Placement Session: ਡਾਇਰੈਕਟੋਰੇਟ ਆਫ਼ ਸਟੂਡੈਂਟ ਵੈਲਫੇਅਰ, ਪੀਏਯੂ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਹਾਲ ਹੀ ਵਿੱਚ ਐਗਰੀਕਲਚਰ ਕਾਲਜ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਮਾਨਸਿਕ ਸਿਹਤ ਬਾਰੇ ਇੱਕ ਸੈਸ਼ਨ ਦਾ ਆਯੋਜਨ ਕੀਤਾ।
ਇਸ ਸੈਸ਼ਨ ਦਾ ਮੁੱਖ ਉਦੇਸ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਨੂੰ ਰੁਜਗਾਰ ਯੋਗ ਬਣਾਉਣ ਦੇ ਨਾਲ-ਨਾਲ ਨੌਕਰੀ ਲਈ ਤਿਆਰ ਹੋਣ ਦੇ ਨੁਕਤੇ ਦੱਸਣਾ ਸੀ। ਸੈਸਨ ਦੌਰਾਨ ਡਾ. ਵੰਦਨਾ ਕੰਵਰ, ਸਹਾਇਕ ਪ੍ਰੋਫੈਸਰ ਨੇ ਮਾਨਸਿਕ ਤੰਦਰੁਸਤੀ ’ਤੇ ਭਾਸਣ ਦਿੱਤਾ। ਡਾ. ਵੰਦਨਾ ਨੇ ਵਿਦਿਆਰਥੀਆਂ ਵਿੱਚ ਤਣਾਅ ਦੇ ਕੁਝ ਆਮ ਕਾਰਨ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਲਈ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣ ਦੇ ਕੁਝ ਆਮ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ।
ਗਾਈਡੈਂਸ ਪਲੇਸਮੈਂਟ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਸੈੱਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਦਯੋਗ ਦੀ ਮੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਧਰਨੀ ਨੇ ਵਿਦਿਆਰਥੀਆਂ ਅੰਦਰ ਉਹ ਹੁਨਰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਿਸ ਨਾਲ ਉਹ ਮੁਕਾਬਲੇ ਵਿੱਚ ਖੜ੍ਹੇ ਹੋ ਸਕਣ ਅਤੇ ਬਿਹਤਰ ਰੋਜ਼ੀ ਰੋਟੀ ਕਮਾਉਣ ਯੋਗ ਹੋ ਸਕਣ। ਉਹਨਾਂ ਨੇ ਖਾਸ ਤੌਰ ’ਤੇ ਪ੍ਰਭਾਵਸਾਲੀ ਵਿਵਰਣ ਪੱਤਰ ਲਿਖਣ ਅਤੇ ਨੌਕਰੀ ਦੀਆਂ ਇੰਟਰਵਿਊਆਂ ਦਾ ਸਾਹਮਣਾ ਕਰਨ ਲਈ ਢੁੱਕਵੇਂ ਹੁਨਰ ਨੂੰ ਵਿਕਸਤ ਕਰਨ ’ਤੇ ਜੋਰ ਦਿੱਤਾ।
ਇਹ ਵੀ ਪੜ੍ਹੋ : ਪੀਏਯੂ ਵੱਲੋਂ ਪੇਂਡੂ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਨਾਲ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਲਈ ਵਿਸੇਸ ਗਤੀਵਿਧੀਆਂ ਦੀ ਯੋਜਨਾ ਬਣਾਈ ਜਾ ਸਕੇ। ਸਮਾਗਮ ਦੀ ਸਮਾਪਤੀ ਗੁਰਪ੍ਰੀਤ ਸਿੰਘ ਵਿਰਕ, ਭਲਾਈ ਅਫਸਰ (ਲੜਕੇ) ਵੱਲੋਂ ਧੰਨਵਾਦ ਕਰਨ ਨਾਲ ਹੋਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Information about placement in Punjab Agricultural University