1. Home
  2. ਖਬਰਾਂ

International Women's Day 2023: ਨਾਰੀ ਤੂੰ ਨਾਰਾਇਣੀ, ਇਸ ਜਗਤ ਕੀ ਪਾਲਣਹਾਰਣੀ

8 March ਦਾ ਦਿਨ ਪੂਰੀ ਦੁਨੀਆ ਵਿੱਚ International Women's Day ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਔਰਤਾਂ ਦੇ ਯੋਗਦਾਨ ਅਤੇ ਸਨਮਾਨ ਨੂੰ ਸਮਰਪਿਤ ਹੈ। ਪਰ ਆਖਿਰ ਇਸ ਨੂੰ ਕਿਵੇਂ ਅਤੇ ਕਿਉਂ ਮਨਾਉਣਾ ਸ਼ੁਰੂ ਕੀਤਾ ਗਿਆ, ਆਓ ਜਾਣਦੇ ਹਾਂ।

Gurpreet Kaur Virk
Gurpreet Kaur Virk
ਆਓ ਮਨਾਈਏ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ

ਆਓ ਮਨਾਈਏ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ

International Women's Day: ਔਰਤਾਂ ਰਚਨਾ, ਸਿਰਜਣਾਤਮਕਤਾ ਅਤੇ ਸਰਗਰਮੀ ਦਾ ਪ੍ਰਤੀਕ ਹਨ। ਇਹ ਗੁਣ ਔਰਤਾਂ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਔਰਤਾਂ ਨੂੰ ਇੱਜ਼ਤ ਅਤੇ ਸਤਿਕਾਰ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕੀ ਔਰਤਾਂ ਦੇ ਸਨਮਾਨ ਵਿੱਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਮਨਾਇਆ ਜਾਂਦਾ ਹੈ।

ਭਾਵੇਂ ਔਰਤਾਂ ਦੇ ਯੋਗਦਾਨ ਦੀ ਹਰ ਰੋਜ਼ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਪਰ ਫਿਰ ਵੀ ਉਨ੍ਹਾਂ ਦੇ ਯੋਗਦਾਨ ਅਤੇ ਸਨਮਾਨ ਲਈ ਇੱਕ ਵਿਸ਼ੇਸ਼ ਦਿਨ ਨਿਰਧਾਰਤ ਕੀਤਾ ਗਿਆ ਹੈ, ਉਹ ਹੈ 8 ਮਾਰਚ, ਜਿਸ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਪਰ ਆਖਿਰ ਇਸ ਦਿਨ ਨੂੰ ਸ਼ੁਰੂ ਕਰਨ ਦਾ ਕੀ ਮੰਤਵ ਸੀ ਅਤੇ ਇਸ ਦੀ ਪਹਿਲ ਕਿਸ ਨੇ ਕੀਤੀ, ਆਓ ਇਸ ਲੇਖ ਰਾਹੀਂ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਨਾਲ ਹੀ ਜਾਣਾਂਗੇ ਉਨ੍ਹਾਂ ਔਰਤਾਂ ਦੀਆਂ ਪ੍ਰਾਪਤੀਆਂ ਬਾਰੇ, ਜਿਨ੍ਹਾਂ ਨੇ ਘਰੋਂ ਨਿਕਲ ਕੇ ਸੰਘਰਸ਼ ਕੀਤਾ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਇਹ ਵੀ ਪੜ੍ਹੋ : Success Story: ਮਾਂ ਤੋਂ ਮਦਰਹੁੱਡ ਬ੍ਰੈਂਡ ਤੱਕ ਦੇ ਸਫਰ ਦੀ ਕਹਾਣੀ "Sunita Ahuja" ਦੀ ਜ਼ੁਬਾਨੀ

ਕਦੋਂ ਮਨਾਇਆ ਗਿਆ ਪਹਿਲਾ ਮਹਿਲਾ ਦਿਵਸ

ਕਿਹਾ ਜਾਂਦਾ ਹੈ ਕਿ ਸਾਲ 1908 ਵਿੱਚ ਇੱਕ ਮਹਿਲਾ ਮਜ਼ਦੂਰ ਅੰਦੋਲਨ ਕਾਰਨ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕਰੀਬ 15 ਹਜ਼ਾਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ, ਬਿਹਤਰ ਤਨਖਾਹ ਅਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਕੀਤੀ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਨੇ ਨਿਊਯਾਰਕ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਲਗਭਗ 1 ਸਾਲ ਬਾਅਦ 8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਭਾਵ 2022 ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ ਸੀ 'ਜੈਂਡਰ ਇਕੁਆਇਲਿਟੀ ਫਾਰ ਏ ਸਟੇਨੇਬਲ ਟੁਮਾਰੋ' ਭਾਵ ਇੱਕ ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ।

ਇਸ ਤੋਂ ਬਾਅਦ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਹੋਈ। ਇਸ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਬਾਅਦ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਸਿੱਧ ਹੋਣਾ ਸ਼ੁਰੂ ਹੋ ਗਿਆ। ਸਾਲ 1975 ਵਿੱਚ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਇੱਕ ਥੀਮ ਨਾਲ ਮਨਾਉਣਾ ਸ਼ੁਰੂ ਕੀਤਾ। ਖਾਸ ਗੱਲ ਇਹ ਹੈ ਕਿ ਕਈ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਇਸ ਦਿਨ ਛੁੱਟੀ ਦਿੱਤੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਕਿਊਬਾ, ਵੀਅਤਨਾਮ, ਯੂਗਾਂਡਾ, ਕੰਬੋਡੀਆ, ਰੂਸ, ਬੇਲਾਰੂਸ ਅਤੇ ਯੂਕਰੇਨ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ

ਮਹਿਲਾ ਦਿਵਸ 2023 ਦੀ ਥੀਮ

ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ 2023 ਨੂੰ "ਐਂਬਰੈਸ ਇਕਵਿਟੀ" ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਸ ਗੱਲ 'ਤੇ ਗੱਲਬਾਤ ਹੋਵੇਗੀ ਕਿ ਕਿਵੇਂ ਸਿਰਫ਼ ਬਰਾਬਰ ਮੌਕੇ ਯਕੀਨੀ ਬਣਾਉਣਾ ਕਾਫ਼ੀ ਨਹੀਂ ਹੈ, ਸਗੋਂ ਇਕੁਇਟੀ ਕਿੰਨੀ ਮਹੱਤਵਪੂਰਨ ਹੈ? ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਭਾਵ 2022 ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ ਸੀ 'ਸਥਾਈ ਕੱਲ੍ਹ ਲਈ ਲਿੰਗ ਸਮਾਨਤਾ' ਭਾਵ ਇੱਕ ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ।

ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ 2023 ਨੂੰ "ਐਂਬਰੈਸ ਇਕਵਿਟੀ" ਥੀਮ ਨਾਲ ਮਨਾਇਆ ਜਾ ਰਿਹਾ ਹੈ। ਇਸ 'ਤੇ ਗੱਲਬਾਤ ਹੋਵੇਗੀ ਕਿ ਕਿਵੇਂ ਸਿਰਫ਼ ਬਰਾਬਰ ਮੌਕੇ ਯਕੀਨੀ ਬਣਾਉਣਾ ਕਾਫ਼ੀ ਨਹੀਂ ਹੈ। ਇਕੁਇਟੀ ਕਿੰਨੀ ਮਹੱਤਵਪੂਰਨ ਹੈ? ਪਿਛਲੇ ਸਾਲ ਭਾਵ 2022 ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ ਸੀ 'ਜੈਂਡਰ ਇਕੁਆਇਲਿਟੀ ਫਾਰ ਏ ਸਟੇਨੇਬਲ ਟੁਮਾਰੋ' ਭਾਵ ਇੱਕ ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ ਸੀ।

ਆਓ ਮਨਾਈਏ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ:

● ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਅਜੋਕੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਜੀ ਹਾਂ, ਮੈਡੀਕਲ ਖੇਤਰ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ਤੱਕ ਔਰਤਾਂ ਨੇ ਆਪਣੀ ਮਿਹਨਤ ਦੀ ਵਧੀਆ ਕਮਾਈ ਕੀਤੀ ਹੈ। ਪੰਜਾਬ ਦੇ ਮੋਗੇ ਦੀ ਰਹਿਣ ਵਾਲੀ ਗੁਰਬੀਰ ਕੌਰ ਵੀ ਅਜਿਹੀ ਹੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨਾ ਸਿਰਫ ਘਰ ਦੀ ਜਿੰਮੇਵਾਰੀ ਸੰਭਾਲੀ, ਸਗੋਂ ਆਪਣੇ ਪਿਤਾ ਦਾ ਕਿੱਤਾ ਵੀ ਅਪਣਾਇਆ। ਆਓ ਜਾਣਦੇ ਹਾਂ ਇਸ ਮਹਿਲਾ ਕਿਸਾਨ ਦੀ ਹਿੰਮਤ ਅਤੇ ਜਜ਼ਬੇ ਦੀ ਕਹਾਣੀ

● ਕਮਲਜੀਤ ਕੌਰ ਨੇ 50 ਦੀ ਉਮਰ 'ਚ ਖੱਟਿਆ ਨਾਮਣਾ

ਤੁਸੀਂ ਸੰਘਰਸ਼ ਨਾਲ ਭਰੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ 50 ਸਾਲ ਦੀ ਉਮਰ ਵਿੱਚ ਸਖ਼ਤ ਮਿਹਨਤ ਕਰਕੇ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਦਰਅਸਲ, ਇਹ ਕਹਾਣੀ ਪੰਜਾਬੀ ਔਰਤ ਕਮਲਜੀਤ ਕੌਰ ਦੀ ਹੈ। ਜੋ ਲੁਧਿਆਣਾ ਤੋਂ ਸੰਬੰਧ ਰੱਖਦੀ ਹੈ ਇਨ੍ਹਾਂ ਦੀ ਸਫਲਤਾ ਬਾਰੇ ਕੀਤੀ ਜਾਵੇ ਤਾਂ ਤਾਜ਼ਾ ਬਿਲੋਨਾ ਘਿਓ ਵੇਚ ਕੇ ਹਰ ਮਹੀਨੇ 20 ਲੱਖ ਰੁਪਏ ਤੱਕ ਕਮਾ ਰਹੀ ਹੈ।

● 8 ਏਕੜ ਦੇ ਖੇਤ 'ਤੋਂ ਕਮਾਏ ਲੱਖਾਂ ਰੁਪਏ

ਗੁਰਮੀਤ ਕੌਰ ਪੰਜਾਬ ਦੇ ਐਸਬੀਐਸ (SBS) ਨਗਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੀ ਰਹਿਣ ਵਾਲੀ ਹੈ। ਜਿਨ੍ਹਾਂ ਨੇ ਆਪਣੀ ਸੂਝਵਾਨ ਬੁੱਧੀ ਨਾਲ ਲੋਕਾਂ `ਚ ਇੱਕ ਮਿਸਾਲ ਕਾਇਮ ਕੀਤੀ ਹੈ। ਖੇਤੀਬਾੜੀ `ਚ ਰੁਝਾਨ ਹੋਣ ਕਰਨ ਉਨ੍ਹਾਂ ਨੇ ਵਿਆਹ ਹੋਣ 'ਤੋਂ ਬਾਅਦ ਵੀ ਇਸ ਕਿੱਤੇ ਨੂੰ ਬਰਕਾਰ ਰੱਖਿਆ। ਉਨ੍ਹਾਂ ਨੇ ਆਪਣੇ 8 ਏਕੜ ਜ਼ਮੀਨ ਵਿੱਚ ਖੇਤੀ ਦੇ ਨਵੇਂ ਆਧੁਨਿਕ ਤਰੀਕੇ ਜਿਵੇਂ ਖੇਤੀ ਵਿਭਿੰਨਤਾ ਨੂੰ ਸ਼ਾਮਿਲ ਕੀਤਾ ਹੈ। ਜਿਨ੍ਹਾਂ ਨਾਲ ਉਹ ਚੰਗੀ ਆਮਦਨ ਕਮਾ ਰਹੀ ਹੈ।

● ਬਹੁ-ਕਿੱਤੇ ਅਪਨਾਉਣ ਵਾਲੀ ਬੀਬੀ ਬਣੀ ਮਿਸਾਲ

ਸਮੇਂ ਦੀ ਲੋੜ ਅਨੁਸਾਰ ਅੱਜਕਲ੍ਹ ਕਿਸਾਨ ਵੀਰਾਂ ਦੇ ਨਾਲ-ਨਾਲ ਬੀਬੀਆਂ ਵੀ ਕਮਾਈ ਦੇ ਸਾਧਨ ਅਪਨਾਉਣ ਪ੍ਰਤੀ ਥੋੜ੍ਹਾ ਜਾਗਰੁਕ ਹੋਈਆਂ ਹਨ। ਇੰਨ੍ਹਾਂ ਵਿੱਚੋਂ ਇੱਕ ਸਫ਼ਲ ਬੀਬੀ ਵੀਰਪਾਲ ਕੋਰ ਬਾਰੇ ਗੱਲ ਕਰਦੇ ਹਾਂ, ਜੋ ਹੋਰਾਂ ਲਈ ਮਿਸਾਲ ਬਣੀ ਹੋਈ ਹੈ। ਬੀਬੀ ਵੀਰਪਾਲ ਕੌਰ ਮੈਟ੍ਰਿਕ ਪਾਸ ਹਨ ਅਤੇ ਮੱਧ-ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਇੱਕ ਦਿਨ ਇਨ੍ਹਾਂ ਦੀ ਮੁਲਾਕਾਤ ਬੱਸ ਵਿੱਚ ਸਫ਼ਰ ਕਰਦੀ ਇੱਕ ਕੇ.ਵੀ.ਕੇ., ਬਠਿੰਡਾ ਵਿਖੇ ਸਿਖਲਾਈ ਲੈਣ ਜਾਂਦੀ ਲੜਕੀ ਨਾਲ ਹੋਈ, ਜਿਸ ਤੋਂ ਇਨ੍ਹਾਂ ਨੂੰ ਗ੍ਰਹਿ ਵਿਗਿਆਨ ਕੋਰਸਾਂ ਬਾਰੇ ਪਤਾ ਲੱਗਿਆ। ਇਨ੍ਹਾਂ ਦੀ ਪਿੰਡ ਵਿੱਚ ਪਹਿਲਾਂ ਤੋਂ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਅਤੇ ਉਹ ਆਪਣੀ ਆਮਦਨ ਨੂੰ ਹੋਰ ਵਧਾਉਣਾ ਚਾਹੁੰਦੀ ਸੀ। ਉਸਦੀ ਬੱਸ ਸਵਾਰ ਸਾਥਣ ਨੇ ਉਸਦੀ ਇਸ ਸੋਚ ਲਈ ਰਾਹ ਖੋਲ੍ਹ ਦਿੱਤਾ।

● ਸਰਕਾਰੀ ਨੌਕਰੀ ਛੱਡ ਸਫਲ ਕਿਸਾਨ ਬਣੀ ਗੁਰਦੇਵ ਕੌਰ

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲਾਗਤ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਅਜਿਹੀ ਮਹਿਲਾ ਵੀ ਹੈ ਜਿਹੜੀ ਸਰਕਾਰੀ ਨੌਕਰੀ ਛੱਡ ਕੇ ਖੇਤੀ ‘ਚੋਂ ਲੱਖਾਂ ਰੁਪਏ ਕਮਾ ਰਹੀ ਹੈ। ਇਨ੍ਹਾਂ ਨੇ ਨਾ ਸਿਰਫ ਖੇਤਬਾਦੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਸਗੋਂ 300 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੀ ਗੁਰਦੇਵ ਕੌਰ ਦਿਓਲ ਦੀ ਸਫਲਤਾ ਬਾਰੇ। ਗੁਰਦੇਵ ਕੌਰ ਦੇ ਸੈਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਨਾਲ ਜੁੜ ਕੇ ਇਲਾਕੇ ਦੀਆਂ ਔਰਤਾਂ ਤੇ ਕਿਸਾਨ ਵੀ ਕਮਾਈ ਕਰ ਰਹੇ ਹਨ।

Summary in English: International Women's Day 2023: Let's celebrate the achievements of women

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters