1. Home
  2. ਖਬਰਾਂ

ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲੇ ਦੇ ਕਿਸਾਨ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨ ਬਣੇ "Poultry Farming” ਸਿਖਲਾਈ ਕੋਰਸ ਦਾ ਹਿੱਸਾ

Krishi Vigyan Kendra, Amritsar ਵੱਲੋਂ "ਮੁਰਗੀ ਪਾਲਣ” ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਘਰੇਲੂ ਜਾਂ ਵਪਾਰਕ ਪੱਧਰ 'ਤੇ ਸਫਲ ਵਿਗਿਆਨਕ ਢੰਗ ਨਾਲ ਮੁਰਗੀ ਪਾਲਣ ਕਰਨ ਲਈ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਨਸਲੀਕਰਣ ਤੇ ਵਰਗੀਕਰਣ, ਅੰਡਿਆਂ ਵਿਚੋ ਚੂਚੇ ਕੱਢਣੇ, ਚੂਚਿਆਂ ਦਾ ਪਾਲਣ-ਪੋਸਣ, ਰਿਹਾਇਸ਼ ਅਤੇ ਸਾਜੋ-ਸਾਮਾਨ, ਖੁਰਾਕ ਦੇਣੀ, ਬ੍ਰਾਇਲਰਾਂ ਦੀ ਉਪਜ, ਬੈਕਯਾਰਡ ਮੁਰਗੀ ਪਾਲਣ, ਅੰਡਿਆਂ ਦਾ ਮੰਡੀਕਰਨ, ਮੁਰਗੀ ਪਾਲਣ ਦੀ ਆਰਥਿਕਤਾ, ਮੁਰਗੀਖਾਨੇ ਦਾ ਰਿਕਾਰਡ ਰੱਖਣਾ, ਟੀਕਾਕਰਨ ਪ੍ਰੋਗਰਾਮ, ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸ਼ਾਮਿਲ ਸਨ।

Gurpreet Kaur Virk
Gurpreet Kaur Virk
“ਮੁਰਗੀ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ

“ਮੁਰਗੀ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ

KVK Amritsar: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਅੰਮ੍ਰਿਤਸਰ ਵਿਖੇ 08.07.2024 ਤੋਂ 16.07.2024 ਤੱਕ “ਮੁਰਗੀ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਸਿਖਲਾਈ ਕੋਰਸ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 70 ਕਿਸਾਨ ਵੀਰਾਂ/ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।

ਇਹ ਸਿਖਲਾਈ ਕੋਰਸ ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ, ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਪਹਿਲੇ ਦਿਨ ਡਾ. ਬਿਕਰਮਜੀਤ ਸਿੰਘ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵੱਜੋਂ ਮੁਰਗੀ ਪਾਲਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਮੁਰਗੀ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕੇ.ਵੀ.ਕੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ।

ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ, ਅੰਮ੍ਰਿਤਸਰ (ਕੋਰਸ ਕੋਆਰਡੀਨੇਟਰ) ਨੇ ਕਿਸਾਨਾਂ ਨੂੰ ਘਰੇਲੂ ਜਾਂ ਵਪਾਰਕ ਪੱਧਰ 'ਤੇ ਸਫਲ ਵਿਗਿਆਨਕ ਢੰਗ ਨਾਲ ਮੁਰਗੀ ਪਾਲਣ ਕਰਨ ਲਈ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਨਸਲੀਕਰਣ ਤੇ ਵਰਗੀਕਰਣ, ਅੰਡਿਆਂ ਵਿਚੋ ਚੂਚੇ ਕੱਢਣੇ, ਚੂਚਿਆਂ ਦਾ ਪਾਲਣ-ਪੋਸਣ, ਰਿਹਾਇਸ਼ ਅਤੇ ਸਾਜੋ-ਸਾਮਾਨ, ਖੁਰਾਕ ਦੇਣੀ, ਬ੍ਰਾਇਲਰਾਂ ਦੀ ਉਪਜ, ਬੈਕਯਾਰਡ ਮੁਰਗੀ ਪਾਲਣ, ਅੰਡਿਆਂ ਦਾ ਮੰਡੀਕਰਨ, ਮੁਰਗੀ ਪਾਲਣ ਦੀ ਆਰਥਿਕਤਾ, ਮੁਰਗੀਖਾਨੇ ਦਾ ਰਿਕਾਰਡ ਰੱਖਣਾ, ਟੀਕਾਕਰਨ ਪ੍ਰੋਗਰਾਮ, ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸ਼ਾਮਿਲ ਸਨ। ਇਸ ਤੋਂ ਇਲਾਵਾ, ਸਿਖਲਾਈ ਕੋਰਸ ਦੌਰਾਨ “ਕੈੰਡਲਿੰਗ ਓਫ ਐੱਗ ਦੁਆਰਾ ਇੰਫਰਟਾਇਲ ਅਤੇ ਫਰਟਾਇਲ ਅੰਡਿਆਂ ਦੀ ਜਾਂਚ” ਬਾਰੇ ਵਿਧੀ ਪ੍ਰਦਰਸ਼ਨੀ ਵੀ ਕਰਵਾਈ ਗਈ।

ਇਹ ਵੀ ਪੜ੍ਹੋ: Crop Advice to Farmers: ਰਾਜਸਥਾਨ ਅਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਦਾ ਅਗੇਤਾ ਹਮਲਾ, ਹੁਣ ਪੰਜਾਬ ਦੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ, ਮਾਹਿਰਾਂ ਨੇ ਕਿਸਾਨਾਂ ਨੂੰ ਦਿੱਤੀ ਸਲਾਹ

ਸ਼੍ਰੀਮਤੀ ਸੁਪ੍ਰਿਆ ਕੰਬੋਜ਼ (ਮੱਛੀ ਪਾਲਣ ਅਫਸਰ), ਅੰਮ੍ਰਿਤਸਰ ਨੇ ਮੱਛੀ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਉਪਲਬਧ ਸਕੀਮਾਂ ਅਤੇ ਸੰਯੁਕਤ ਮੱਛੀ ਅਤੇ ਮੁਰਗੀ ਪਾਲਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਾਬਕਾ ਸਿਖਿਆਰਥੀ ਸ. ਸੁਖਬੀਰ ਸਿੰਘ ਨੇ ਬ੍ਰਾਇਲਰ ਫਾਰਮਿੰਗ ਅਤੇ ਬੋਬਿਨਦੀਪ ਸਿੰਘ ਨੇ ਲੇਅਰ ਫਾਰਮਿੰਗਦੇ ਧੰਦੇ ਵਿੱਚ ਸ਼ੁਰੂਆਤ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਕੰਟਰੈਕਟ ਫਾਰਮਿੰਗ ਪ੍ਰਤਿ ਆਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।

ਡਾ. ਮੋਹਿਤ ਅੰਤਿਲ, ਏ.ਜੀ.ਐਮ, ਨਾਬਾਰਡ, ਅੰਮ੍ਰਿਤਸਰ ਨੇ ਮੁਰਗੀ ਪਾਲਕਾਂ ਲਈ ਸਰਕਾਰੀ ਫੰਡ ਵਾਲੀਆਂ ਸਕੀਮਾਂ (ਐਨ.ਐੱਲ.ਐੱਮ) ਅਤੇ ਸਬਸਿਡੀਆਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।

ਸ਼੍ਰੀ ਰਮਨ ਕੌੜਾ (ਮੁੱਖ ਪ੍ਰਬੰਧਕ) ਅਤੇ ਸ. ਸੰਦੀਪ ਸਿੰਘ, ਐਸ.ਬੀ.ਆਈ ਬੈਂਕ, ਅੰਮ੍ਰਿਤਸਰ ਨੇ ਸਿਖਿਆਰਥੀਆਂ ਨਾਲ ਮੁਰਗੀ ਪਾਲਕਾਂ ਲਈ ਉਪਲਬਧ ਬੈਂਕਿੰਗ ਸੁਵਿਧਾਵਾਂ ਅਤੇ ਬੈਂਕ ਕਰਜ਼ਿਆਂ ਦੀ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ।

ਪਿੰਡ ਚਮਿਆਰੀ ਦੇ ਇੱਕ ਅਗਾਂਹਵਧੂ ਮੁਰਗੀ ਪਾਲਕ ਸ. ਪਰਮਜੀਤ ਸਿੰਘ ਅਤੇ ਰਮਾਣਾਂ ਚੱਕ ਦੇ ਸ. ਕਰਮਜੀਤ ਸਿੰਘ ਦੇ ਫਾਰਮਾਂ ਦਾ ਵਿੱਦਿਅਕ ਦੌਰਾ ਕੀਤਾ ਗਿਆ ਜਿੱਥੇ ਸਿਖਿਆਰਥੀਆਂ ਨੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਆਪਣੇ ਸ਼ੰਕਿਆਂ ਦਾ ਨਿਵਾਰਨ ਕੀਤਾ।

ਸਮਾਪਤੀ ਸਮਾਰੋਹ ਦੌਰਾਨ ਡਾ. ਢਿੱਲੋਂ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸ ਨਵੇਂ ਉੱਦਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੂੰ ਮੁਰਗੀ ਪਾਲਣ ਸਬੰਧੀ ਕਿਤਾਬਾਂ ਵੀ ਪ੍ਰਦਾਨ ਕੀਤੀਆਂ ਗਈਆਂ।

Summary in English: Farmers, women farmer and rural youth from Amritsar, Tarn Taran, Gurdaspur and Kapurthala districts participated in the "Poultry Farming" training course.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters