ਸਰਕਾਰੀ ਨੌਕਰੀ ਹਰ ਕਿਸੇ ਦੀ ਪਹਿਲੀ ਪਸੰਦ ਹੁੰਦੀ ਹੈ। ਲੋਕਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਦੇ ਲਈ ਸਰਕਾਰ ਵੀ ਪੂਰਾ ਯੋਗਦਾਨ ਪਾਉਂਦੀ ਹੈ, ਜਿਸਦੇ ਚਲਦਿਆਂ ਸਰਕਾਰ ਆਏ ਦਿਨ ਵੱਖੋ-ਵੱਖਰੇ ਮਹਿਕਮਿਆਂ `ਚ ਨੌਕਰੀਆਂ ਦੇ ਮੌਕੇ ਕੱਢਦੀ ਰਹਿੰਦੀ ਹੈ। ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਨੌਕਰੀਆਂ ਦਾ ਵੇਰਵਾ ਦੱਸਣ ਜਾ ਰਹੇ ਹਾਂ।
ਇਸ ਵਾਰ ਸਰਕਾਰ ਨੇ 5 ਮਹਿਕਮਿਆਂ `ਚ ਸਰਕਾਰੀ ਨੌਕਰੀਆਂ ਜਾਰੀ ਕੀਤੀਆਂ ਹਨ। ਇਹ ਮਹਿਕਮੇ ਹਨ ਏਮਜ਼, ਡੀ.ਆਰ.ਡੀਓ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ, ਐਸ.ਬੀ.ਆਈ ਤੇ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ। ਇਨ੍ਹਾਂ ਨੌਕਰੀਆਂ ਨੂੰ ਹਾਸਿਲ ਕਰਕੇ ਤੁਸੀਂ ਪ੍ਰਤੀ ਮਹੀਨਾ 1 ਲੱਖ ਰੁਪਏ ਤੱਕ ਕਮਾ ਸਕਦੇ ਹੋ। ਇਨ੍ਹਾਂ ਨੌਕਰੀਆਂ ਦੀ ਵਧੇਰੇ ਜਾਣਕਾਰੀ ਲਈ ਲੇਖ ਪੜ੍ਹੋ।
ਨੌਕਰੀਆਂ ਦੇ ਮਹਿਕਮੇ:
1. ਭਾਰਤ ਇਲੈਕਟ੍ਰਾਨਿਕਸ ਲਿਮਿਟੇਡ (BEL):
● BEL ਰੱਖਿਆ ਮੰਤਰਾਲੇ (Ministry of Defence) ਦੇ ਅਧੀਨ ਇੱਕ ਸਰਕਾਰੀ ਉੱਦਮ (Enterprise) ਹੈ।
● ਇਸ ਮਹਿਕਮੇ `ਚ ਟੈਕਨੀਸ਼ੀਅਨ, ਅਸਿਸਟੈਂਟ ਇੰਜੀਨੀਅਰ ਸਮੇਤ ਕੁੱਲ 21 ਅਸਾਮੀਆਂ ਕੱਢੀਆਂ ਗਈਆਂ ਹਨ।
● ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 23 ਸਤੰਬਰ ਹੈ।
● ਚੁਣੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਅਹੁਦੇ ਦੇ ਹਿਸਾਬ ਨਾਲ ਵੱਧ ਤੋਂ ਵੱਧ 90 ਹਜ਼ਾਰ ਰੁਪਏ ਤੱਕ ਦੀ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇਗੀ।
2. ਏਮਜ਼ (AIIMS):
● ''ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼'' ਰਿਸ਼ੀਕੇਸ਼ ਨੇ ਕਲੀਨਿਕਲ ਇੰਸਟ੍ਰਕਟਰ (Clinical Instructor) ਦੀਆਂ ਕੁੱਲ 33 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
● ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 1 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਜੋ ਕਿ 15 ਅਕਤੂਬਰ 2022 ਤੱਕ ਚੱਲੇਗੀ।
● ਇਸ ਦੇ ਨਾਲ ਹੀ ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਵੱਧ ਤੋਂ ਵੱਧ 39,100 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
3. ਡੀ.ਆਰ.ਡੀ.ਓ (DRDO):
● ''ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ'' ਵੱਲੋਂ ਸੀਨੀਅਰ ਟੈਕਨੀਕਲ ਅਸਿਸਟੈਂਟ ਬੀ ਤੇ ਟੈਕਨੀਕਲ ਏ ਦੀਆਂ ਕੁੱਲ 1901 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ।
● ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 63,200 ਰੁਪਏ ਤੋਂ 1,12,400 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ, 'ਫਾਰਮਰ ਫਸਟ ਪ੍ਰਾਜੈਕਟ' ਰਾਹੀਂ ਮਿਲੀ ਸਫਲਤਾ
4. ਫੂਡ ਕਾਰਪੋਰੇਸ਼ਨ ਆਫ ਇੰਡੀਆ (FCI):
● FCI ਨੇ ਇੰਜੀਨੀਅਰਾਂ ਤੇ ਜੂਨੀਅਰ ਇੰਜੀਨੀਅਰਾਂ ਦੀਆਂ ਕੁੱਲ 5043 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
● ਇਨ੍ਹਾਂ ਅਹੁਦਿਆਂ ਲਈ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
● ਇਸ ਦੇ ਨਾਲ ਹੀ ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਵੱਧ ਤੋਂ ਵੱਧ 1,03,400 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
5. ਸਟੇਟ ਬੈਂਕ ਆਫ਼ ਇੰਡੀਆ (SBI):
● ਸਟੇਟ ਬੈਂਕ ਆਫ਼ ਇੰਡੀਆ `ਚ ਕਲਰਕਾਂ ਦੀਆਂ ਕੁੱਲ 5008 ਅਸਾਮੀਆਂ ਕੱਢੀਆਂ ਗਈਆਂ ਹਨ।
● ਇਨ੍ਹਾਂ ਕਲਰਕਾਂ ਦੀ ਪੋਸਟਿੰਗ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ `ਚ ਕੀਤੀ ਜਾਵੇਗੀ।
● ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਦੀ ਆਖ਼ਰੀ ਤਰੀਕ 27 ਸਤੰਬਰ 2022 ਹੈ।
● ਇਸ ਅਹੁਦੇ ਲਈ 20 ਤੋਂ 28 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
● ਇਸ ਦੇ ਨਾਲ ਹੀ ਚੁਣੇ ਗਏ ਉਮੀਦਵਾਰਾਂ ਨੂੰ ਵੱਧ ਤੋਂ ਵੱਧ 47,920 ਰੁਪਏ ਤਨਖ਼ਾਹ ਦਿੱਤੀ ਜਾਵੇਗੀ।
Summary in English: Good opportunity to get a job in 5 government departments, apply without delay!