IFFCO Fertilizers: ਭਾਰਤ ਸਰਕਾਰ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਇਫਕੋ ਵੱਲੋਂ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਈ ਪ੍ਰੋਡਕਟ ਬਣਾਏ ਜਾ ਰਹੇ ਹਨ ਉਥੇ ਹੀ ਇਫਕੋ ਦੀਆਂ ਖਾਦਾਂ ਖਰੀਦਣ ਵਾਲੇ ਕਿਸਾਨਾਂ ਨੂੰ ਸੰਕਟ ਹਰਨ ਬੀਮਾ ਯੋਜਨਾ ਅਧੀਨ ਇੱਕ ਲੱਖ ਰੁਪਏ ਦੇ ਬੀਮੇ ਦੀ ਸਹੂਲਤ ਵੀ ਮਿਲਦੀ ਹੈ। ਇਸ ਤਹਿਤ ਕਿਸੇ ਦੁਰਘਟਨਾਂ ਦੇ ਸ਼ਿਕਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਹ ਜਾਣਕਾਰੀ ਇਫਕੋ ਦੇ ਫੀਲਡ ਅਫਸਰ ਸ਼੍ਰੀ ਹਿਮਾਂਸ਼ੂ ਜੈਨ ਲੇ ਅਨਾਜ ਮੰਡੀ ਸਰਹਿੰਦ ਵਿਖੇ ਆਯੋਜਿਤ ਕੀਤੀ ਕਿਸਾਨ ਸਭਾ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਬੀਮਾ ਯੋਜਨਾ ਅਧੀਨ ਜੇਕਰ ਕਿਸੇ ਦੁਰਘਟਨਾਂ ਵਿੱਚ ਕਿਸਾਨ ਦੇ ਸਰੀਰ ਦੇ ਦੋ ਅੰਗ ਬੇਕਾਰ ਹੋ ਜਾਂਦੇ ਹਨ ਤਾਂ 50 ਹਜ਼ਾਰ ਰੁਪਏ, ਇੱਕ ਅੰਗ ਬੇਕਾਰ ਹੋਣ ਦੀ ਸੂਰਤ ਵਿੱਚ 25 ਹਜ਼ਾਰ ਰੁਪਏ ਅਤੇ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : IFFCO ਨੇ ਲਾਂਚ ਕੀਤਾ ਨੈਨੋ ਯੂਰੀਆ ਤਰਲ, ਜਾਣੋ- ਕੀਮਤ, ਲਾਭ ਅਤੇ ਫ਼ਸਲਾਂ ਤੇ ਪ੍ਰਭਾਵ
ਉਨ੍ਹਾਂ ਹੋਰ ਕਿਹਾ ਕਿ ਨੈਨੋ ਡੀ.ਏ.ਪੀ. ਦੀ ਵਰਤੋਂ ਨਾਲ ਫ਼ਸਲ ਦੇ ਝਾੜ ਅਤੇ ਕੁਆਲਿਟੀ ਵਿੱਚ ਵਾਧਾ ਹੁੰਦਾ ਹੈ। ਨੈਨੋ ਡੀ.ਏ.ਪੀ. ਦੀ 500 ਮਿਲੀ ਲੀਟਰ ਦੀ ਇੱਕ ਬੋਤਲ, ਡੀ.ਏ.ਪੀ. ਦੇ 50 ਕਿਲੋ ਦੇ ਇੱਕ ਬੈਗ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਏ.ਪੀ. ਦਾ ਬੈਗ 1350 ਰੁਪਏ ਦਾ ਹੈ ਜਦੋਂ ਕਿ ਨੈਨੋ ਡੀ.ਏ.ਪੀ. ਦੀ ਬੋਤਲ ਸਿਰਫ 600 ਰੁਪਏ ਦੀ ਹੈ।
ਜਿਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨੈਨੋ ਖਾਦਾਂ ਨਾਲ ਹਵਾ, ਪਾਣੀ ਅਤੇ ਮਿੱਟੀ ਵੀ ਪ੍ਰਦੂਸ਼ਿਤ ਨਹੀਂ ਹੂੰਦੀ। ਉਨ੍ਹਾਂ ਘੁਲਣਸ਼ੀਲ ਖਾਦਾਂ, ਵਿਸ਼ੇਸ਼ ਖਾਦਾਂ ਅਤੇ ਜਿਵਾਣੂ ਖਾਦ ਬਾਰੇ ਦੱਸਿਆ।
ਇਹ ਵੀ ਪੜ੍ਹੋ : IFFCO Fertilizers ਫਸਲਾਂ ਲਈ ਵਰਦਾਨ, ਕਿਸਾਨਾਂ ਨਾਲ Spray Technology ਸਾਂਝੀ
ਇਸ ਮੌਕੇ ਸਹਿਕਾਰੀ ਸਭਾ ਮਹੱਦੀਆਂ ਦੇ ਸਕੱਤਰ ਸ਼੍ਰੀ ਚੰਦ ਨੇ ਕਿਸਾਨਾਂ ਨੂੰ ਇਫਕੋ ਉਤਪਾਦਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ। ਸਰਹਿੰਦ ਮੰਡੀ ਵਿਖੇ ਸਥਿਤ ਸੰਦੀਪ ਫਰਟੀਲਾਈਜ਼ਰ ਦੇ ਮੈਨੇਜਰ ਪ੍ਰਵੇਸ਼ ਸ਼ਰਮਾ ਅਤੇ ਸਹਾਇਕ ਤੀਰਥ ਕੌਸ਼ਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਕਿਸਾਨ ਸਭਾ ਵਿੱਚ ਭਾਗ ਲੈਣ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਸਰਪੰਚ ਪਿੰਡ ਫਾਟਕ ਮਾਜਰੀ ਸਤਨਾਮ ਸਿੰਘ ਬਾਜਵਾ ,ਹੁਸੈਨਪੁਰ ਤੋਂ ਨੌਜਵਾਨ ਆਗੂ ਤੇਜਿੰਦਰ ਸਿੰਘ, ਨਵਜੋਤ ਸਿੰਘ, ਤਲਵਿੰਦਰ ਸਿੰਘ ਜੱਲਾ, ਲਖਵੀਰ ਸਿੰਘ ਹਰਬੰਸਪੁਰਾ, ਗੁਰਦੀਪ ਸਿੰਘ ਮਾਧੋਪੁਰ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਕਿਸਾਨ ਵੀਰਾਂ ਨੂੰ ਮੁਫ਼ਤ ਵਿੱਚ ਤਰਲ ਕਨਸੋਰਸ਼ਿਆ ਦੀ ਕਿੱਟ ਵੰਡੀ ਗਈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਤਹਿਗੜ੍ਹ ਸਾਹਿਬ (District Public Relations Office Fatehgarh Sahib)
Summary in English: Good news for farmers who buy fertilizer! Farmers will be insured for one lakh