1. Home
  2. ਖਬਰਾਂ

ਸਟੇਟ ਬੈਂਕ ਆਫ਼ ਇੰਡੀਆ `ਚ 665 ਅਸਾਮੀਆਂ `ਤੇ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ

ਸਰਕਾਰੀ ਨੌਕਰੀ ਦੇ ਉਮੀਦਵਾਰਾਂ ਲਈ ਸਰਕਾਰ ਨੇ ਸਟੇਟ ਬੈਂਕ ਆਫ਼ ਇੰਡੀਆ `ਚ 665 ਅਸਾਮੀਆਂ `ਤੇ ਨਵੀਆਂ ਭਰਤੀਆਂ ਕੱਢੀਆਂ ਹਨ।

 Simranjeet Kaur
Simranjeet Kaur
State Bank Of India

State Bank Of India

ਸਰਕਾਰੀ ਨੌਕਰੀ ਲਈ ਲੋਕਾਂ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿਸ ਲਈ ਸਰਕਾਰ ਨੇ ਇੱਕ ਵਾਰ ਫਿਰ ਨੌਜਵਾਨ ਪੀੜ੍ਹੀ ਦੇ ਭੱਵਿਖ ਨੂੰ ਸੁਧਾਰਣ ਲਈ ਸਰਕਾਰੀ ਨੌਕਰੀਆਂ ਕੱਢੀਆਂ ਹਨ।

Government Job: ਸਟੇਟ ਬੈਂਕ ਆਫ਼ ਇੰਡੀਆ (State Bank of India) ਨੇ 665 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਨਵੀਆਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਰਾਵੋ ਅਤੇ ਭੈਣੋ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਰਾਹੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਅਤੇ ਇੱਕ ਆਮ ਜਿਹੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਹੈ।  

ਆਓ ਜਾਣਦੇ ਹਾਂ ਇਸ ਨੌਕਰੀ ਬਾਰੇ ਸੰਖੇਪ ਜਾਣਕਾਰੀ

ਸਾਥੀਓ ਸਰਕਾਰੀ ਨੌਕਰੀ ਦਾ ਇਹ ਸੁਨਹਿਰਾ ਮੌਕਾ ਬਿਨਾਂ ਗਵਾਏ ਤੁਸੀ ਜਲਦੀ `ਤੋਂ ਜਲਦੀ ਆਪਣੀਆਂ ਅਰਜ਼ੀਆਂ ਭੇਜ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਅਰਜ਼ੀ ਲਈ ਸ਼ੁਰੂਆਤੀ ਮਿਤੀ 31 ਅਗਸਤ 2022 ਅਤੇ ਆਖਰੀ ਮਿਤੀ 20 ਸਤੰਬਰ 2022 ਤੱਕ ਨਿਸਚਿੱਤ ਕੀਤੀ ਗਈ ਹੈ। ਇਸ ਅਰਜ਼ੀ ਲਈ ਤੁਸੀਂ ਆਨਲਾਈਨ ਰਜਿਸਟਰੇਸ਼ਨ ਵੀ ਕਰ ਸਕਦੇ ਹੋ।

ਕੁਲ ਅਹੁਦੇ 

1 ਮੈਨੇਜਰ (ਵਪਾਰਕ ਪ੍ਰਕਿਰਿਆ) 

2 ਕੇਂਦਰੀ ਸੰਚਾਲਨ ਟੀਮ-ਸਪੋਰਟ (Central Operations Team-Support)

2 ਪ੍ਰੋਜੈਕਟ ਡਿਵੈਲਪਮੈਂਟ ਮੈਨੇਜਰ ਬਿਜ਼ਨਸ (Project Development Manager Business)

12 ਖੇਤਰੀ ਮੁਖੀ (regional heads)

37 ਰਿਲੇਸ਼ਨਸ਼ਿਪ ਮੈਨੇਜਰ (Senior Relationship Manager) ਟੀਮ ਲੀਡ

52 ਨਿਵੇਸ਼ ਮੈਨੇਜਰ (investment managers)

75 ਗਾਹਕ ਸਬੰਧ ਕਾਰਜਕਾਰੀ (Customer Relationship Executives)

147 ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ (Senior Relationship Manager)

335 ਰਿਲੇਸ਼ਨਸ਼ਿਪ ਮੈਨੇਜਰ (Relationship Manager)

ਉਮਰ `ਤੇ ਅਧਾਰਿਤ ਅਹੁਦਿਆਂ ਦਾ ਵੇਰਵਾ             

● ਏ.ਐੱਮ ਲਈ 32 ਸਾਲ ਦੀ ਉਮਰ

● ਮੈਨੇਜਰ, ਡਿਪਟੀ ਮੈਨੇਜਰ, ਗਾਹਕ ਸੰਬੰਧ ਕਾਰਜਕਾਰੀ, ਰਿਲੇਸ਼ਨਸ਼ਿਪ ਮੈਨੇਜਰ ਲਈ 35 ਸਾਲ ਦੀ ਉਮਰ

● ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਲਈ 38 ਸਾਲ ਦੀ ਉਮਰ

● ਰਿਲੇਸ਼ਨਸ਼ਿਪ ਮੈਨੇਜਰ (ਟੀਮ ਲੀਡ), ਕੇਂਦਰੀ ਸੰਚਾਲਨ ਟੀਮ ਸਹਾਇਤਾ, ਵਿਕਾਸ ਪ੍ਰਬੰਧਕ ਲਈ 40 ਸਾਲ ਦੀ ਉਮਰ

● ਖੇਤਰੀ ਮੁਖੀ ਲਈ 50 ਸਾਲ ਦੀ ਉਮਰ

ਇਹ ਵੀ ਪੜ੍ਹੋ : Bank Holidays: ਬੈਂਕ ਸੰਬੰਧੀ ਕੰਮ ਨੂੰ ਕਰੋ ਮੁਕੰਮਲ, ਫਿਰ 14 ਦਿਨਾਂ ਲਈ ਬੈਂਕ ਹੋਣਗੇ ਬੰਦ

ਯੋਗਤਾ

● ਮੈਨੇਜਰ ਲਈ MBA/PGDM 5 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। 

● ਕੇਂਦਰੀ ਸੰਚਾਲਨ ਟੀਮ-ਸਪੋਰਟ ਲਈ 3 ਸਾਲਾਂ ਦੇ ਤਜ਼ਰਬੇ ਨਾਲ ਗ੍ਰੈਜੂਏਟ ਹੋਣਾ ਜ਼ਰੂਰੀ ਹੈ। 

● ਪ੍ਰੋਜੈਕਟ ਡਿਵੈਲਪਮੈਂਟ ਮੈਨੇਜਰ ਬਿਜ਼ਨਸ ਲਈ MBA/PGDM 5 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

● ਰਿਲੇਸ਼ਨਸ਼ਿਪ ਮੈਨੇਜਰ ਲਈ ਗ੍ਰੈਜੂਏਟ ਅਤੇ ਤਿੰਨ ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

ਨਿਵੇਸ਼ ਮੈਨੇਜਰ ਲਈ ਗ੍ਰੈਜੂਏਟ ਅਤੇ ਪੰਜ ਸਾਲਾਂ ਦੇ ਤਜ਼ਰਬੇ ਦੇ ਨਾਲ NISM/CWM ਹੋਣਾ ਜ਼ਰੂਰੀ ਹੈ।

● ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਲਈ ਗ੍ਰੈਜੂਏਟ ਅਤੇ 6 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

● ਰਿਲੇਸ਼ਨਸ਼ਿਪ ਮੈਨੇਜਰ ਟੀਮ ਲੀਡ ਲਈ ਗ੍ਰੈਜੂਏਟ ਅਤੇ 8 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ।

● ਖੇਤਰੀ ਮੁਖੀ ਲਈ 12 ਸਾਲਾਂ ਦੇ ਤਜ਼ਰਬੇ ਨਾਲ ਗ੍ਰੈਜੂਏਟ ਹੋਣਾ ਜ਼ਰੂਰੀ ਹੈ।

● ਗਾਹਕ ਸਬੰਧ ਕਾਰਜਕਾਰੀ ਲਈ ਗ੍ਰੈਜੂਏਟ ਅਤੇ ਡਰਾਈਵਿੰਗ ਲਾਇਸੰਸ ਹੋਣਾ ਜ਼ਰੂਰੀ ਹੈ।

ਅਰਜ਼ੀ ਦੀ ਫੀਸ

● GERNEL/EWS/OBC: 750 ਰੁਪਏ

● SC/ST/PWD: ਮੁਫ਼ਤ   

Summary in English: Recruitment for 665 posts in State Bank of India has started

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters