ਐਚਡੀਐਫਸੀ ਬੈਂਕ (HDFC Bank) ਨੇ ਸੈਨਾ ਵਿਚ ਕੰਮ ਕਰ ਰਹੇ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਐਚਡੀਐਫਸੀ ਬੈਂਕ ਨੇ ਸ਼ੌਰਿਆ ਕੇਜੀਸੀ ਕਾਰਡ (Shaurya KGC Card) ਲਾਂਚ ਕੀਤਾ ਹੈ | ਇਸ ਕਾਰਡ ਰਾਹੀਂ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੇਤੀ ਨਾਲ ਸਬੰਧਤ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਆਓ ਅਸੀਂ ਤੁਹਾਨੂੰ ਸ਼ੌਰਿਆ ਕੇਜੀਸੀ ਕਾਰਡ ਨਾਲ ਸੰਬੰਧਤ ਜਾਣਕਾਰੀ ਦਿੰਦੇ ਹਾਂ |
ਕੀ ਹੈ ਸ਼ੌਰਿਆ ਕੇਜੀਸੀ ਕਾਰਡ
ਇਸ ਕਾਰਡ ਦੇ ਜ਼ਰੀਏ ਫੌਜ ਵਿਚ ਕੰਮ ਕਰਨ ਵਾਲੇ ਪਰਿਵਾਰਾਂ ਦੇ ਲੋਕ ਖੇਤੀ ਨਾਲ ਸਬੰਧਤ ਸਮਾਨ ਜਿਵੇਂ ਬੀਜ, ਖਾਦ ਖਰੀਦ ਸਕਣਗੇ। ਸਿਰਫ ਇਹ ਹੀ ਨਹੀਂ, ਤੁਸੀਂ ਇਸ ਫੰਡ ਤੋਂ ਖੇਤੀ ਮਸ਼ੀਨਰੀ, ਸਿੰਜਾਈ ਲਈ ਉਪਕਰਣ ਵਰਗੀਆਂ ਚੀਜ਼ਾਂ ਵੀ ਖਰੀਦ ਸਕੋਗੇ
| ਦੱਸ ਦੇਈਏ ਕਿ ਸ਼ੌਰਿਆ ਕੇਜੀਸੀ ਕਾਰਡ ਨੂੰ (Kisan Crrid Card) ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ ਲਾਂਚ ਕੀਤਾ ਗਿਆ ਹੈ। ਇਸ ਕਾਰਡ ਰਾਹੀਂ 10 ਲੱਖ ਰੁਪਏ ਦਾ ਜੀਵਨ ਬੀਮਾ ਵੀ ਮਿਲ ਜਾਵੇਗਾ ।
ਆਜ਼ਾਦੀ ਦਿਵਸ ਦਾ ਤੋਹਫਾ
ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਸੈਨਾ ਵਿਚ ਕੰਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਲਈ ਸ਼ੌਰਿਆ ਕੇਜੀਸੀ ਕਾਰਡ ਲਾਂਚ ਕਰ ਰਹੇ ਹਾਂ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦਾ ਕਹਿਣਾ ਹੈ ਕਿ ਮੈਂ ਖੁਦ ਏਅਰ ਫੋਰਸ ਨਾਲ ਜੁੜੇ ਪਰਿਵਾਰ ਦਾ ਮੈਂਬਰ ਹਾਂ। ਸਾਡੇ ਦੇਸ਼ ਲਈ ਮਿਲਟਰੀ ਫੋਰਸ ਦੇ ਲੋਕ ਵੱਡੀ ਕੁਰਬਾਨੀ ਦਿੰਦੇ ਹਨ, ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਹੁਣ ਸਫਲ ਹੋ ਗਈ ਹੈ, ਜੋ ਅਸੀਂ ਹੁਣ ਆਪਣੀਆਂ ਫੌਜੀ ਬਲਾਂ ਦੇ ਪਰਿਵਾਰਾਂ ਲਈ ਕੁਝ ਕਰਨ ਦੇ ਯੋਗ ਹੋ ਗਏ ਹਾਂ | ਅੱਸੀ ਕਿਸਾਨਾਂ ਦੀ ਤਰ੍ਹਾਂ ਹੀ ਫੌਜੀ ਬਲਾਂ ਦੇ ਪਰਿਵਾਰਾਂ ਲਈ ਵੀ ਵਧੀਆ ਉਤਪਾਦ ਲਾਂਚ ਕੀਤਾ ਹੈ | ਇਹ ਸਾਡੇ ਪੱਖ ਤੋਂ ਸੁਵਤਰਤਾ ਦਿਵਸ ਦਾ ਤੋਹਫਾ ਹੈ |
ਪਹਿਲਾ ਈ ਕਿਸਾਨ ਧਨ ਐਪ ਕੀਤਾ ਸੀ ਲਾਂਚ
ਜਾਣਕਾਰੀ ਲਈ, ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਚਡੀਐਫਸੀ ਬੈਂਕ ਨੇ ਕਿਸਾਨਾਂ ਲਈ ਈ ਕਿਸਾਨ ਧਨ ਐਪ (e-Kisaan Dhan) ਲਾਂਚ ਕੀਤਾ ਸੀ | ਇਸ ਐਪ ਰਾਹੀਂ ਕਿਸਾਨਾਂ ਨੂੰ ਖੇਤੀ ਅਤੇ ਬੈਂਕਿੰਗ ਨਾਲ ਸਬੰਧਤ ਸੇਵਾਵਾਂ ਉਪਲਬਧ ਹੋ ਰਹੀਆਂ ਹਨ। ਇਸ ਦੀ ਸਹਾਇਤਾ ਨਾਲ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਜਾਣਕਾਰੀ ਦੀਤੀ ਜਾਂਦੀ ਹੈ। ਬੈਂਕ ਨੇ 'ਹਰ ਗਾਓਂ ਹਮਾਰਾ' ਪਹਿਲ ਦਾ ਉਦੇਸ਼ ਨਿਰਧਾਰਤ ਕੀਤਾ ਹੈ, ਤਾਂ ਜੋ ਬੈਂਕਿੰਗ ਦੀਆਂ ਸਹੂਲਤਾਂ ਕਿਸਾਨਾਂ ਨੂੰ ਅਸਾਨੀ ਨਾਲ ਪਹੁੰਚ ਸਕਣ।
Summary in English: Good news ! HDFC launches shaurya KGC Card easy to purchase farm machinery.