ਦੇਸ਼ ਵਿਚ ਬਹੁਤ ਸਾਰੇ ਅਜਿਹੇ ਬੈਂਕ ਹਨ ਜਿਨ੍ਹਾਂ ਨੇ ਕਰਜ਼ਿਆਂ 'ਤੇ ਵਿਆਜ ਦੀਆਂ ਦਰਾਂ ਘਟਾ ਦਿੱਤੀਆਂ ਹਨ | ਜਿਸ ਨਾਲ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਲਾਭ ਹੋਵੇਗਾ। ਤਾਂ ਆਓ ਜਾਣਦੇ ਹਾਂ ਇਨ੍ਹਾਂ 3 ਬੈਂਕਾਂ ਬਾਰੇ ਵਿਸਥਾਰ ਨਾਲ .....
ਯੂਨੀਅਨ ਬੈਂਕ ਆਫ ਇੰਡੀਆ (Union Bank of India)
ਯੂਨੀਅਨ ਬੈਂਕ ਆਫ਼ ਇੰਡੀਆ, ਜੋ ਪ੍ਰਸਿੱਧ ਜਨਤਕ ਖੇਤਰ ਦਾ ਮੰਨਿਆ ਜਾਂਦਾ ਬੈੰਕ ਹੈ, ਨੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਲੋਨ ਵਿਆਜ ਦਰ (MCLR) ਵਿਚ 0.05 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ | ਬੈਂਕ ਨੇ ਇਕ ਸਾਲ ਦੀ ਮਿਆਦ ਦੇ ਨਾਲ ਲੋਨ 'ਤੇ ਐਮਸੀਐਲਆਰ ਨੂੰ 7.25 ਪ੍ਰਤੀਸ਼ਤ ਤੋਂ ਘਟਾ ਕੇ 7.20 ਪ੍ਰਤੀਸ਼ਤ ਕਰ ਦਿੱਤਾ ਹੈ |
ਇੰਡੀਅਨ ਓਵਰਸੀਜ਼ ਬੈਂਕ (Indian Overseas Bank)
ਜੇ ਅਸੀਂ ਗੱਲ ਕਰੀਏ ਇੰਡੀਅਨ ਓਵਰਸੀਜ਼ ਬੈਂਕ ਦੀ ਤਾਂ ਇਸ ਬੈਂਕ ਨੇ ਵੀ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ | ਬੈਂਕ ਨੇ 1 ਦਿਨ ਅਤੇ 1 ਮਹੀਨੇ ਦੀ ਮਿਆਦ ਦੇ ਕਰਜ਼ੇ 'ਤੇ ਵਿਆਜ ਦਰ ਘਟਾ ਕੇ 6.75 ਪ੍ਰਤੀਸ਼ਤ ਕਰ ਦਿੱਤੀ ਹੈ | ਇਸ ਤੋਂ ਇਲਾਵਾ ਜਨਤਕ ਖੇਤਰ ਵਿੱਚ ਹੋਰ ਇੰਡੀਅਨ ਓਵਰਸੀਜ਼ ਬੈਂਕਾਂ ਨੇ ਵੀ MCLR ਨੂੰ 0.10 ਫੀਸਦ ਘਟਾ ਦਿੱਤਾ ਹੈ। ਬੈਂਕ ਨੇ ਇੱਕ ਸਾਲ ਦੀ ਮਿਆਦ ਦੇ ਨਾਲ ਕਰਜ਼ਿਆਂ ਉੱਤੇ ਵਿਆਜ ਦਰ ਨੂੰ 7.65 ਤੋਂ ਘਟਾਕੇ 7.55 ਪ੍ਰਤੀਸ਼ਤ ਕਰ ਦਿੱਤਾ ਹੈ।
ਯੂਕੋ ਬੈਂਕ (United Commercial Bank)
ਜਨਤਕ ਖੇਤਰ ਦੇ ਯੂਕੋ ਬੈਂਕ ਨੇ ਕਰਜ਼ੇ 'ਤੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਸਾਲਾਨਾ ਵਿਆਜ ਦਰ (ਐਮਸੀਐਲਆਰ) ਨੂੰ 0.05 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ | ਬੈਂਕ ਨੇ ਕਰਜ਼ੇ 'ਤੇ ਵਿਆਜ਼ ਦਰ ਇਕ ਸਾਲ ਦੀ ਮਿਆਦ ਦੇ ਨਾਲ 7.40 ਤੋਂ ਘਟਾ ਕੇ 7.35 ਪ੍ਰਤੀਸ਼ਤ ਕਰ ਦੀਤਾ ਹੈ | ਜਦੋਂ ਕਿ ਇਹ ਕਟੌਤੀ ਬਾਕੀ ਸਾਰੇ ਟਰਮ ਲੋਨ ਲਈ ਵੀ ਬਰਾਬਰ ਲਾਗੂ ਹੋਵੇਗੀ |
Summary in English: Good news : These banks reduced interest rates of loan, read full news