ਸਿਆਣੇ ਕਹਿੰਦੇ ਹਨ ਕਿ ਕੋਸ਼ਿਸ਼ਾਂ ਬਗੈਰ ਕਦੇ ਵੀ ਸਫਲਤਾ ਹੱਥ ਨਹੀਂ ਲੱਗਦੀ। ਅਤੇ ਮੰਨ ਵਿੱਚ ਕੁਝ ਕਰ ਵਿਖਾਉਣ ਦੀ ਚਾਹਤ ਹੋਏ ਤਾਂ ਇਨ੍ਹਾਂ ਕੋਸ਼ਿਸ਼ਾਂ ਦਾ ਮੁੱਲ ਜ਼ਰੂਰ ਪੈਂਦਾ ਹੈ। ਅੱਜ ਅੱਸੀ ਤੁਹਾਨੂੰ ਸਫਲ ਵਿਦਿਆਰਥੀ ਬਣਨ ਲਈ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ।
ਸਫਲਤਾ ਅਤੇ ਸ਼ੋਹਰਤ ਕਿਸੇ ਨੂੰ ਵੀ ਆਸਾਨੀ ਨਾਲ ਨਹੀਂ ਮਿਲਦੀ। ਜੇਕਰ ਗੱਲ ਕੀਤੀ ਜਾਏ ਵਿਦਿਆਰਥੀ ਜੀਵਨ ਦੀ, ਤਾਂ ਇਹ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਸਕੂਲ ਵਿੱਚ ਪੜ ਰਹੇ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਜਲਦੀ ਪੜਾਈ ਖਤਮ ਕਰਕੇ ਇੱਕ ਸਫਲ ਇਨਸਾਨ ਬਣੇ। ਅਜਿਹੇ ਵਿੱਚ ਇਨ੍ਹਾਂ ਵਿਦਿਆਥੀਆਂ ਦਾ ਇਹ ਸਫਰ ਆਸਾਨ ਨਹੀਂ ਹੁੰਦਾ। ਕਿਸੇ ਵੀ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਦਿਨ-ਰਾਤ ਇੱਕ ਕਰੜੀ ਮਿਹਨਤ ਕਰਨੀ ਪੈਂਦੀ ਹੈ।
ਸਫਲਤਾ ਪਾਉਣ ਲਈ ਕਿਸੀ ਵੀ ਵਿਦਿਆਰਥੀ ਨੂੰ ਸਬ ਤੋਂ ਪਹਿਲਾ ਆਪਣੀਆਂ ਆਦਤਾਂ ਵੱਲ ਧਿਆਨ ਦੇਣਾ ਲਾਜ਼ਮੀ ਹੈ। ਇਸ ਤੋਂ ਬਾਅਦ ਉਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਦੀ ਲੋੜ ਹੈ, ਜਿਨ੍ਹਾਂ ਨਾਲ ਹਰ ਖੇਤਰ ਵਿੱਚ ਸਫਲਤਾ ਹਾਸਿਲ ਹੋ ਸਕੇ। ਅੱਜ ਅਸੀਂ 10 ਅਜਿਹੀਆਂ ਆਦਤਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਨੂੰ ਹਰ ਸਫਲ ਵਿਦਿਆਰਥੀ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ।
ਸਫਲ ਵਿਦਿਆਰਥੀਆਂ ਦੇ ਜੀਵਨ ਦੀਆਂ 10 ਆਦਤਾਂ
ਟਾਈਮ ਟੈਬਲ ਬਣਾਓ
ਸਫਲ ਸਟੂਡੈਂਟ ਦੇ ਜੀਵਨ ਦਾ ਪਹਿਲਾ ਮੂਲ ਮੰਤਰ ਟਾਈਮ ਟੈਬਲ ਦੇ ਅਨੁਸਾਰ ਪੜ੍ਹਨਾ ਹੈ, ਇਹ ਉਨ੍ਹਾਂ ਦੀ ਪਛਾਣ ਹੈ। ਟਾਈਮ ਟੈਬਲ ਬਣਾਕੇ ਪੜਨ ਨਾਲ ਵਿਦਿਆਰਥੀਆਂ ਨੂੰ ਚੰਗਾ ਲਾਭ ਮਿਲਦਾ ਹੈ। ਅਜਿਹਾ ਕਾਰਨ ਨਾਲ ਵਿਦਿਆਰਥੀਆਂ ਨੂੰ ਸਾਰੇ ਵਿਸ਼ੇ ਆਸਾਨੀ ਨਾਲ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ। ਟਾਈਮ ਟੈਬਲ ਬਣਾਉਣ ਦਾ ਇੱਕ ਗੁਣ ਇਹ ਵੀ ਹੈ ਕਿ ਤੁਸੀਂ ਪੂਰਾ ਸਿਲੇਬਸ ਕਵਰ ਕਰ ਲੈਂਦੇ ਹੋ।
ਮੁਸ਼ਕਲ ਵਿਸ਼ੇ ਪਹਿਲਾਂ ਪੜ੍ਹੋ
ਹਰ ਕਿਸੀ ਵਿਦਿਆਰਥੀ ਦਾ ਆਪਣਾ ਪਸੰਦ-ਨਾਪਸੰਦ ਵਿਸ਼ਾ ਹੁੰਦਾ ਹੈ। ਜਿਆਦਾਤਰ ਇਹ ਦੇਖਿਆ ਗਿਆ ਕਿ ਜਿਹੜਾ ਵਿਸ਼ਾ ਵਿਦਿਆਰਥੀਆਂ ਨੂੰ ਜਿਆਦਾ ਪੰਸਦ ਹੁੰਦਾ ਹੈ, ਉਸ ਵੱਲ ਉਹ ਜਿਆਦਾ ਧਿਆਨ ਦਿੰਦੇ ਹਨ ਅਤੇ ਮੁਸ਼ਕਲ ਵਿਸ਼ੇ ਨੂੰ ਇਗਨੋਰ ਕਰਦੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਫਲ ਵਿਦਿਆਰਥੀਆਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਮੁਸ਼ਕਲ ਵਿਸ਼ੇ 'ਤੇ ਵਧੇਰਾ ਧਿਆਨ ਦਿੰਦੇ ਹਨ।
ਪੜਾਈ ਕੇ ਨਾਲ ਨੋਟਸ ਜ਼ਰੂਰ ਬਣਾਓ
ਸਫਲ ਵਿਦਿਆਰਥੀਆਂ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਅਜਿਹੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਆਪਣੇ ਨੋਟਸ ਵੀ ਜ਼ਰੂਰ ਬਣਾਉਂਦੇ ਹਨ। ਨੋਟਸ ਬਣਾਉਣ ਦਾ ਬਹੁਤ ਲਾਭ ਹੁੰਦਾ ਹੈ। ਨੋਟਸ ਬਣਾਉਂਦੇ ਸਮੇਂ ਉਹ ਵਿਸ਼ਾ ਆਪਣੇ ਆਪ ਯਾਦ ਹੋ ਜਾਂਦਾ ਹੈ ਅਤੇ ਰਿਵਾਈਜ਼ ਕਰਨ 'ਤੇ ਸਭ ਨੂੰ ਕੁਝ ਚੰਗਾ ਤਰ੍ਹਾਂ ਯਾਦ ਹੋ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਪ੍ਰੀਖਿਆ ਵਿੱਚ ਚੰਗੇ ਨੰਬਰ ਆਉਂਦੇ ਹਨ। ਜੇਕਰ ਤੁਸੀਂ ਇੱਕ ਸਫਲ ਵਿਦਿਆਰਥੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਨੋਟ ਬਣਾਉਣੇ ਚਾਹੀਦਾ ਹਨ।
ਸਿਲੇਬਸ ਦੇ ਮੁਤਾਬਕ ਪੜ੍ਹੋ
ਸਾਰੇ ਸਫਲ ਵਿਦਿਆਰਥੀਆਂ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਉਹ ਹਮੇਸ਼ਾ ਸਿਲੇਬਸ ਦੇ ਮੁਤਾਬਕ ਪੜ੍ਹਦੇ ਹਨ। ਇਹ ਕਰਨਾ ਸਭ ਤੋਂ ਲਾਭਕਾਰੀ ਹੁੰਦਾ ਹੈ। ਸਿਲੇਬਸ ਦੇ ਅਨੁਸਾਰ ਪੜ੍ਹਨ ਨਾਲ ਕੋਈ ਵੀ ਵਿਸ਼ਾ ਨਹੀਂ ਛੁਟਦਾ ਅਤੇ ਸਮੇਂ 'ਤੇ ਕੋਰਸ ਵੀ ਪੂਰਾ ਹੋ ਜਾਂਦਾ ਹੈ।
ਪੜਾਈ ਦਾ ਸਮਾਂ ਨਿਰਧਾਰਤ ਕਰੋ
ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਨਿਰਧਾਰਤ ਸਮੇਂ ਲਈ ਪੜ੍ਹਨਾ ਬੇਹੱਦ ਜ਼ਰੂਰੀ ਹੈ। ਇਸਦੇ ਲਈ ਤੁਸੀਂ ਆਪਣੀ ਯੋਜਨਾ ਬਣਾ ਸਕਦੇ ਹੋ। ਤੁਸੀਂ ਸਵੇਰੇ 5 ਵਜੇ ਤੋਂ 9 ਵਜੇ, ਦੁਪਹਿਰ 12 ਤੋਂ 3 ਵਜੇ ਜਾਂ ਫਿਰ ਸ਼ਾਮ ਨੂੰ 5 ਤੋਂ 9 ਵਜੇ ਤੱਕ ਪੜ੍ਹ ਸਕਦੇ ਹੋ। ਵੈਸੇ ਤਾਂ ਪੜ੍ਹਣ ਦਾ ਕੋਈ ਸਮਾਂ ਨਹੀਂ ਹੁੰਦਾ, ਪੜਾਈ ਕਦੇ ਵੀ ਕੀਤੀ ਜਾ ਸਕਦੀ ਹੈ। ਪਰ ਇਕ ਨਿਸ਼ਚਤ ਸਮੇਂ 'ਤੇ ਪੜ੍ਹਨਾ ਚੰਗਾ ਮੰਨਿਆ ਗਿਆ ਹੈ।
ਲਗਾਤਾਰ ਪੜ੍ਹੋ
ਜੇਕਰ ਤੁਸੀਂ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੇਗੁਲਰ ਪੜ੍ਹਾਈ ਕਰਨੀ ਹੋਵੇਗੀ। ਜ਼ਿਆਦਾਤਰ ਵਿਦਿਆਰਥੀ ਪੜਾਈ ਤਾਂ ਸ਼ੁਰੂ ਕਰਦੇ ਹਨ, ਪਰ ਕੁਝ ਹੀ ਮਹੀਨਿਆਂ ਵਿੱਚ ਉਨ੍ਹਾਂ ਦੀ ਪੜਾਈ ਦਾ ਜੋਸ਼ ਠੰਡਾ ਹੋ ਜਾਂਦਾ ਹੈ ਅਤੇ ਉਹ ਪੜ੍ਹਨਾ ਬੰਦ ਕਰ ਦਿੰਦੇ ਹਨ। ਤੁਹਾਨੂੰ ਅਜਿਹੀਆਂ ਆਦਤਾਂ ਤੋਂ ਬਚਨਾ ਚਾਹੀਦਾ ਹੈ।
ਮੌਕ ਟੈਸਟ ਜ਼ਰੂਰੀ
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਵਿੱਚ ਬੈਠਣ ਜਾ ਰਹੇ ਹੋ, ਤਾਂ ਤੁਹਾਡੇ ਲਈ ਮੌਕ ਟੈਸਟ ਬਹੁਤ ਜ਼ਰੂਰੀ ਹੈ। ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਹਰ ਮਹੀਨੇ ਤੁਹਾਨੂੰ ਮੌਕ ਟੈਸਟ ਦੇਣਾ ਚਾਹੀਦਾ ਹੈ। ਇਹ ਟੈਸਟ ਦੇਣ ਨਾਲ ਤੁਹਾਨੂੰ ਇਹ ਪਤਾ ਚਲਦਾ ਹੈ ਕਿ ਤੁਹਾਡਾ ਪੜ੍ਹਿਆ ਹੋਇਆ ਤੁਹਾਨੂੰ ਕਿੰਨਾ ਕੁ ਯਾਦ ਹੈ ।
ਚੰਗੇ ਦੋਸਤ ਬਣਾਓ
ਜੇਕਰ ਤੁਸੀਂ ਸਫਲਤਾ ਪਾਉਣਾ ਚਾਹੁੰਦੇ ਹੋ ਤਾਂ ਚੰਗੇ ਦੋਸਤ ਬਣਾਉਣਾ ਬਹੁਤ ਜ਼ਰੂਰੀ ਹੈ। ਸਭ ਜਾਣਦੇ ਹਨ ਕਿ ਸੰਗਤ ਦਾ ਸਾਡੇ ਉੱਤੇ ਬਹੁਤ ਅਸਰ ਹੁੰਦਾ ਹੈ। ਜੇਕਰ ਚੰਗੇ ਲੋਕ ਦੋਸਤ ਹੋਣਗੇ, ਤਾਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਇਸ ਲਈ ਤੁਹਾਨੂੰ ਪੜ੍ਹਨ-ਲਿਖਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਹੀ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Job Interview Tips! ਜਾਣੋ ਕਿਵੇਂ ਕਰੀਏ ਨੌਕਰੀ ਲਈ ਇੰਟਰਵਿਊ ਦੀ ਤਿਆਰੀ!
ਗਰੁੱਪ ਡਿਸਕਸ਼ਨ ਕਰੋ
ਇਮਤਿਹਾਨ ਵਿੱਚ ਸਫ਼ਲਤਾ ਪਾਉਣ ਵਾਲੇ ਵਿਦਿਆਰਥੀਆਂ ਦੀ ਇੱਕ ਖਾਸ ਆਦਤ ਇਹ ਵੀ ਹੈ ਕਿ ਉਹਨਾਂ ਨੂੰ ਜੋ ਵਿਸ਼ਾ ਮੁਸ਼ਕਲ ਲੱਗਦਾ ਹੈ, ਉਹ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਡਿਸਕਸ ਕਰਦੇ ਹਨ।
ਗ਼ਲਤੀਆਂ ਤੋਂ ਸਿੱਖੋ
ਜੇਕਰ ਤੁਹਾਨੂੰ ਸਫਲਤਾ ਹਾਸਿਲ ਕਰਨੀ ਹੈ, ਤਾਂ ਤੁਹਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਹੋਵੇਗਾ। ਉਦਾਹਰਨ ਲਈ, ਜੇਕਰ ਪਿਛਲੀ ਪ੍ਰੀਖਿਆ ਦੌਰਾਨ ਤੁਹਾਡੇ ਕਿਸੀ ਵਿਸ਼ੇ ਵਿੱਚ ਚੰਗੇ ਨੰਬਰ ਨਹੀਂ ਆਏ ਸਨ, ਤਾਂ ਅਗਲੀ ਵਾਰ ਉਸ ਵਿਸ਼ੇ 'ਤੇ ਜਿਆਦਾ ਮੇਹਨਤ ਕਰਕੇ ਸੁਧਾਰ ਕੀਤਾ ਜਾ ਸਕਦਾ ਹੈ।
Summary in English: Here are 10 tips to help you become a successful student