ਦੇਸ਼ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ | ਮੌਜੂਦਾ ਸਮੇਂ ਕੋਰੋਨਾ ਵਿਸ਼ਾਣੂ ਦਾ ਇਲਾਜ ਵੀ ਬਹੁਤ ਮਹਿੰਗਾ ਹੈ | ਨਤੀਜੇ ਵਜੋਂ, ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਆਪਣੀ ਵਿਸ਼ੇਸ਼ ਯੋਜਨਾ ਆਯੁਸ਼ਮਾਨ ਭਾਰਤ (Ayushman Bharat) ਦੇ ਤਹਿਤ ਦੇਸ਼ ਵਿੱਚ ਹਸਪਤਾਲਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਹਰ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਫਤ ਵਿਚ ਇਲਾਜ ਮਿਲਦਾ ਹੈ | ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਈ-ਕਾਰਡ ਦਿੱਤੇ ਜਾਂਦੇ ਹਨ। ਜਿਸ ਦੀ ਵਰਤੋਂ ਨਾਲ ਨਕਦ ਰਹਿਤ ਸੇਵਾਵਾਂ ਅਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਤੁਸੀਂ ਉਦੋਂ ਹੀ ਹਾਸਲ ਕਰ ਸਕੋਗੇ ਜਦੋਂ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਨਾਮ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਰਜਿਸਟਰਡ ਹੋਵੇਗਾ।
ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਇਸ ਸਕੀਮ ਵਿੱਚ ਤੁਸੀਂ ਰਜਿਸਟਰਡ ਹੋ ਜਾਂ ਨਹੀਂ, ਤਾਂ ਤੁਸੀਂ ਇਹਦਾ ਕਰ ਸਕਦੇ ਹੋ ਜਾਂਚ -
ਆਯੂਸ਼ਮਾਨ ਭਾਰਤ ਸਕੀਮ ਵਿਚ ਆਪਣੇ ਨਾਮ ਦੀ ਜਾਂਚ ਕਿਵੇਂ ਕਰੀਏ?
1. ਆਯੂਸ਼ਮਾਨ ਭਾਰਤ ਯੋਜਨਾ ਵਿੱਚ ਆਪਣਾ ਨਾਮ ਚੈੱਕ ਕਰਨ ਲਈ, ਸਬਤੋ ਪਹਿਲਾਂ ਵੈਬਸਾਈਟ https://pmjay.gov.in/ਤੇ ਜਾਓ |
2. ਪੇਜ ਖੋਲ੍ਹਣ ਤੋਂ ਬਾਅਦ,ਉਪਰਲੇ ਸੱਜੇ ਪਾਸੇ ਇਕ ਲਿੰਕ ਦਿਖਾਈ ਦੇਵੇਗਾ | ਇਹ ਲਿੰਕ Am I Eligible ਦਾ ਹੋਵੇਗਾ | ਹੁਣ ਇਸ ਲਿੰਕ 'ਤੇ ਕਲਿੱਕ ਕਰੋ |
3. ਲਿੰਕ ਤੇ ਕਲਿਕ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ, ਜਿਸ ਵਿੱਚ ਤੁਹਾਡੀ ਕੁਝ ਨਿੱਜੀ ਜਾਣਕਾਰੀ ਬਾਰੇ ਪੁੱਛਿਆ ਜਾਵੇਗਾ |
4. ਇੱਥੇ ਤੁਹਾਨੂੰ ਆਪਣੇ ਮੋਬਾਈਲ ਨੰਬਰ ਨਾਲ ਕੈਪਚਰ ਕੋਡ ਭਰਨਾ ਪਵੇਗਾ |
5. ਇਹ ਜਾਣਕਾਰੀ ਦੇਣ ਤੋਂ ਬਾਅਦ, ਤੁਸੀਂ OTP ਦੇ ਵਿਕਲਪ ਤੇ ਕਲਿਕ ਕਰੋ |
6. ਤੁਹਾਡੇ ਰਜਿਸਟਰਡ ਮੋਬਾਈਲ ਤੇ ਇੱਕ OTP ਆ ਜਾਵੇਗਾ | ਇਸ OTP ਨੂੰ ਭਰਨ ਤੋਂ ਬਾਅਦ, ਤੁਸੀਂ ਸਬਮਿਟ ਤੇ ਕਲਿਕ ਕਰੋ |
7. ਇਸ ਤੋਂ ਬਾਅਦ, ਤੁਸੀਂ ਆਪਣੇ ਰਾਜ ਦੀ ਚੋਣ ਕਰੋਗੇ |
8. ਇਸ ਤੋਂ ਬਾਅਦ, ਤੁਸੀਂ ਕੁਝ ਸ਼੍ਰੇਣੀਆਂ ਵੇਖੋਗੇ. ਤੁਸੀਂ ਉਸ ਸ਼੍ਰੇਣੀ ਦੀ ਚੋਣ ਕਰੋ ਜਿਸ ਵਿੱਚ ਤੁਸੀਂ ਆਪਣੇ ਨਾਮ ਦੀ ਜਾਂਚ ਕਰਨਾ ਚਾਹੁੰਦੇ ਹੋ |
9. ਇਸ ਵਿਚ ਨਾਮ, HHD ਨੰਬਰ, ਰਾਸ਼ਨ ਕਾਰਡ ਅਤੇ ਮੋਬਾਈਲ ਨੰਬਰ ਲਈ ਵਿਕਲਪ ਹੋਣਗੇ |
10. ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਤੇ ਕਲਿਕ ਕਰਦੇ ਹੋ, ਤਾਂ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਤੁਸੀਂ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਹੋ ਜਾਂ ਨਹੀਂ |
ਆਯੂਸ਼ਮਾਨ ਭਾਰਤ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਨੰਬਰ ਤੇ ਕਰ ਸਕਦੇ ਹੋ ਕਾਲ
ਇਸ ਤੋਂ ਇਲਾਵਾ,ਤੁਸੀ 14555 ਅਤੇ 1800-111-565 ਨੰਬਰ ਡਾਇਲ ਕਰਕੇ, ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਤੁਹਾਡਾ ਜਾਂ ਤੁਹਾਡੇ ਪਰਿਵਾਰ ਦਾ ਨਾਮ ਹੈ ਜਾ ਨਹੀਂ ਤੁਸੀਂ ਲਾਭ ਲੈਣ ਦੇ ਯੋਗ ਹੋ ਜਾਂ ਨਹੀਂ, ਆਦਿ ਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ।
Summary in English: Free treatment of Kovid-19, check if your name is in the plan or not!