1. Home
  2. ਖਬਰਾਂ

Wheat Crop 'ਤੋਂ ਵੱਧ ਝਾੜ ਤੇ ਆਮਦਨ ਲੈਣ ਲਈ ਕਿਸਾਨ ਵੀਰ ਲਗਾਉਣ ਇਹ ਤਰਤੀਬ ?

Punjab ਵਿੱਚ ਇਸ ਸਮੇਂ ਕਿਸਾਨਾਂ ਨੇ Wheat crop ਬੀਜੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਠੰਡ, ਕੋਹਰੇ ਅਤੇ ਮੀਂਹ ਦਾ ਕਹਿਰ ਵੀ ਜਾਰੀ ਹੈ, ਜਿਸ ਕਰਕੇ Wheat crop ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਜਿਸ ਨਾਲ Wheat crop ਖ਼ਰਾਬ ਅਤੇ ਝਾੜ ਵਿੱਚ ਕਮੀ ਆ ਸਕਦੀ ਹੈ। ਉੱਥੇ ਹੀ ਬਦਲਦੇ ਮੌਸਮ ਦੌਰਾਨ ਜੇਕਰ Farmer ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਤਾਂ ਉਹ ਵਧੇਰੇ ਝਾੜ Wheat crop 'ਤੋਂ ਪ੍ਰਾਪਤ ਕਰ ਸਕਦੇ ਹਨ।

wheat crop

wheat crop

ਪੰਜਾਬ ਨੂੰ ਦੇਸ਼ ਭਰ ਵਿੱਚ ਕਣਕ ਦੇ ਭੰਡਾਰ ਵਜੋਂ ਜਾਣਿਆ ਜਾਂਦਾ ਹੈ। ਇਕੱਲੇ ਪੰਜਾਬ ਵਿੱਚੋਂ ਹੀ ਵੱਡੇ ਪੱਧਰ ਉੱਤੇ ਭਾਰਤ ਅਤੇ ਹੋਰਨਾਂ ਦੇਸ਼ਾਂ ਨੂੰ ਕਣਕ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਸਮੇਂ ਕਿਸਾਨਾਂ ਨੇ ਕਣਕ ਦੀ ਫਸਲ ਬੀਜੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਠੰਡ,ਕੋਹਰੇ ਅਤੇ ਮੀਂਹ ਦਾ ਕਹਿਰ ਵੀ ਜਾਰੀ ਹੈ,ਜਿਸ ਕਰਕੇ ਕਣਕ ਦੀ ਫਸਲ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ,ਜਿਸ ਨਾਲ ਕਣਕ ਦੀ ਫ਼ਸਲ ਖ਼ਰਾਬ ਅਤੇ ਝਾੜ ਵਿੱਚ ਕਮੀ ਆ ਸਕਦੀ ਹੈ। ਉੱਥੇ ਹੀ ਬਦਲਦੇ ਮੌਸਮ ਦੌਰਾਨ ਜੇਕਰ ਕਿਸਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਤਾਂ ਉਹ ਵਧੇਰੇ ਝਾੜ ਕਣਕ ਦੀ ਫਸਲ ਤੋਂ ਪ੍ਰਾਪਤ ਕਰ ਸਕਦੇ ਹਨ। ਕ੍ਰਿਸ਼ੀ ਜਾਗਰਣ ਦੀ ਇਸ ਖਾਸ ਰਿਪੋਰਟ ਵਿੱਚ ਅੱਜ ਤੁਹਾਨੂੰ ਅਸੀਂ ਅਜਿਹੇ ਕੁਝ ਨੁਕਤੇ ਦੱਸਣ ਜਾ ਰਹੇ ਹਾਂ, ਜਿਹਨਾਂ ਨਾਲ ਕਿਸਾਨ ਕਣਕ ਦੀ ਫਸਲ ਦਾ ਧਿਆਨ ਰੱਖ ਸਕਦੇ ਹਨ, ਸੋ ਆਓ ਜਾਣਦੇ ਹਾਂ ਕਣਕ ਦਾ ਵੱਧ ਝਾੜ ਪ੍ਰਾਪਤ ਕਰਨ ਅਤੇ ਕਣਕ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨ ਕੀ-ਕੀ ਨੁਕਤੇ ਆਪਣਾ ਸਕਦੇ ਹਨ।

ਕਣਕ ਦੀ ਕਾਸ਼ਤ ਵਿੱਚ ਬੀਜਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਹਮੇਸ਼ਾ ਆਪਣੇ ਏਰੀਆਂ ਦੇ ਹਿਸਾਬ ਅਤੇ ਖੇਤੀ ਮਾਹਿਰਾਂ ਦੀ ਸਿਫਾਰਸ ਨਾਲ ਨਵੀਂ ਕਿਸਮ ਦੇ ਬੀਜ ਦੀ ਚੋਣ ਕਰਨੀ ਚਾਹੀਦੀ ਹੈ। ਦੂਜਾ ਜੇਕਰ ਕਿਸਾਨਾਂ ਦੇ ਬੀਜ ਦੀ ਗੁਣਵੱਤਾ ਵਧੀਆਂ ਹੋਵੇਗੀ ਤਾਂ ਬੀਜ ਚੰਗੀ ਤਰ੍ਹਾਂ ਉੱਗੇਗਾ, ਜਿਸ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੋਵੇਗਾ,ਇਸ ਲਈ ਹਮੇਸ਼ਾ ਪ੍ਰਮਾਣਿਤ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕਣਕ ਦਾ ਬੀਜ ਬੀਜਣ ਲਈ ਸਹੀ ਤਾਪਮਾਨ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਚੰਗੇ ਝਾੜ ਲਈ ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ।

ਉੱਥੇ ਹੀ ਜੇਕਰ ਕਿਸਾਨ ਕਣਕ ਦੀ ਖੇਤੀ ਵਿੱਚ ਖਾਦਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ ਤਾਂ ਖਾਦ ਕਣਕ ਦੀ ਖੇਤੀ ਨੂੰ ਨੁਕਸਾਨ ਕਰ ਸਕਦੀ ਹੈ, ਇਸ ਲਈ ਪਹਿਲਾਂ ਖੇਤ ਦੀ ਮਿੱਟੀ ਦੀ ਜਾਂਚ ਕਰੋ ਅਤੇ ਫਿਰ ਲੋੜ ਅਨੁਸਾਰ ਨਿਰਧਾਰਤ ਮਾਤਰਾ ਵਿੱਚ ਖਾਦਾਂ ਦੀ ਵਰਤੋਂ ਕਰੋ। ਇਸ ਲਈ ਖੇਤ ਦੀ ਮਿੱਟੀ ਵਿੱਚ ਸੂਖਮ ਤੱਤਾਂ ਦੀ ਉਪਲਬਧਤਾ ਨੂੰ ਜਾਣਨ ਤੋਂ ਬਾਅਦ, ਲੋੜ ਅਨੁਸਾਰ ਖੇਤ ਵਿੱਚ ਜ਼ਿੰਕ ਜਾਂ ਮੈਂਗਨੀਜ਼ ਵਰਗੇ ਤੱਤਾਂ ਦੀ ਵਰਤੋਂ ਕਰੋ। ਕੱਲਰ ਜ਼ਮੀਨ ਵਿੱਚ ਕਣਕ ਦੀ ਕਾਸ਼ਤ ਕਰਨ ਲਈ, ਸਭ ਤੋਂ ਪਹਿਲਾਂ ਉਸ ਮਿੱਟੀ ਵਿੱਚ ਢੁੱਕਵੇਂ ਰਸਾਇਣਾਂ ਦੀ ਵਰਤੋਂ ਕਰਕੇ ਜ਼ਮੀਨ ਦੀ ਗੁਣਵੱਤਾ ਵਿੱਚ ਸੁਧਾਰ ਕਰੋ ਅਤੇ ਫਿਰ ਉਸ ਵਿਸ਼ੇਸ਼ ਮਿੱਟੀ ਲਈ ਸਿਫਾਰਸ਼ ਕੀਤੀ ਕਣਕ ਦੀਆਂ ਵਿਸ਼ੇਸ਼ ਕਿਸਮਾਂ ਦੀ ਹੀ ਕਾਸ਼ਤ ਕਰੋ।

ਇਹ ਵੀ ਪੜੋ:- Wheat ਵਿੱਚ ਉੱਨਤ Biotechnology ਤਕਨੀਕਾਂ ਬਾਰੇ ਨੌ-ਰੋਜ਼ਾ Training Workshop

ਕਿਸਾਨਾਂ ਲਈ ਖੇਤੀ ਵਿੱਚ ਨਦੀਨਾਂ ਦੀ ਰੋਕਥਾਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਕਣਕ ਦੀ ਕਾਸ਼ਤ ਵਿੱਚ ਵੀ ਸਮੇਂ ਸਿਰ ਨਦੀਨਾਂ ਦੀ ਰੋਕਥਾਮ ਕਰੋ ਅਤੇ ਨਦੀਨਾਂ ਨੂੰ ਮਾਰਨ ਵਾਲੇ ਰਸਾਇਣਾਂ ਦੀ ਵਰਤੋਂ ਕਰੋ। ਦੂਜਾ ਕਣਕ ਦੀ ਖੇਤੀ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਇਸ ਲਈ ਲੋੜ ਅਨੁਸਾਰ ਸਮੇਂ ਸਿਰ ਸਿੰਚਾਈ ਕਰੋ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ਵਿੱਚ ਪਾਣੀ ਦੀ ਜ਼ਿਆਦਾ ਵਰਤੋਂ ਨਾ ਕਰੋਂ। ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲਾਂ ਅਤੇ ਪੌਦਿਆਂ ਨੂੰ ਕੀੜਿਆਂ,ਪਤੰਗਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਅਨੁਸਾਰ ਰੋਕਥਾਮ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ। 

ਇਸ ਲਈ ਬਿਜਾਈ ਤੋਂ ਲੈ ਕੇ ਵਾਢੀ ਅਤੇ ਛਾਂਟੀ ਤੱਕ ਚੰਗੀ ਕੁਆਲਿਟੀ ਦੀਆਂ ਮਸ਼ੀਨਾਂ ਦੀ ਵਰਤੋਂ ਕਰੋ। ਇਸ ਦੇ ਨਾਲ ਹੀ ਮਸ਼ੀਨਾਂ ਦੀ ਵਰਤੋਂ ਕਰਦੇ ਸਮੇਂ ਸਰੀਰਕ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖੋ। ਆਖਿਰ ਵਿੱਚ ਫ਼ਸਲ ਪੱਕਣ ਤੋਂ ਤੁਰੰਤ ਬਾਅਦ ਵਾਢੀ ਕਰੋ ਤਾਂ ਜੋ ਜ਼ਿਆਦਾ ਪੱਕਣ ਕਾਰਨ ਦਾਣੇ ਨਾ ਡਿੱਗਣ, ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਸੋ ਆਖਿਰ ਵਿੱਚ ਤੁਸੀ ਜਾਣਿਆ ਕਿ ਕਣਕ ਦੀ ਫਸਲ ਨੂੰ ਪਾਲਣ ਤੋਂ ਵਢਾਈ ਤੱਕ ਕਿਸਾਨ ਕਿਹੜੇ-ਕਿਹੜੇ ਨੁਕਤੇ ਆਪਣਾ ਸਕਦੇ ਹਨ , ਜਿਸ ਨਾਲ ਕਿਸਾਨਾਂ ਨੂੰ ਕਣਕ ਤੋਂ ਵਧੇਰੇ ਝਾੜ ਅਤੇ ਚੰਗੀ ਕਮਾਈ ਹੋ ਸਕੇ।

Summary in English: Farmers should take these precautions to get more yield from wheat crop

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters