕਰੋ ਕਲਿੱਕ

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ 2 ਵਾਰ ਪੰਜਾਬ ਦੇ ਸਟੇਟ ਐਵਾਰਡੀ ਬਾਗ਼ਬਾਨ ਰਹੇ ਹਨ। ਆਪਣੀ ਇਸ ਕਾਮਯਾਬੀ ਸਦਕਾ ਹੀ ਉਨ੍ਹਾਂ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਅਤੇ ਖੇਤਾਂ ਵਿਚ ਕਿੰਨੂ ਦੇ ਬਾਗ਼ ਲਗਾਏ। ਹਾਲਾਂਕਿ, ਉਨ੍ਹਾਂ ਵੱਲੋਂ ਕਣਕ ਅਤੇ ਨਰਮੇ ਦੀ ਵੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਨੂੰ ਕਿੰਨੂ ਦੀ ਫਸਲ ਤੋਂ ਲੱਖਾਂ ਦਾ ਨੁਕਸਾਨ ਹੋਇਆ ਸੀ ਅਤੇ ਐਤਕੀਂ ਵੀ ਉਹ ਫਸਲ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੇ ਪੰਜਾਬ ਐਗਰੋ ਨੂੰ ਕਿੰਨੂ ਖਰੀਦਣ ਦੀ ਹਿਦਾਇਤ ਵੀ ਕੀਤੀ ਹੈ। ਪਰ ਬਾਗਾਂ ਦਾ ਦੌਰਾਨ ਕਰਨ ਤੋਂ ਬਾਅਦ ਹਾਲੇ ਤੱਕ ਪੰਜਾਬ ਐਗਰੋ ਵੱਲੋਂ ਨਾ ਤਾਂ ਕੋਈ ਰੇਟ ਤੈਅ ਕੀਤਾ ਗਿਆ ਹੈ ਨਾ ਹੀ ਕੋਈ ਢੁਕਵਾਂ ਹੱਲ ਕੱਢਿਆ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਕਿਸਾਨ ਗੁਰਪ੍ਰੀਤ ਸਿੰਘ ਨੇ ਆਪਣਾ ਨੰਬਰ 94175 - 34746 ਜਾਰੀ ਕੀਤਾ ਹੈ। ਤੁਸੀਂ ਉਨ੍ਹਾਂ ਨਾਲ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

Summary in English: Farmers of district Fazilka upset over the neglect of kinnu, take kinnu to Ayodhya and use it for langar: Farmer Gurpreet Singh

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters