1. Home
  2. ਖਬਰਾਂ

ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਵੇ ਤਾਂ ਤੁਰੰਤ ਇਸ ਨੰਬਰ 'ਤੇ ਕਰੋ ਕਾਲ

ਦੇਸ਼ ਵਿੱਚ ਵੱਧ ਰਹੇ ਤਾਪਮਾਨ ਦਾ ਅਸਰ ਸਭ ਤੋਂ ਵੱਧ ਖੇਤੀਬਾੜੀ ਸੈਕਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਵਧਣ ਦੇ ਨਾਲ-ਨਾਲ ਅੱਗਜ਼ਨੀ ਦੀਆਂ ਘਟਨਾਵਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।

KJ Staff
KJ Staff
Wheat Crop

Wheat Crop

ਅਪ੍ਰੈਲ ਦਾ ਮਹੀਨਾ ਆਉਂਦੇ ਹੀ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਜਾਂਦੀ ਹੈ ਅਤੇ ਇਸ ਦੀ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿੱਚ ਫਸਲ ਨੂੰ ਅੱਗ ਲੱਗ ਜਾਵੇ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਝੇਲਣਾ ਪੈਂਦਾ ਹੈ। ਦੱਸ ਦਈਏ ਕਿ ਹਰ ਸਾਲ ਲੱਖਾਂ ਰੁਪਏ ਦੀ ਕਣਕ ਦੀ ਫਸਲ ਅੱਗ ਦਾ ਸ਼ਿਕਾਰ ਹੋ ਜਾਂਦੀ ਹੈ। ਵਜ੍ਹਾ ਬਣਦੀ ਹੈ ਕਿਸਾਨਾਂ ਨੂੰ ਸਮੇ ਸਿਰ ਕੋਈ ਢੁਕਵੀਂ ਮਦਦ ਨਾ ਮਿਲਣਾ। ਜਿਸਨੂੰ ਵੇਖਦਿਆਂ ਹੁਣ ਪੰਜਾਬ ਸਰਕਾਰ ਵੱਲੋ ਸ਼ਲਾਘਯੋਗ ਕਦਮ ਚੁਕਿਆ ਗਿਆ ਹੈ। ਕਿਸਾਨਾਂ ਦੀ ਸਾਰ ਲੈਂਦਿਆਂ ਪੰਜਾਬ ਸਰਕਾਰ ਨੇ ਇਹ ਪਹਿਲ ਸ਼ੁਰੂ ਕੀਤੀ ਹੈ।

ਦੇਸ਼ ਵਿੱਚ ਵੱਧ ਰਹੇ ਤਾਪਮਾਨ ਦਾ ਅਸਰ ਸਭ ਤੋਂ ਵੱਧ ਖੇਤੀਬਾੜੀ ਸੈਕਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਵਧਣ ਦੇ ਨਾਲ-ਨਾਲ ਅੱਗਜ਼ਨੀ ਦੀਆਂ ਘਟਨਾਵਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਅੱਗਜ਼ਨੀ ਦੀਆਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਕਣਕ ਦੀਆਂ ਫ਼ਸਲਾਂ ਹੋ ਰਹੀਆਂ ਹਨ। ਕਿਉਂਕਿ ਕਿਸੇ ਵੀ ਥਾਂ ਤੋਂ ਆਈ ਚੰਗਿਆੜੀ ਕਣਕ ਦੀ ਫ਼ਸਲ ਨੂੰ ਅੱਗ ਲਾ ਸਕਦੀ ਹੈ ਅਤੇ ਕਿਸਾਨ ਦਾ ਸਭ ਕੁਝ ਤਬਾਹ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਪਹਿਲ ਸ਼ੁਰੂ ਕੀਤੀ ਹੈ।

ਬਿਜਲੀ ਵਿਭਾਗ ਨੇ ਕੀਤੀ ਪਹਿਲ

ਇਸ ਵਾਰ ਮਾਰਚ ਮਹੀਨੇ ਵਿੱਚ ਪੈ ਰਹੀ ਗਰਮੀ ਕਾਰਨ ਅਪ੍ਰੈਲ ਵਿੱਚ ਹੀ ਕਣਕ ਦੀ ਫ਼ਸਲ ਪੱਕ ਗਈ ਹੈ ਅਤੇ ਕਟਾਈ ਦਾ ਕੰਮ ਵੀ ਸ਼ੁਰੂ ਹੋ ਚੱਲਿਆ ਹੈ। ਪਰ ਮੰਡੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਹ ਅੱਗਜ਼ਨੀ ਦਾ ਸ਼ਿਕਾਰ ਵੀ ਹੋ ਸਕਦੀ ਹੈ। ਅਜਿਹੇ ਵਿੱਚ ਪੰਜਾਬ ਬਿਜਲੀ ਵਿਭਾਗ ਨੇ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਚਿਤਾਵਨੀ ਦਿੰਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਕਿਸਾਨਾਂ ਲਈ ਜਾਰੀ ਐਡਵਾਈਜ਼ਰੀ ਦੇ ਮੁੱਖ ਨੁਕਤੇ

-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਈ.ਬੀ.) ਨੇ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਖੇਤਾਂ ਦੇ ਆਲੇ-ਦੁਆਲੇ ਬੀੜੀਆਂ ਜਾਂ ਸਿਗਰਟ ਜਾਂ ਅਜਿਹੀ ਕੋਈ ਵੀ ਚੀਜ਼ ਨਾ ਖਾਣ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਚੰਗਿਆੜੀ ਨਿਕਲਦੀ ਹੋਵੇ।

-ਬਿਜਲੀ ਦੀਆਂ ਤਾਰਾਂ ਨੂੰ ਬਾਂਸ ਜਾਂ ਡੰਡਿਆਂ ਨਾਲ ਨਾ ਛੂਹੋ। ਇਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।

-ਕਿਸਾਨਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਗਿਆ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਇਸ ਨੂੰ ਤਾਰ ਜਾਂ ਟਰਾਂਸਫਾਰਮਰ ਦੇ ਹੇਠਾਂ ਜਾਂ ਆਲੇ-ਦੁਆਲੇ ਨਾ ਰੱਖਣ।

-ਕਿਸਾਨ ਦਿਨ ਵੇਲੇ ਹੀ ਹਾਰਵੈਸਟਰ ਕੰਬਾਈਨ ਮਸ਼ੀਨ ਦੀ ਵਰਤੋਂ ਕਰਨ।

-ਪੀਐਸਈਬੀ ਨੇ ਕਿਸਾਨਾਂ ਦੀ ਮਦਦ ਲਈ ਆਪਣੀ ਐਡਵਾਈਜ਼ਰੀ ਵਿੱਚ ਕੁਝ ਨੰਬਰ ਵੀ ਦਿੱਤੇ ਹਨ।

ਅੱਗ ਲੱਗਣ ਦੀ ਸੂਰਤ ਵਿਚ ਕਿਸਾਨ ਤੁਰੰਤ ਇਸ ਨੰਬਰ 'ਤੇ ਸੰਪਰਕ ਕਰਨ

ਪੰਜਾਬ ਬਿਜਲੀ ਵਿਭਾਗ ਨੇ ਕਿਸਾਨਾਂ ਦੀ ਮਦਦ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਪਾਵਰਕੌਮ ਨੇ ਹੈਲਪਲਾਈਨ ਨੰਬਰ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਤਾਰਾਂ ਵਿੱਚ ਸਪਾਰਕਿੰਗ ਹੁੰਦੀ ਹੈ ਜਾਂ ਟਰਾਂਸਫਾਰਮਰ ਵਿੱਚ ਕੋਈ ਨੁਕਸ ਨਜ਼ਰ ਆਉਂਦਾ ਹੈ ਤਾਂ ਤੁਰੰਤ ਨੇੜਲੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਪਾਵਰਕਾਮ ਵੱਲੋਂ ਕਿਸਾਨਾਂ ਲਈ ਦਿੱਤਾ ਗਿਆ ਹੈਲਪਲਾਈਨ ਨੰਬਰ 96461-06835 ਜਾਂ 96461-06836 ਹੈ, ਕਿਸਾਨ ਭਰਾ ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੈ।

ਇਸ ਦੇ ਨਾਲ ਹੀ ਇੱਕ ਵਟਸਐਪ ਨੰਬਰ ਵੀ ਦਿੱਤਾ ਗਿਆ ਹੈ ਜੋ ਕਿ 96461-06835 ਹੈ। ਵਿਭਾਗ ਨੇ ਕਿਹਾ ਹੈ ਕਿ ਜੇਕਰ ਤੁਸੀਂ ਵਟਸਐਪ ਰਾਹੀਂ ਘਟਨਾ ਦੀ ਸੂਚਨਾ ਦੇਣਾ ਚਾਹੁੰਦੇ ਹੋ, ਤਾਂ ਵਟਸਐਪ ਕਰਦੇ ਸਮੇਂ ਇਹ ਧਿਆਨ ਵਿੱਚ ਰੱਖੋ ਕਿ ਦਿੱਤੇ ਗਏ ਨੰਬਰ 'ਤੇ ਅੱਗ ਜਾਂ ਚੰਗਿਆੜੀ ਦੀ ਫੋਟੋ ਦੇ ਨਾਲ ਲੋਕੇਸ਼ਨ ਵੀ ਭੇਜੋ।

ਇਹ ਵੀ ਪੜ੍ਹੋ: New Traffic Rule: ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਇਹ ਨਵਾਂ ਨਿਯਮ!

Summary in English: If there is a fire in the wheat crop, then call on this number immediately

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters