s
  1. Home
  2. ਖਬਰਾਂ

No-Burn Agriculture: ਪੰਜਾਬ ਦੇ ਕਿਸਾਨਾਂ ਲਈ ਵਧੀਆ ਜਾਣਕਾਰੀ, "ਬਿਨਾਂ ਸਾੜੇ ਖੇਤੀਬਾੜੀ" 'ਤੇ ਜ਼ੋਰ

PAU ਵਿਖੇ ਵਿਸ਼ਵ ਪੱਧਰੀ ਟੀਮ ਨਾਲ “ਬਿਨਾਂ ਸਾੜੇ ਖੇਤੀਬਾੜੀ” ਵਿਸ਼ੇ ‘ਤੇ ਚਰਚਾ ਹੋਈ। ਇਸ ਦੇ ਨਾਲ ਹੀ ਖੇਤੀਬਾੜੀ ਦੇ ਸਮਾਰਟ ਯੁੱਗ ਦੇ ਮੱਦੇਨਜ਼ਰ ਸੈਂਸਰ ਆਧਾਰਿਤ ਤਕਨੀਕਾਂ, ਡਰੋਨ, ਇਮੇਜਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਫ਼ ਥਿੰਗਜ਼ ਅਤੇ ਰੋਬੋਟਿਕਸ 'ਤੇ ਧਿਆਨ ਲਾਜ਼ਮੀ ਦਸਿਆ ਗਿਆ।

Gurpreet Kaur
Gurpreet Kaur
ਪੰਜਾਬ ਦੇ ਕਿਸਾਨਾਂ ਲਈ ਵਧੀਆ ਜਾਣਕਾਰੀ

ਪੰਜਾਬ ਦੇ ਕਿਸਾਨਾਂ ਲਈ ਵਧੀਆ ਜਾਣਕਾਰੀ

PAU ਵਿਖੇ ਵਿਸ਼ਵ ਪੱਧਰੀ ਟੀਮ ਨਾਲ “ਬਿਨਾਂ ਸਾੜੇ ਖੇਤੀਬਾੜੀ” ਵਿਸ਼ੇ ‘ਤੇ ਚਰਚਾ ਹੋਈ। ਇਸ ਦੇ ਨਾਲ ਹੀ ਖੇਤੀਬਾੜੀ ਦੇ ਸਮਾਰਟ ਯੁੱਗ ਦੇ ਮੱਦੇਨਜ਼ਰ ਸੈਂਸਰ ਆਧਾਰਿਤ ਤਕਨੀਕਾਂ, ਡਰੋਨ, ਇਮੇਜਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਫ਼ ਥਿੰਗਜ਼ ਅਤੇ ਰੋਬੋਟਿਕਸ 'ਤੇ ਧਿਆਨ ਲਾਜ਼ਮੀ ਦਸਿਆ ਗਿਆ। ਇਸ ਮੌਕੇ ਹੋਰ ਵੀ ਕਈ ਮੁੱਦੇ ਵਿਚਾਰੇ ਗਏ, ਆਓ ਜਾਣਦੇ ਹਾਂ ਕੀ ਕੁਝ ਰਿਹਾ ਖ਼ਾਸ...

ਦਿ ਨੇਚਰ ਕੰਜ਼ਰਵੈਂਸੀ ਦੀ ਗਲੋਬਲ ਟੀਮ ਨੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਨਾਲ ਬਿਨਾਂ ਸਾੜੇ ਖੇਤੀਬਾੜੀ ਵਿਸ਼ੇ ’ਤੇ ਗੱਲਬਾਤ ਕੀਤੀ। ਇਸ ਮੌਕੇ ਗਲੋਬਲ ਕੰਜਰਵੇਸ਼ਨ ਟੀਮ ਦੇ ਪ੍ਰਬੰਧਕੀ ਨਿਰਦੇਸ਼ਕ ਸ਼੍ਰੀ ਮੈਥਿਊ ਬ੍ਰਾਊਨ, ਗਲੋਬਲ ਐਮਡੀ, ਫੂਡ ਐਂਡ ਫਰੈਸ ਵਾਟਰ ਸਿਸਟਮ ਸ਼੍ਰੀ ਮਾਈਕਲ ਡੋਏਨ, ਪ੍ਰੋਗਰਾਮ ਨਿਰਦੇਸ਼ਕ ਸ੍ਰੀ ਕਾਹਲਿਲ ਕੇਟਰਿੰਗ, ਟੀਐਨਸੀ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਅੰਨਪੂਰਣਾ ਵਾਂਚੇਸਵਰਨ, ਪ੍ਰਾਣਾ ਪ੍ਰੋਜੈਕਟ ਦੇ ਨਿਰਦੇਸ਼ਕ ਡਾ. ਗੁਰੂ ਕੋਪਾ, ਸ੍ਰੀਮਤੀ ਸਾਸਵਤੀ ਬੋਰਾ ਅਤੇ ਜਾਣੇ ਪਛਾਣੇ ਅਰਥ ਸਾਸ਼ਤਰੀ ਕੁਮਾਰੀ ਪਿ੍ਰਆ ਸ਼ਿਆਮਸੁੰਦਰ ਮਹਿਮਾਨ ਦਲ ਵਿੱਚ ਸ਼ਾਮਿਲ ਸਨ।

ਪੀ.ਏ.ਯੂ. ਅਤੇ ਦਿ ਨੇਚਰ ਕੰਜ਼ਰਵੈਂਸੀ ਦਰਮਿਆਨ ਦਸੰਬਰ 2022 ਦੇ ਅੱਧ ਵਿੱਚ ’ਪੰਜਾਬ ਵਿੱਚ ਬਿਨਾਂ ਸਾੜੇ ਅਤੇ ਮੂਡ ਨਿਰਮਾਣ ਵਾਲੀ ਖੇਤੀਬਾੜੀ ਦੇ ਵਿਕਾਸ ਅਤੇ ਇਸਨੂੰ ਲਾਗੂ ਕਰਨ ਦੇ ਪ੍ਰਭਾਵਾਂ ਨੂੰ ਉਤਸਾਹਿਤ ਕਰਨ ਲਈ ਸਾਂਝੇ ਯਤਨਾਂ ਵਾਸਤੇ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਬਿਨਾਂ ਸਾੜੇ ਖੇਤੀਬਾੜੀ ਲਈ ਪ੍ਰਾਣਾ ਪ੍ਰੋਜੈਕਟ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੀਏਯੂ ਦਾ ਟੀਐੱਨਸੀ ਇੰਡੀਆ ਨਾਲ ਸਮਝੌਤਾ, ਵਾਤਾਵਰਨ ਪੱਖੀ ਖੇਤੀ ਦੇ ਵਿਕਾਸ ਸੰਬੰਧੀ ਬਣੀ ਸਹਿਮਤੀ

ਵਫ਼ਦ ਨੂੰ ਪੀ.ਏ.ਯੂ. ਦੀਆਂ ਮੌਜੂਦਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਸੰਸਥਾਂ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਮੋਹਰੀ ਹੋਣ ਦੇ ਨਾਲ-ਨਾਲ ਖੇਤੀਬਾੜੀ ਮਧੂ-ਮੱਖੀ ਪਾਲਣ ਅਤੇ ਖੇਤੀ ਮਸੀਨੀਕਰਨ ਦੇ ਖੇਤਰ ਵਿੱਚ ਅਗਵਾਈ ਕਰਦੀ ਹੈ। ਡਾ. ਗੋਸਲ ਨੇ ਕਿਹਾ ਕਿ ਸੁਰੱਖਿਅਤ ਅਤੇ ਪ੍ਰੋਸੈਸਿੰਗ ਟੈਕਨਾਲੋਜੀਆਂ ਵਿੱਚ ਨਵੀਂ ਖੋਜ ਨੇ ਤਕਨਾਲੋਜੀ ਬਾਰੇ ਯੂਨੀਵਰਸਿਟੀ ਦੀ ਅਸਾਧਾਰਣ ਕਾਰਜ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਵਾਤਾਵਰਨ ਪੱਖੀ ਤਕਨਾਲੋਜੀਆਂ, ਗਤੀਸ਼ੀਲ ਪ੍ਰਜਨਨ ਅਤੇ ਊਰਜਾ ਅਨੁਕੂਲ ਖੇਤੀ ਮਸੀਨਰੀ ਨੂੰ ਯੂਨੀਵਰਸਿਟੀ ਦੇ ਖੋਜ ਮੰਤਵਾਂ ਵਜੋਂ ਜਾਣਿਆ ਜਾ ਸਕਦਾ ਹੈ।

ਪੀ.ਏ.ਯੂ. ਦੇ ਭਵਿੱਖੀ ਖੇਤਰਾਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਵਿੱਚ ਸਮਾਰਟ ਯੁੱਗ ਦੇ ਮੱਦੇਨਜ਼ਰ ਸੈਂਸਰ-ਅਧਾਰਿਤ ਤਕਨਾਲੋਜੀਆਂ, ਡਰੋਨ, ਇਮੇਜਿੰਗ, ਮਸਨੂਈ ਬੌਧਿਕਤਾ, ਇੰਟਰਨੈਟ ਆਫ ਥਿੰਗਜ ਅਤੇ ਰੋਬੋਟਿਕਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਅਕਾਦਮਿਕ ਫਸਲ ਸੁਧਾਰ ਪ੍ਰੋਗਰਾਮਾਂ ਲਈ ਵੱਖ-ਵੱਖ ਜੀ-20 ਮੈਂਬਰ ਦੇਸਾਂ ਦੇ ਨਾਲ 60 ਸਾਲ ਪੁਰਾਣੀ ਸਾਂਝੇਦਾਰੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਪੀ.ਏ.ਯੂ. ਸਾਂਝੇ ਮੁੱਲਾਂ ਅਤੇ ਸੰਬੰਧਾਂ ਨੂੰ ਹੋਰ ਗਤੀਸ਼ੀਲ ਬਨਾਉਣ ਲਈ ਵਚਨਬੱਧ ਹੈ ਅਤੇ ਇਸ ਸੰਬੰਧ ਵਿੱਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : New Varieties: PAU ਨੇ 18 ਨਵੀਆਂ ਕਿਸਮਾਂ ਕੀਤੀਆਂ ਵਿਕਸਿਤ, ਸਿਫ਼ਾਰਸ਼ ਕਿਸਮਾਂ ਜਾਨਣ ਲਈ ਲੇਖ ਪੜੋ

ਸ਼੍ਰੀ ਮੈਥਿਊ ਬ੍ਰਾਊਨ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਦੀਆਂ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਢੁੱਕਵਾਂ ਮਾਹੌਲ ਬਣਾਉਣ ਵਿੱਚ ਰਾਜਨੀਤਿਕ ਇੱਛਾ ਸਕਤੀ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਸੰਬੰਧ ਵਿੱਚ ਕੁਝ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕੇਗੀ । ਸ਼੍ਰੀ ਮਾਈਕਲ ਡੋਨੇ ਨੇ ਇਸ ਖੇਤਰ ਵਿੱਚ ਸਾਫ ਹਵਾ, ਸਿਹਤਮੰਦ ਮਿੱਟੀ, ਅਤੇ ਸੁਧਰੇ ਹੋਏ ਪਾਣੀ ਦੇ ਪੱਧਰ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਥਾਈ ਤੌਰ ’ਤੇ ਭੋਜਨ ਪੈਦਾ ਕਰਨ ਲਈ ਵਿਗਿਆਨ ਦੀ ਵਰਤੋਂ ਕਰਕੇ ਬਿਨਾਂ ਸਾੜੇ ਖੇਤੀਬਾੜੀ ਬਾਰੇ ਭਵਿੱਖ ਦੇ ਦ ਨੇਚਰ ਕੰਜ਼ਰਵੈਂਸੀ ਦੇ ਦਿ੍ਰਸਟੀਕੋਣ ਨੂੰ ਸਾਂਝਾ ਕੀਤਾ। ਕੁਮਾਰੀ ਸਸਵਤੀ ਬੋਰਾ ਨੇ ਭੋਜਨ ਉਤਪਾਦਨ ਤਬਦੀਲੀਆਂ ਦੀ ਯੋਜਨਾ ਬਣਾਉਣ ਲਈ ’ਫੂਡਸਕੇਪ’ ਪੈਮਾਨੇ ’ਤੇ ਕੰਮ ਕਰਨ ਦਾ ਸੁਝਾਅ ਦਿੱਤਾ।

ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸਬਦਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਕਾਹਿਲ ਕੇਟਰਿੰਗ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਜੀਰੋ-ਬਰਨ ਖੇਤੀਬਾੜੀ ਦੇ ਨਵੇਂ ਆਦਰਸ ਦੀ ਸ਼ੁਰੂਆਤ ਹੋਵੇਗੀ ਅਤੇ ਇਹੀ ਦੋਵਾਂ ਸੰਸਥਾਵਾਂ ਦੀ ਸਾਂਝੀ ਸਫਲਤਾ ਦੀ ਕੁੰਜੀ ਸਾਬਿਤ ਹੋਵੇਗੀ। ਡਾ. ਅੰਨਪੂਰਨਾ ਵਾਂਚੇਸਵਰਨ ਨੇ ਕਿਹਾ ਕਿ ਪ੍ਰਾਣਾ ਪ੍ਰੋਜੈਕਟ ਦਾ ਉਦੇਸ ਵਿਗਿਆਨਕ ਤੌਰ ’ਤੇ ਸਥਾਈ ਹੱਲ ਪ੍ਰਦਾਨ ਕਰਕੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਸਬੰਧ ਵਿੱਚ ਖੇਤੀਬਾੜੀ ਭਾਈਚਾਰੇ ਵਿੱਚ ਤਬਦੀਲੀਆਂ ਨੂੰ ਲਾਗੂ ਕਰਨਾ ਹੈ।

ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇੱਕ ਪੇਸਕਾਰੀ ਦੁਆਰਾ ਯੂਨੀਵਰਸਿਟੀ ਦੀਆਂ ਕਈ ਖੋਜ ਤਕਨੀਕਾਂ ਨੂੰ ਫਸਲੀ ਪ੍ਰਣਾਲੀਆਂ, ਮਿੱਟੀ ਪਰਖ, ਕਿੰਨੂ ਦੀ ਕਾਸਤ ਅਤੇ ਸੁਰੱਖਿਅਤ ਖੇਤੀਬਾੜੀ ਜਿਵੇਂ ਕਿ ਜੀਰੋ ਟਿਲੇਜ, ਪੱਤਾ ਰੰਗ ਚਾਰਟ, ਟੈਂਸੀਓਮੀਟਰ, ਸੁਪਰ ਸੀਡਰ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸੇ ਦਿਸ਼ਾ ਵਿੱਚ ਸਮਾਰਟ ਸੀਡਰ, ਖੇਤੀ ਵਣ ਪ੍ਰਣਾਲੀ, ਜੈਵਿਕ ਖਾਦਾਂ, ਕੀਟਨਾਸਕਾਂ ਦੀ ਰਹਿੰਦ-ਖੂੰਹਦ ਦਾ ਵਿਸਲੇਸਣ, ਮਾਈਕ੍ਰੋਪ੍ਰੋਪੈਗੇਸਨ ਅਤੇ ਹੋਰ ਬਹੁਤ ਕੁਝ ਹੈ ਜੋ ਯੂਨੀਵਰਸਿਟੀ ਦੇ ਖੋਜ ਸਰੋਕਾਰਾਂ ਬਾਰੇ ਜਾਣਨ ਲਈ ਅਹਿਮ ਹੈ । ਕਣਕ ਦੀ ਨਵੀਂ ਜਾਰੀ ਕੀਤੀ ਗਈ ਕਿਸਮ ਪੀਬੀਡਬਲਯੂ 826 ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨੂੰ ਭਾਰਤ ਦੇ ਦੋ ਪ੍ਰਮੁੱਖ ਕਣਕ ਉਗਾਉਣ ਵਾਲੇ ਖੇਤਰਾਂ ਲਈ ਇੱਕੋ ਸਮੇਂ ਪਛਾਣਿਆ ਗਿਆ ਹੈ।

ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਆਪਣੇ ਧੰਨਵਾਦ ਦੇ ਸ਼ਬਦਾਂ ਵਿੱਚ ਟਿੱਪਣੀ ਕੀਤੀ ਕਿ ਪੀ.ਏ.ਯੂ. ਦ ਨੇਚਰ ਕੰਜ਼ਰਵੈਂਸੀ ਦਾ ਗਠਜੋੜ ਟਿਕਾਊ ਤਕਨਾਲੋਜੀਆਂ ਅਤੇ ਹੱਲ ਪੈਦਾ ਕਰਨ ਲਈ ਕੰਮ ਕਰੇਗਾ। ਡਾ. ਵਿਸ਼ਾਲ ਬੈਕਟਰ ਨੇ ਵਿਚਾਰ-ਵਟਾਂਦਰਾ ਸੈਸ਼ਨ ਦਾ ਸੰਚਾਲਨ ਕੀਤਾ । ਇਸ ਮਿਲਣੀ ਵਿੱਚ ਗੰਭੀਰ ਵਿਚਾਰ-ਵਟਾਂਦਰੇ ਰਾਹੀਂ ਕਈ ਮੁੱਦਿਆਂ ਦੇ ਹੱਲ ਲਈ ਵਿਚਾਰ ਕੀਤਾ ਗਿਆ । ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Summary in English: Good information for Punjab farmers, emphasis on "No-Burn Agriculture".

Like this article?

Hey! I am Gurpreet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters