1. Home
  2. ਖਬਰਾਂ

FCI ਨੇ ਕਣਕ ਦੀ ਖਰੀਦ ਲਈ ਜਾਰੀ ਕੀਤਾ ਐਕਸ਼ਨ ਪਲਾਨ! ਪੰਜਾਬ ਨੂੰ ਫਿਰ ਮਿਲਿਆ ਸਭ ਤੋਂ ਵੱਧ ਕੋਟਾ

ਜ਼ਿਆਦਾਤਰ ਸੂਬਿਆਂ ਵਿੱਚ 1 ਅਪ੍ਰੈਲ ਤੋਂ 15 ਜੂਨ ਤੱਕ ਕਣਕ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਜਾਵੇਗੀ।

KJ Staff
KJ Staff
FCI issues action plan

FCI issues action plan

ਜ਼ਿਆਦਾਤਰ ਸੂਬਿਆਂ ਵਿੱਚ 1 ਅਪ੍ਰੈਲ ਤੋਂ 15 ਜੂਨ ਤੱਕ ਕਣਕ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਜਾਵੇਗੀ। ਜਾਣੋ, ਕਿਸ ਸੂਬੇ 'ਚ ਕਿੰਨੀ ਹੋਵੇਗੀ ਖਰੀਦੀ ਅਤੇ ਇਸ ਸਾਲ ਕਿਸਾਨਾਂ ਨੂੰ ਕਿੰਨਾ ਮਿਲੇਗਾ ਘੱਟੋ-ਘੱਟ ਸਮਰਥਨ ਮੁੱਲ?

ਭਾਰਤੀ ਖੁਰਾਕ ਨਿਗਮ (FCI) ਨੇ ਕਣਕ ਦੀ ਸਰਕਾਰੀ ਖਰੀਦ ਲਈ ਕਾਰਜ ਯੋਜਨਾ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਹਾੜੀ ਦੇ ਮੰਡੀਕਰਨ ਸੀਜ਼ਨ 2022-23 ਵਿਚ 444 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਵੇਗੀ। ਇੰਨਾ ਵੱਡਾ ਟੀਚਾ ਪਹਿਲਾਂ ਕਦੇ ਨਹੀਂ ਰੱਖਿਆ ਗਿਆ ਸੀ। ਪਿਛਲੇ ਸਾਲ 433.44 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਫਿਰ 49,19,891 ਕਿਸਾਨਾਂ ਨੂੰ ਇਸ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਲਾਭ ਮਿਲਿਆ। ਇਨ੍ਹਾਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਵਜੋਂ 86 ਹਜ਼ਾਰ ਕਰੋੜ ਰੁਪਏ ਮਿਲੇ ਹਨ।

ਮੌਜੂਦਾ ਸਮੇਂ ਵਿੱਚ ਇੱਕ ਵਾਰ ਫਿਰ ਪੰਜਾਬ ਲਈ ਸਭ ਤੋਂ ਵੱਧ 132 ਲੱਖ ਮੀਟ੍ਰਿਕ ਟਨ ਦਾ ਕੋਟਾ ਅਲਾਟ ਕੀਤਾ ਗਿਆ ਹੈ। ਇੱਥੇ 2021-22 ਵਿੱਚ ਵੀ 132.22 ਲੱਖ ਟਨ ਦੀ ਖਰੀਦ ਕੀਤੀ ਗਈ ਸੀ। ਜਦਕਿ, ਮੱਧ ਪ੍ਰਦੇਸ਼ ਲਈ 129 ਲੱਖ ਮੀਟ੍ਰਿਕ ਟਨ ਦਾ ਟੀਚਾ ਹੈ ਅਤੇ ਦਿੱਲੀ ਲਈ 0.18 ਲੱਖ ਟਨ ਦਾ ਸਭ ਤੋਂ ਘੱਟ ਕੋਟਾ ਤੈਅ ਕੀਤਾ ਗਿਆ ਹੈ। ਇਸ ਵਾਰ ਰੂਸ-ਯੂਕਰੇਨ ਜੰਗ ਕਾਰਨ ਕਣਕ ਦਾ ਮੁੱਲ ਵਧਿਆ ਹੈ। ਇਸ ਦੇ ਹੋਰ ਨਿਰਯਾਤ ਲਈ ਹਾਲਾਤ ਬਣਾਏ ਜਾ ਰਹੇ ਹਨ।

ਜ਼ਿਆਦਾਤਰ ਸੂਬਿਆਂ ਵਿੱਚ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 15 ਜੂਨ ਤੱਕ ਜਾਰੀ ਰਹੇਗੀ। ਹਰਿਆਣਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਛੋਲੇ ਅਤੇ ਜੌਂ ਦੀ ਖਰੀਦ ਵੀ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਕੀਤੀ ਜਾਵੇਗੀ। ਜਦਕਿ, ਸਰੋਂ ਦੀ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਕਣਕ, ਛੋਲੇ, ਜੌਂ ਅਤੇ ਸਰ੍ਹੋਂ ਦੀ ਖਰੀਦ ਲਈ ਮੰਡੀਆਂ ਅਤੇ ਖਰੀਦ ਕੇਂਦਰ ਖੋਲ੍ਹੇ ਗਏ ਹਨ।

MSP ਕਿੰਨਾ ਹੈ ?

ਸਬੰਧਤ ਵਿਭਾਗਾਂ ਨੂੰ ਹਦਾਇਤ ਦਿੱਤੀ ਕੀਤੀ ਗਈ ਹੈ ਕਿ ਉਹ ਮੰਡੀਆਂ ਵਿੱਚ ਸਾਰੀ ਖਰੀਦ ਪ੍ਰਕਿਰਿਆ ਲਈ ਲੋੜੀਂਦੇ ਪ੍ਰਬੰਧ ਕਰਨ। ਖਰੀਦ ਪ੍ਰਕਿਰਿਆ ਦੌਰਾਨ ਮੰਡੀਆਂ 'ਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੁਲਾਰੇ ਨੇ ਦੱਸਿਆ ਕਿ ਇਸ ਹਾੜੀ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਇੰਟਲ, ਛੋਲੇ 5230 ਰੁਪਏ ਪ੍ਰਤੀ ਕੁਇੰਟਲ, ਜੌਂ ਦਾ ਘੱਟੋ-ਘੱਟ ਸਮਰਥਨ ਮੁੱਲ 1635 ਰੁਪਏ ਪ੍ਰਤੀ ਕੁਇੰਟਲ ਅਤੇ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 5050 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਹਰਿਆਣਾ ਵਿੱਚ ਖੁਰਾਕ ਅਤੇ ਸਪਲਾਈ ਵਿਭਾਗ, ਹੈਫੇਡ, ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ। ਛੋਲਿਆਂ ਦੀ ਖਰੀਦ ਹੈਫਡ ਦੁਆਰਾ ਕੀਤੀ ਜਾਵੇਗੀ, ਸਰੋਂ ਦੀ ਖਰੀਦ ਹੈਫਡ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਜੌਂ ਦੀ ਖਰੀਦ ਭਾਰਤੀ ਖੁਰਾਕ ਵਿਭਾਗ, ਹਾਫਡ ਅਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ।

 

ਰਾਜ

ਖਰੀਦ ਅਨੁਮਾਨ (LMT)

ਕਦੋਂ ਤੋਂ ਖਰੀਦ ਕਦੋਂ ਤੱਕ   ਹੋਵੇਗੀ?

ਪੰਜਾਬ

132

1 ਅਪ੍ਰੈਲ, 2022 ਤੋਂ 31 ਮਈ, 2022 ਤੱਕ

ਮੱਧ ਪ੍ਰਦੇਸ਼

129

15 ਮਾਰਚ, 2022 ਤੋਂ 15 ਜੂਨ, 2022

ਹਰਿਆਣਾ

85

1 ਅਪ੍ਰੈਲ, 2022 ਤੋਂ 15 ਮਈ, 2022

ਉੱਤਰ ਪ੍ਰਦੇਸ਼

60

1 ਅਪ੍ਰੈਲ, 2022 ਤੋਂ 15 ਜੂਨ, 2022

ਰਾਜਸਥਾਨ

23

1 ਅਪ੍ਰੈਲ, 2022 ਤੋਂ 10 ਜੂਨ, 2022

ਬਿਹਾਰ

10

20 ਅਪ੍ਰੈਲ, 2021 ਤੋਂ 15 ਜੂਨ, 2022

ਉੱਤਰਾਖੰਡ

2.20

1 ਅਪ੍ਰੈਲ, 2022 ਤੋਂ 30 ਜੂਨ, 2022

ਗੁਜਰਾਤ

2.00

1 ਅਪ੍ਰੈਲ, 2022 ਤੋਂ 15 ਜੂਨ, 2022

ਹਿਮਾਚਲ ਪ੍ਰਦੇਸ਼

0.27

15 ਅਪ੍ਰੈਲ, 2022 ਤੋਂ 15 ਜੂਨ, 2022

ਜੰਮੂ-ਕਸ਼ਮੀਰ

0.35

1 ਅਪ੍ਰੈਲ, 2022 ਤੋਂ 31 ਮਈ, 2022

ਦਿੱਲੀ

0.18

1 ਅਪ੍ਰੈਲ, 2022 ਤੋਂ 31 ਮਈ, 2022

ਕੁੱਲ ਖਰੀਦ

444

(*ਸਿਰਫ ਕੋਟਾ ਡਿਵੀਜ਼ਨ ਲਈ 15 ਮਾਰਚ, 2022 ਤੋਂ)

       

 

ਕੀ ਕਿਹਾ ਮੱਧ ਪ੍ਰਦੇਸ਼ ਸਰਕਾਰ ਨੇ?

ਮੱਧ ਪ੍ਰਦੇਸ਼ ਵਿੱਚ ਵੀ ਕਣਕ ਦੀ ਖਰੀਦ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਣਕ ਦੀ ਖਰੀਦ ਦੇ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਭੰਡਾਰਨ ਲਈ ਗੋਦਾਮਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਬਰਾਮਦ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਹਾੜੀ ਸੀਜ਼ਨ 2022-23 ਵਿੱਚ ਰਜਿਸਟ੍ਰੇਸ਼ਨ ਦੇ ਨਵੇਂ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਦੀ ਖਰੀਦ ਕੀਤੀ ਜਾਣੀ ਚਾਹੀਦੀ ਹੈ। ਖਰੀਦ ਕੇਂਦਰਾਂ ਵਿੱਚ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਵਿੱਚ ਨਾਮਜ਼ਦ ਵਿਅਕਤੀ ਲਈ ਵੀ ਵਿਵਸਥਾ ਕੀਤੀ ਗਈ ਹੈ। ਆਧਾਰ ਕਾਰਡ ਰਹਿਤ, ਬਜ਼ੁਰਗ ਅਤੇ ਸਰੀਰਕ ਤੌਰ 'ਤੇ ਅਪੰਗ ਕਿਸਾਨਾਂ ਦੀ ਰਜਿਸਟ੍ਰੇਸ਼ਨ ਲਈ ਵੀ ਪ੍ਰਬੰਧ ਕੀਤੇ ਗਏ ਹਨ। ਨਵੀਂ ਪ੍ਰਣਾਲੀ ਵਿੱਚ ਐਸਐਮਐਸ ਦੀ ਥਾਂ ਸਲਾਟ ਬੁਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਖ਼ਰਾਬ ਫ਼ਸਲਾਂ ਅਤੇ ਗੁਲਾਬੀ ਕੀੜੇ ਦੇ ਪ੍ਰਕੋਪ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ! ਕਰੋੜਾਂ ਰੁਪਏ ਕਿੱਤੇ ਜਾਰੀ

Summary in English: FCI issues action plan for wheat procurement Punjab gets highest quota again

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters