ਪੰਜਾਬ `ਚ ਇਸ ਸਾਲ ਕੁਝ ਅਜਿਹਾ ਹੋਇਆ, ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਇਆ। ਜੀ ਹਾਂ, ਭਗਵੰਤ ਮਾਨ ਸਰਕਾਰ ਨੇ ਇਸ ਸਾਲ ਨਾ ਸਿਰਫ਼ ਪੰਜਾਬ ਵਾਸੀਆਂ ਸਗੋਂ ਕਿਸਾਨਾਂ ਲਈ ਖਾਸ ਉਪਰਾਲਾ ਕੀਤਾ, ਜਿਸਦੇ ਤਹਿਤ ਇੱਕ ਨਵਾਂ ਰਿਕਾਰਡ ਕਾਇਮ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪੰਜਾਬ `ਚ ਬਿਜਲੀ ਦੀ ਪੈਦਾਵਾਰ ਦੇ ਰਿਕਾਰਡ ਟੁੱਟੇ ਹਨ, ਜਿਸ `ਚ ਸਰਕਾਰੀ ਥਰਮਲਾਂ (Government Thermals) ਦੀ ਵੱਡੀ ਭੂਮਿਕਾ ਸਾਹਮਣੇ ਆਈ ਹੈ।
ਪੰਜਾਬ `ਚ ਕਈ ਸਾਲਾਂ ਬਾਅਦ ਇਸ ਵਾਰ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ (Electricity Production) `ਚ ਕਾਫ਼ੀ ਵਾਧਾ ਹੋਇਆ ਹੈ। ਬਿਜਲੀ `ਚ ਹੋਏ ਇਸ ਵਾਧੇ ਨਾਲ ਇਸ ਵਾਰ ਘਰੇਲੂ ਬਿਜਲੀ ਦੇ ਕੱਟ ਵੀ ਨਹੀਂ ਲੱਗੇ। ਇਸਦੇ ਨਾਲ ਹੀ ਖੇਤੀ ਲਈ ਬਿਜਲੀ ਦੀ ਘਾਟ ਵੀ ਨਹੀਂ ਆਈ ਤੇ ਕਿਸਾਨਾਂ ਨੂੰ ਬਿਜਲੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਪੰਜਾਬ `ਚ ਐਤਕੀਂ ਬਿਜਲੀ ਖ਼ਪਤ `ਚ ਕਾਫ਼ੀ ਵਾਧਾ ਹੋਇਆ ਹੈ। ਅਪ੍ਰੈਲ ਤੋਂ ਨਵੰਬਰ ਮਹੀਨੇ ਦੌਰਾਨ ਤਪਸ਼ ਦੇ ਵਾਧੇ ਤੇ ਘੱਟ ਮੀਂਹ ਪੈਣ ਕਾਰਨ ਬਿਜਲੀ ਦੀ ਖ਼ਪਤ `ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਨੂੰ ਪੂਰਾ ਕਰਨ `ਚ ਪਾਵਰਕੌਮ ਦੇ ਥਰਮਲਾਂ (Powercom's Thermals) ਨੇ ਵੱਡੀ ਭੂਮਿਕਾ ਨਿਭਾਈ ਹੈ। ਪਾਵਰਕੌਮ ਵੱਲੋਂ ਤਿਆਰ ਕੀਤੇ ਗਏ ਲੇਖੇ ਜੋਖੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਮੇਂ ਦੌਰਾਨ 83 ਫ਼ੀਸਦੀ ਵੱਧ ਬਿਜਲੀ ਦਾ ਉਤਪਾਦਨ ਹੋਇਆ ਹੈ। ਇਸਦੇ ਨਾਲ ਹੀ ਪ੍ਰਾਈਵੇਟ ਥਰਮਲਾਂ (Private Thermals) ਤੋਂ 19 ਫ਼ੀਸਦੀ ਵੱਧ ਬਿਜਲੀ ਪੈਦਾ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ! ਬਿਜਲੀ ਬਿੱਲਾ ਨੂੰ ਲੈ ਕੇ ਕੈਪਟਨ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
ਕਰੀਬ 6 ਵਰ੍ਹਿਆਂ ਮਗਰੋਂ ਪਹਿਲੀ ਵਾਰ ਪਾਵਰਕੌਮ ਦੇ ਤਾਪ ਬਿਜਲੀ ਘਰਾਂ ਤੋਂ 83 ਫ਼ੀਸਦੀ ਵੱਧ ਬਿਜਲੀ ਪੈਦਾ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੇ ਸਮੇਂ `ਚ ਇਸ ਅੰਕੜੇ ਨੂੰ ਹੋਰ ਵੀ ਵਧਾਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਵਿਰਾਸਤ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਨ੍ਹਾਂ ਦੀ ਸਮਰੱਥਾ ਵੀ ਵਧਾਉਣਗੇ।
ਮੁੱਖ ਮੰਤਰੀ ਮਾਨ ਨੇ ਇਹ ਗੱਲ ਆਪਣੇ ਟਵਿੱਟਰ ਹੈਂਡਲ (Twitter Handle) `ਤੇ ਟਵੀਟ (Tweet) ਕਰਕੇ ਦੇਸ਼ ਦੇ ਲੋਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਟਵੀਟ `ਚ ਕਿਹਾ, ''ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ…ਵਰ੍ਹਿਆਂ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ ਹੈ…ਇਸ ਵਾਰ ਨਾ ਘਰੇਲੂ ਬਿਜਲੀ ਦੇ ਕੱਟ ਲੱਗੇ…ਨਾ ਖੇਤੀ ਲਈ ਬਿਜਲੀ ਦੀ ਘਾਟ ਪਈ…ਆਉਣ ਵਾਲੇ ਸਮੇਂ ‘ਚ ਇਹ ਆਂਕੜਾ ਹੋਰ ਵੀ ਵਧੇਗਾ…ਪੰਜਾਬ ਦੀ ਵਿਰਾਸਤ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਸੁਰਜੀਤ ਕਰਾਂਗੇ ਤੇ ਇਨ੍ਹਾਂ ਦੀ ਸਮਰੱਥਾ ਵੀ ਵਧਾਵਾਂਗੇ।''
Summary in English: In Punjab, there has been an increase in the production of electricity from government thermals after years