1. Home
  2. ਖਬਰਾਂ

GOOD NEWS: ਮਸ਼ਰੂਮ ਪਾਊਡਰ ਤਕਨਾਲੋਜੀ ਦੇ ਵਪਾਰੀਕਰਨ ਲਈ Mou Sign

Punjab Agricultural University ਨੇ Vitamin D ਦੀ ਘਾਟ ਦੀ ਪੂਰਤੀ ਕਰਨ ਵਾਲੇ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ ਹੈ।

Gurpreet Kaur Virk
Gurpreet Kaur Virk
ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ

ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ

Mou Sign: ਪੀ.ਏ.ਯੂ. ਨੇ ਇਕ ਫਰਮ ਡੀ ਆਰਟੀਸੈਨਿਟ ਆਫ ਇੰਡੀਆਂ ਹੈਡੀਕਰਾਫਟਸ ਨਾਲ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ। ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀਮਤੀ ਭੂਮਿਕਾ ਕੌਸ਼ਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ।

ਇਸ ਸਮਝੌਤੇ ਅਨੁਸਾਰ ਪੀ.ਏ.ਯੂ. ਇਸ ਫਰਮ ਨੂੰ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੀ ਵਰਤੋਂ ਅਤੇ ਵਪਾਰੀਕਰਨ ਦੇ ਅਧਿਕਾਰ ਦਿੰਦੀ ਹੈ। ਚੇਤੇ ਰਹੇ ਕਿ ਇਹ ਤਕਨਾਲੋਜੀ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰ ਡਾ. ਸੋਨਿਕਾ ਸ਼ਰਮਾ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਵੱਲੋਂ ਸਾਂਝੇ ਰੂਪ ਵਿਚ ਵਿਕਸਿਤ ਕੀਤੀ ਗਈ ਹੈ।

ਡਾ. ਸੋਨਿਕਾ ਸ਼ਰਮਾ ਨੇ ਇਸ ਤਕਨਾਲੋਜੀ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਖੁੰਬਾਂ ਇੱਕੋ ਇੱਕ ਸ਼ਾਕਾਹਾਰੀ ਭੋਜਨ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਡੀ ਦੀ ਮਾਤਰਾ ਪਾਈ ਜਾਂਦੀ ਹੈ। ਖੁੰਬਾਂ ਨੂੰ ਅਲਟਰਾ ਵਾਈਲਟ ਕਿਰਨਾਂ ਨਾਲ ਸੋਧ ਕੇ ਵਿਟਾਮਿਨ ਡੀ ਦੀ ਮਾਤਰਾ 400 ਗੁਣਾ ਤੱਕ ਵਧਾਈ ਜਾਂਦੀ ਹੈ। ਇਹ ਵਿਧੀ ਬਟਨ ਅਤੇ ਢੀਂਗਰੀ ਕਿਸਮ ਦੀਆਂ ਖੁੰਬਾਂ ਤੇ ਇਸਤੇਮਾਲ ਕੀਤੀ ਜਾਂਦੀ ਹੈ। ਇਹ ਕਿਸਮਾਂ ਦਾ ਪਾਊਡਰ ਪ੍ਰੋਟੀਨ, ਫਾਈਬਰ, ਖਣਿਜਾਂ ਜਿਵੇਂ ਆਇਰਨ, ਕਾਪਰ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਨਾਲ ਭਰਪੂਰ ਹੈ। ਵਿਟਾਮਿਨ ਡੀ ਦੀ ਘਾਟ ਨਾਲ ਜੂਝ ਰਹੇ ਲੋਕਾਂ ਲਈ ਇਹ ਪਾਊਡਰ ਵਰਦਾਨ ਵਾਂਗ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਭਲਾਈ ਲਈ PAU ਨੇ ICICI Foundation ਨਾਲ ਸਾਂਝ ਕੀਤੀ ਮਜ਼ਬੂਤ

ਭੋਜਨ ਅਤੇ ਪੋਸ਼ਣ ਵਿਗਿਆਨ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਵਿਟਾਮਿਨ ਡੀ ਦੀ ਘਾਟ ਦੀ ਪੂਰਤੀ ਲਈ ਮਾਰਕੀਟ ਵਿਚ ਬਹੁਤ ਸਾਰੇ ਸਿੰਥੈਟਿਕ ਤਰੀਕੇ ਮਿਲਦੇ ਹਨ ਜੋ ਸਿਹਤ ਲਈ ਖਤਰਨਾਕ ਹਨ। ਇਸਦੇ ਮੁਕਾਬਲੇ ਖੁੰਬਾਂ ਦਾ ਇਹ ਪਾਊਡਰ ਬਿਨਾਂ ਕਿਸੇ ਮਾਰੇ ਅਸਰ ਦੇ ਵਿਟਾਮਿਨ ਡੀ ਦੀ ਘਾਟ ਨੂੰ ਲੰਮੇ ਸਮੇਂ ਤੱਕ ਪੂਰੀ ਕਰਦਾ ਹੈ।

ਇਹ ਵੀ ਪੜ੍ਹੋ: ਪੀਏਯੂ ਨੇ ਆਲੂ ਮਿਸ਼ਰਣ ਦੀ ਤਕਨੀਕ ਲਈ ਕੀਤਾ MoU Sign

ਕਮਿਊਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕਿਹਾ ਕਿ ਖੁੰਬਾਂ ਦੇ ਵਾਧੂ ਉਤਪਾਦਨ ਦੇ ਮੌਸਮ ਵਿਚ ਇਸ ਪਾਊਡਰ ਨੂੰ ਬਣਾ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਢੰਗ ਨਾਲ ਖੁੰਬਾਂ ਦੀ ਉਪਲੱਬਧਤਾ ਸਾਰੇ ਸਾਲ ਲਈ ਬਰਕਰਾਰ ਰੱਖੀ ਜਾ ਸਕਦੀ ਹੈ।

ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਯੂਨੀਵਰਸਿਟੀ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਤਕਨੀਕਾਂ ਦਾ ਵਪਾਰੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤਕਨਾਲੋਜੀ ਦੀ ਇਹ ਤੀਸਰੀ ਸੰਧੀ ਕੀਤੀ ਗਈ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: GOOD NEWS: Agreement to commercialize mushroom powder technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters