PAU Kisan Mela 2024: ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਇਨ੍ਹਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਮੁੱਖ ਮੰਤਰੀ ਐਵਾਰਡ, ਸੀ.ਆਰ.ਆਈ ਪੰਪਜ਼ ਐਵਾਰਡ, ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਐਵਾਰਡ ਅਤੇ ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਡਾ. ਭੁੱਲਰ ਨੇ ਦੱਸਿਆ ਕਿ ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਪੁਰਸਕਾਰ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਕਿਸਾਨ ਮੇਲੇ ਵਿਚ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਵੀ ਸ਼ਾਮਲ ਹੈ। ਜਗਤਾਰ ਸਿੰਘ ਸਪੁੱਤਰ ਭਗਵਾਨ ਸਿੰਘ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਨੂੰ ਦਿੱਤੀ ਜਾਵੇਗੀ। ਗ੍ਰੈਜੂਏਸ਼ਨ ਤੱਕ ਵਿੱਦਿਅਕ ਯੋਗਤਾ ਪੂਰੀ ਕਰਨ ਤੋਂ ਬਾਅਦ ਇਸ ਕਿਸਾਨ ਨੇ ਖੇਤੀ ਦੇ ਕਿੱਤੇ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ ਇਨ੍ਹਾਂ 41 ਪਿੰਡਾਂ ਦੀ ਜੱਦੀ ਜ਼ਮੀਨ ਸਮੇਤ ਕਰੀਬ 100 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਵੱਲ ਵਿਸ਼ੇਸ਼ ਧਿਆਨ ਦਿੱਤਾ।
ਬਾਗਬਾਨੀ ਫਸਲਾਂ ਲਈ ਮੁੱਖ ਮੰਤਰੀ ਪੁਰਸਕਾਰ ਸਾਂਝੇ ਰੂਪ ਵਿੱਚ ਧੰਨਾ ਸਿੰਘ ਪੁੱਤਰ ਜਗਦੇਵ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਗਰਾਹਾਂ ਨੂੰ ਦਿੱਤਾ ਜਾਵੇਗਾ। ਆਪਣੀ ਮਿਹਨਤ ਨਾਲ ਇਸ ਛੋਟੇ ਕਿਸਾਨ ਨੇ ਸਬਜ਼ੀਆਂ ਦੀ ਖੇਤੀ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਖੇਤਰ ਵਿੱਚ ਵਿਸ਼ੇਸ਼ ਤਰੱਕੀ ਕੀਤੀ। ਸਾਢੇ ਚਾਰ ਏਕੜ ਦੇ ਮਾਲਕ ਇਸ ਕਿਸਾਨ ਨੇ ਪੰਜ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਆਪਣਾ ਗੁਜ਼ਾਰਾ ਚਲਾਇਆ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੀ ਦਸੂਹਾ ਤਹਿਸੀਲ ਦੇ ਪਿੰਡ ਫਤਿਹਉੱਲਾਪੁਰ ਦੇ ਵਸਨੀਕ ਸ. ਰਣਜੀਤ ਸਿੰਘ ਬਾਜਵਾ ਸਪੁੱਤਰ ਸ. ਅਮਰ ਸਿੰਘ ਨੂੰ ਫ਼ਸਲ ਉਤਪਾਦਨ ਅਤੇ ਸਹਾਇਕ ਧੰਦਿਆਂ ਲਈ ਮੁੱਖ ਮੰਤਰੀ ਪੁਰਸਕਾਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਰਣਜੀਤ ਸਿੰਘ ਆਪਣੇ ਜ਼ਿਆਦਾਤਰ ਖੇਤਰ ਵਿੱਚ ਕਣਕ-ਝੋਨੇ ਦੀ ਰਵਾਇਤੀ ਫ਼ਸਲੀ ਚੱਕਰ ਦੀ ਬਜਾਏ ਕਮਾਦ ਦੀ ਖੇਤੀ ਕਰਦਾ ਹੈ। ਉਨ੍ਹਾਂ ਨੇ ਪਾਣੀ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਅਪਣਾਈਆਂ ਹਨ।
ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ
ਇਸ ਦੇ ਨਾਲ ਹੀ ਸੀ.ਆਰ.ਆਈ ਪੰਪਜ਼ ਐਵਾਰਡ ਤਰਨਜੀਤ ਸਿੰਘ ਮਾਨ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬੁਗਰਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤਾ ਜਾ ਰਿਹਾ ਹੈ। ਇਸੇ ਸ਼੍ਰੇਣੀ ਵਿੱਚ ਪਾਣੀ ਪ੍ਰਬੰਧਣ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਸਵਰਗਵਾਸੀ ਗੁਲਜ਼ਾਰ ਸਿੰਘ ਸਪੁੱਤਰ ਸ. ਬਾਵਾ ਸਿੰਘ, ਪਿੰਡ ਬਿਆਸ ਪਿੰਡ ਜ਼ਿਲਾ ਜਲੰਧਰ ਨੂੰ ਅਤੇ ਜੈਵਿਕ ਖੇਤੀ ਲਈ ਸਿਰਮੌਰ ਕਿਸਾਨ ਸੀ ਆਰ ਆਈ ਪੰਪਜ਼ ਪੁਰਸਕਾਰ ਨਾਲ ਪਿੰਡ ਸਲਾਣਾ ਜੀਵਨ ਸਿੰਘ ਵਾਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਗਾਂਹਵਧੂ ਕਿਸਾਨ ਸ. ਰਣਧੀਰ ਸਿੰਘ ਭੁੱਲਰ ਸਪੁੱਤਰ ਸ. ਸਰਵਣ ਸਿੰਘ ਨੂੰ ਦਿੱਤਾ ਜਾਵੇਗਾ। ਇਹ ਕਿਸਾਨ ਪਿਛਲੇ 25 ਸਾਲ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ। ਯੂਨੀਵਰਸਿਟੀ ਮਾਹਿਰਾਂ ਤੋਂ ਖੇਤੀ ਸੰਬੰਧਤ ਸਿਖਲਾਈਆਂ ਹਾਸਲ ਕਰਕੇ ਰਣਧੀਰ ਸਿੰਘ ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸਾਂਭ-ਸੰਭਾਲ ਦੇ ਆਸ਼ੇ ਨਾਲ ਕਣਕ, ਛੋਲੇ, ਤਿਲ, ਜੀਰੀ, ਮਾਂਹ, ਮੂੰਗੀ, ਗੰਨਾ ਅਤੇ ਸਬਜ਼ੀਆਂ ਆਦਿ ਦੀ ਜੈਵਿਕ ਕਾਸ਼ਤ ਕਰ ਰਿਹਾ ਹੈ।
ਇਸ ਵਾਰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਐਵਾਰਡ ਸ੍ਰੀਮਤੀ ਮਨਜੀਤ ਕੌਰ ਪਤਨੀ ਤਰਸੇਮ ਸਿੰਘ ਪਿੰਡ ਨੀਲਾ ਨਲੋਆ ਬਲਾਕ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ। ਇਹ ਕਿਸਾਨ ਔਰਤ ਇੱਕ ਉੱਦਮੀ ਔਰਤ ਹੈ ਜਿਸ ਨੇ ਸਹਾਇਕ ਧੰਦਿਆਂ ਰਾਹੀਂ ਨਾ ਸਿਰਫ਼ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕੀਤਾ, ਸਗੋਂ ਇਲਾਕੇ ਦੀਆਂ ਕਿਸਾਨ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ।
Summary in English: Important contribution of farmers and women farmer of Punjab in taking Punjab Agriculture in a developed direction