ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਸੰਯੁਕਤ ਖੇਤੀ ਪ੍ਰਣਾਲੀ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਦੋ ਕੇਂਦਰਾਂ ਲੁਧਿਆਣਾ ਅਤੇ ਪਟਿਆਲਾ ਨੂੰ ਸਰਵੋਤਮ ਕੇਂਦਰ ਪੁਰਸਕਾਰ ਹਾਸਲ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਪੁਰਸਕਾਰ ਦੋਵਾਂ ਕੇਂਦਰਾਂ ਨੂੰ 2020-22 ਦੋ ਸਾਲਾਂ ਦੌਰਾਨ ਉਨ੍ਹਾਂ ਦੀ ਕਾਰਗੁਜਾਰੀ ਲਈ ਇੰਡੀਅਨ ਇੰਸਟੀਚਿਊਟ ਆਫ ਫਾਰਮਿੰਗ ਸਿਸਟਮ ਰਿਸਰਚ, ਮੋਦੀਪੁਰਮ, ਮੇਰਠ ਅਤੇ ਮਹਾਤਮਾ ਫੂਲੇ ਕ੍ਰਿਸੀ ਵਿਦਿਆਪੀਠ ਰਾਹੂਰੀ ਮਹਾਰਾਸਟਰ ਦੀ 7ਵੀਂ ਦੁਵੱਲੀ ਵਰਕਸਾਪ ਵਿੱਚ ਪ੍ਰਦਾਨ ਕੀਤੇ ਗਏ।
ਇਸ ਵਰਕਸਾਪ ਵਿੱਚ ਡਾ. ਐੱਸ.ਐੱਸ ਵਾਲੀਆ, ਡਾ. ਨੀਰਜ ਰਾਣੀ ਅਤੇ ਡਾ. ਵਜਿੰਦਰ ਪਾਲ ਕਾਲੜਾ ਨੇ ਹਿੱਸਾ ਲਿਆ। ਲੁਧਿਆਣਾ ਦੇ ਆਨ-ਸਟੇਸਨ ਕੇਂਦਰ ਨੂੰ ਸਿਸਟਮ ਉਤਪਾਦਕਤਾ ਅਤੇ ਸਰੋਤਾਂ ਦੀ ਵਰਤੋਂ ਕੁਸਲਤਾਵਾਂ ਨੂੰ ਬਿਹਤਰ ਬਣਾਉਣ ਲਈ ਉਤਪਾਦਨ ਤਕਨਾਲੋਜੀਆਂ ’ਤੇ ਏਕੀਕ੍ਰਿਤ ਖੇਤੀ ਪ੍ਰਣਾਲੀਆਂ ਵਿੱਚ ਲਾਗੂ ਅਤੇ ਅਨੁਕੂਲ ਖੋਜ ਕਰਨ ਲਈ 37 ’ਆਨ-ਸਟੇਸਨ’ ਖੋਜ ਕੇਂਦਰਾਂ ਵਿੱਚੋਂ ਸਭ ਤੋਂ ਵਧੀਆ ਪੁਰਸਕਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨ ਵੀਰੋਂ ਆਪਣੀ ਆਮਦਨ ਵਧਾਉਣ ਲਈ ਅਪਣਾਓ ਸੰਯੁਕਤ ਖੇਤੀ ਪ੍ਰਣਾਲੀ ਮਾਡਲ
ਪਟਿਆਲਾ ਆਨ-ਫਾਰਮ ਰਿਸਰਚ ਸੈਂਟਰ ਨੂੰ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਸਥਿਤ 32 ’ਆਨ-ਫਾਰਮ’ ਖੋਜ ਕੇਂਦਰਾਂ ਵਿੱਚੋਂ ਚੁਣਿਆ ਗਿਆ ਸੀ ਜੋ ਕਿ ਫਾਰਮ ’ਤੇ ਪਰਖ ਆਧਾਰਿਤ ਖੇਤੀ ਉਤਪਾਦਨ ਤਕਨੀਕਾਂ ਦੀ ਸੁੱਧਤਾ ਲਈ ਕੰਮ ਕਰਦੇ ਹਨ। ਇਨ੍ਹਾਂ ਕੇਂਦਰਾਂ ਦੀ ਪਰਖ ਦਾ ਅਧਾਰ ਵਧੀ ਹੋਈ ਖੇਤੀ ਆਮਦਨ ਵਿੱਚ ਵਾਧਾ, ਲਾਗਤਾਂ ਦੀ ਵਰਤੋਂ ਕੁਸਲਤਾ ਅਤੇ ਰੁਜਗਾਰ ਦੇ ਮੌਕਿਆਂ ਲਈ ਉੱਦਮ ਆਦਿ ਹਨ।
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ (PAU Vice Chancellor Dr. Satbir Singh Gosal) ਨੇ ਜੈਵਿਕ ਖੇਤੀ ਸਕੂਲ ਦੀ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਇਹ ਵੀ ਪੜ੍ਹੋ: ਪੀ.ਏ.ਯੂ. ਦਾ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਾ. ਗੋਸਲ
ਜ਼ਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਗਭਗ ਇਕ ਦਹਾਕੇ ਦੇ ਤਜਰਬਿਆਂ ਉਪਰੰਤ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਵਿਕਸਿਤ ਕੀਤਾ ਗਿਆ ਹੈ। ਆਰਥਿਕ ਪੱਖੋਂ ਸੁਯੋਗ ਇਹ ਮਾਡਲ ਫਸਲਾਂ, ਪਸ਼ੂ ਧਨ, ਮੱਛੀ ਪਾਲਣ, ਵਣ-ਖੇਤੀ ਅਤੇ ਖੇਤੀ ਬਾਗਬਾਨੀ ਦਾ ਇੱਕ ਅਜਿਹਾ ਮਿਲਗੋਭਾ ਹੈ, ਜੋ ਕਿ ਖੇਤੀ ਨਿਰੰਤਰਤਾ, ਲਾਹੇਵੰਦਤਾ, ਸੰਤੁਲਨ ਅਹਾਰ ਦੀ ਉਪਲਬਧਤਾ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ।
Summary in English: Good News: PAU won 2 Best Center Awards for Integrated Farming Systems