Kisan Awareness Camp: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 24-5-2023 ਨੂੰ ਬਲਾਕ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੀ ਸ਼ੂਰੁਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਮਾਹਿਰਾਂ ਅਤੇ ਕਿਸਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਡਾ. ਬੌਂਸ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਗੜ੍ਹਸ਼ੰਕਰ ਬਲਾਕ ਦੇ ਪਿੰਡ- ਧਮਾਈ, ਸਿੰਬਲੀ, ਪਨਾਮ, ਨਾਜਰਪੁਰ, ਚੱਕ ਗੁਰੁ, ਆਦਿ, ਵਿੱਚ ਮੱਕੀ ਅਤੇ ਝੋਨੇ ਦੀ ਫਸਲ ਦਾ ਚੂਹਿਆਂ ਨੇ ਬਹੁਤ ਨੁਕਸਾਨ ਕੀਤਾ ਸੀ।
ਇਸ ਸਮੱਸਿਆ ਨੂੰ ਨਜਿੱਠਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਦੀ ਮਦਦ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਗੜ੍ਹਸ਼ੰਕਰ ਨੇ ਮਿਲਕੇ ਪਿਛਲੇ ਸਾਲਾਂ ਦੌਰਾਨ ਜਾਗਰਕੁਤਾ ਕੈਂਪ ਲਗਾਏ ਗਏ ਸੀ ਅਤੇ ਇਹਨਾਂ ਪਿੰਡਾਂ ਵਿੱਚ ਚੂਹੇ ਦੀ ਰੋਕਥਾਮ ਲਈ ਜਹਿਰੀਲਾ ਚੋਗ ਬਣਵਾਕੇ ਰਖਵਾਇਆ ਗਿਆ ਸੀ, ਜਿਸ ਦਾ ਵਧੀਆ ਅਸਰ ਰਿਹਾ ਸੀ।
ਇਹ ਵੀ ਪੜ੍ਹੋ: ਕਿਸਾਨਾਂ ਅਤੇ ਪਿੰਡ ਵਾਸੀਆਂ ਲਈ ਚੰਗੀ ਖ਼ਬਰ, ਇੱਥੋਂ ਬਦਲਵਾਓ 2000 Rupee ਦੇ ਨੋਟ
ਡਾ. ਬੌਂਸ ਨੇ ਕਿਹਾ ਕਿ ਇਸ ਸਾਲ ਵੀ ਇਸ ਚੱਲ ਰਹੀ ਮੁਹਿੰਮ ਤਹਿਤ ਚੂਹਿਆਂ ਦੇ ਉਚਿਤ ਪ੍ਰਬੰਧ ਲਈ ਇਹ ਕੈਂਪ ਰੱਖਿਆ ਗਿਆ ਹੈ। ਡਾ. ਬੌਂਸ ਨੇ ਕਿਸਾਨਾਂ ਨੂੰ ਵਾਤਾਵਰਣ ਪੱਖੀ ਅਤੇ ਕੁਦਰਤੀ ਸਰੋਤ ਸੰਭਾਲ ਦੀਆਂ ਤਕਨੀਕਾਂ ਅਪਨਾਉਣ ਅਤੇ ਪਾਣੀ ਦੀ ਸੰਭਾਲ ਬਾਰੇ ਜੋਰ ਦਿੱਤਾ ਅਤੇ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਬਾਰੇ ਵੀ ਜਰੂਰੀ ਨੁਕਤੇ ਸਾਂਝੇ ਕੀਤੇ।
ਕੈਂਪ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜੀਵ ਵਿਗਿਆਨ ਵਿਭਾਗ ਤੋਂ ਮੁਖੀ ਅਤੇ ਪ੍ਰਮੁੱਖ ਜੀਵ ਵਿਗਿਆਣੀ, ਡਾ. ਨੀਨਾ ਸਿੰਗਲਾ ਨੇ ਵਿਸਥਾਰ ਨਾਲ ਖੇਤਾਂ ਵਿੱਚ ਚੂਹਿਆਂ ਦੀ ਪਹਿਚਾਣ, ਉਹਨਾਂ ਦੇ ਨੁਕਸਾਨ ਦੇ ਲੱਛਣ, ਚੂਹਿਆਂ ਦੀਆਂ ਖੁੱਡਾਂ ਦੀ ਪਹਿਚਾਣ ਅਤੇ ਇਹਨਾਂ ਦੀ ਰੋਕਥਾਮ ਦੇ ਮਸ਼ੀਨੀ, ਰਵਾਇਤੀ, ਕੁਦਰਤੀ ਅਤੇ ਰਸਾਇਣਕ ਤਰੀਕਿਆਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮਿਰਚਾਂ ਤੋਂ ਪੇਸਟ ਤਿਆਰ ਕਰਨ ਲਈ ਲੱਗੇਗਾ ਪਲਾਂਟ
ਉਹਨਾਂ ਵੱਲੋਂ ਚੁਹੇ ਦੀ ਰੋਕਥਾਮ ਲਈ ਜਿੰਕ ਫਾਸਫਾਈਡ ਦਾ ਜਹਿਰੀਲਾ ਚੋਗ ਬਣਾਉਣ ਦੀ ਵਿਧੀ ਦਾ ਪ੍ਰਦ੍ਰਸ਼ਣ ਵੀ ਕੀਤਾ ਗਿਆ।ਡਾ. ਸਿੰਗਲਾ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਪਿੰਡ ਪੱਧਰ ਤੇ ਚੂਹੇਮਾਰ ਮੁਹਿੰਮ ਉਲੀਲਕਣ ਨਾਲ ਹੀ ਪੂਰੀ ਸਫਲਤਾ ਪ੍ਰਾਪਤ ਹੋ ਸਕਦੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਡਾ. ਪ੍ਰਭਜੋਤ ਕੌੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਸਾਉਣੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧ ਅਤੇ ਮੱਕੀ ਦੇ ਫਾਲ ਆਰਮੀਵਰਮ ਕੀੜੇ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ।
ਡਾ. ਗੁਰਿੰਦਰ ਸਿੰਘ, ਖੇਤੀ ਵਿਕਾਸ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਗੜ੍ਹਸ਼ੰਕਰ ਨੇ ਕਿਸਾਨ ਭਲਾਈ ਸਬੰਧੀ ਵਿਭਾਗੀ ਸਕੀਮਾਂ ਬਾਰੇ ਕਿਸਾਨਾਂ ਨੂੰ ਦੱਸਿਆ ਅਤੇ ਇਸ ਮੁਹਿੰਮ ਵਿੱਚ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸ਼੍ਰੀ ਕੁਲਵਿੰਦਰ ਸਾਹਨੀ, ਬਲਾਕ ਤਕਨਾਲੋਜੀ ਮੈਨੇਜਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਗੜ੍ਹਸ਼ੰਕਰ ਨੇ ਆਤਮਾ ਸਕੀਮ ਅਧੀਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਤੋਂ ਅਗਾਂਹਵਧੂ ਕਿਸਾਨਾਂ - ਸ਼੍ਰੀ ਅਮਰਜੀਤ ਸਿੰਘ, ਸਰਪੰਚ, ਪਿੰਡ ਸਿੰਬਲੀ, ਸ਼੍ਰੀ ਬੀਰਇੰਦਰ ਸਿੰਘ ਤੇ ਸ਼੍ਰੀ ਪਰਮਿੰਦਰ ਸਿੰਘ, ਪਿੰਡ ਸਿੰਬਲੀ, ਸ਼੍ਰੀ ਸਤਨਾਮ ਸਿੰਘ ਤੇ ਸ਼੍ਰੀ ਬਹਾਦਰ ਸਿੰਘ, ਪਿੰਡ ਚੱਕ ਗੁਰੂ, ਆਦਿ ਨੇ ਸ਼ਮੂਲੀਅਤ ਕੀਤੀ।ਇਹਨਾਂ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਗੜ੍ਹਸ਼ੰਕਰ ਤੋਂ ਸ਼੍ਰੀ ਸੁਨੀਲ ਕੁਮਾਰ, ਖੇਤੀ ਪਸਾਰ ਅਫਸਰ ਤੇ ਸ਼੍ਰੀ ਬਲਰਾਜ ਸਿੰਘ, ਖੇਤੀ ਤਕਨੋਲੋਜੀ ਮੈਨੇਜਰ ਵੀ ਹਾਜਿਰ ਸਨ। ਕਿਸਾਨਾਂ ਦੀ ਸਹੂਲਤ ਲਈ ਪਸ਼ੂਆਂ ਲਈ ਧਾਤਾਂ ਦਾ ਚੂਰਾ, ਫਲ ਦੀ ਮੱਖੀ ਦੀ ਰੋਕਥਾਮ ਲਈ ਟ੍ਰੈਪ ਅਤੇ ਖੇਤੀ ਸਾਹਿੱਤ ਵੀ ਉਪਲੱਬਧ ਕਰਵਾਇਆ ਗਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Ideas on Rat Prevention through Kisan Awareness Camp