ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ੀ ਵਾਲੀ ਖ਼ਬਰ ਹੈ। ਕੇਂਦਰ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਵੱਲੋਂ ਮੇਘਦੂਤ ਨਾਂ ਦੇ ਇਕ ਅਜਿਹੇ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਜੋ ਕਿਸਾਨਾਂ ਨੂੰ ਘਰ ਬੈਠੇ ਮੌਸਮ ਸਬੰਧੀ ਜਾਣਕਾਰੀ ਦੇਵੇਗਾ ਅਤੇ ਉਹ ਇਸ ਦੇ ਹਿਸਾਬ ਨਾਲ ਆਪਣੀਆਂ ਫ਼ਸਲਾਂ ਦੀ ਸਾਂਭ-ਸੰਭਾਲ ਕਰ ਸਕਣਗੇ।
ਮੇਘਦੂਤ’ ਮੋਬਾਈਲ ਐਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਦੇ ਡਾ. ਗੁਰਪ੍ਰੀਤ ਸਿੰਘ ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲਾ ਵੱਲੋਂ ਮੇਘਦੂਤ’ ਨਾਂਅ ਦੀ ਮੋਬਾਇਲ ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਇਹ ਐਪ ਮਿਸ਼ਨ ਫਤਿਹ ਤਹਿਤ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਮੌਸਮ ਦੀ ਭਵਿੱਖਬਾਣੀ ਨਾਲ ਸਬੰਧਤ ਸੂਚਨਾਵਾਂ, ਮੌਸਮ ਨਾਲ ਸਬੰਧਤ ਚੇਤਾਵਨੀਆਂ ਅਤੇ ਖੇਤੀ ਮੌਸਮ ਸਲਾਹਾਂ ਦੇਣ ਲਈ ਬਣਾਈ ਗਈ ਹੈ। ਮੇਘਦੂਤ ਐਪਲੀਕੇਸ਼ਨ ਪਿਛਲੇ ਦਸ ਦਿਨਾਂ ਅਤੇ ਅਗਲੇ ਪੰਜ ਦਿਨਾਂ ਦੇ ਮੌਸਮੀ ਮਾਪਦੰਡਾਂ ਜਿਵੇਂ ਤਾਪਮਾਨ, ਨਮੀ, ਵਰਖਾ, ਹਵਾ ਦੀ ਗਤੀ ਅਤੇ ਹਵਾ ਦੀ ਦਿਸ਼ਾ ਬਾਰੇ ਜਾਣਕਾਰੀ ਦਿੰਦੀ ਹੈ।
ਇਸ ਤੋਂ ਇਲਾਵਾ ਮੇਘਦੂਤ ਐਪ ਰਾਹੀ ਮੌਸਮ ਦੇ ਹਿਸਾਬ ਨਾਲ ਖੇਤੀ ਕਾਰਜ਼ਾਂ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਐਪ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਉਪਲੱਬਧ ਹੈ। ਇਸ ਵਿੱਚ ਹਰ ਜ਼੍ਹਿਲੇ ਲਈ ਮੀਂਹ, ਤੂਫਾਨ, ਗੜੇਮਾਰੀ, ਤੇਜ਼ ਹਵਾਵਾਂ ਆਦਿ ਲਈ ‘ਨਾਉਕਾਸਟ’ ਵੀ ਉਪਲੱਬਧ ਹੁੰਦਾ ਹੈ ਜੋ ਕਿ ਅਗਲੇ ਤਿੰਨ ਘੰਟਿਆਂ ਦੀ ਮੌਸਮ ਭਵਿੱਖਬਾਣੀ ਹੁੰਦੀ ਹੈ। ਇਸ ਨੂੰ ਗੂਗਲ ਐਪ ਸਟੋਰ ਅਤੇ ਐਪਲ ਸਟੋਰ ਵਿੱਚੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਆਪਣੇ ਫੋਨ ਨੰਬਰ ਨਾਲ ਰਜ਼ਿਸਟਰ ਕਰੋ ਅਤੇ ਆਪਣੇ ਜ਼ਿਲ੍ਹੇ ਦੀ ਚੋਣ ਕਰ ਲਵੋ।
Summary in English: Good news for the farmers of Punjab! Farmers will be able to take care of their crops with this mobile app