1. Home
  2. ਸਫਲਤਾ ਦੀਆ ਕਹਾਣੀਆਂ

ਆਧੁਨਿਕ ਤਰੀਕੇ ਅਪਨਾਉਣ ਵਾਲੀ ਬੀਬੀ ਨੂੰ ਮਿਲੀ ਵੱਡੀ ਸਫਲਤਾ, 8 ਏਕੜ ਦੇ ਖੇਤ `ਤੋਂ ਕਮਾਏ ਲੱਖਾਂ ਰੁਪਏ

ਪੰਜਾਬ ਦੀ ਗੁਰਮੀਤ ਕੌਰ ਨੇ ਆਪਣੇ 8 ਏਕੜ ਦੇ ਖੇਤ `ਚ ਉੱਨਤ ਤਕਨੀਕ ਅਪਣਾਈ ਅਤੇ ਸਵੈ ਮੰਡੀਕਰਨ ਦੇ ਰੂਪ `ਚ ਕੀਤਾ ਨਾਮ ਰੋਸ਼ਨ।

 Simranjeet Kaur
Simranjeet Kaur
Agricultural Diversification Method

Agricultural Diversification Method

Success story: ਅੱਜ ਅਸੀਂ ਤੁਹਾਨੂੰ ਅਜਿਹੀ ਮਹਿਲਾ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਕੁਝ ਹੀ ਸਮੇਂ `ਚ ਖੇਤੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਨਾ ਸਿਰਫ ਆਪਣੀ, ਸਗੋਂ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਦਲ ਦਿੱਤੀ ਹੈ। ਆਓ ਜਾਣਦੇ ਹਾਂ ਇਸ ਸਫਲ ਮਹਿਲਾ ਕਿਸਾਨ ਦੀ ਸਫਲਤਾ ਦੀ ਕਹਾਣੀ ਬਾਰੇ।

Agricultural Diversification: ਗੁਰਮੀਤ ਕੌਰ ਪੰਜਾਬ ਦੇ ਐਸਬੀਐਸ (SBS) ਨਗਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੀ ਰਹਿਣ ਵਾਲੀ ਹੈ। ਜਿਨ੍ਹਾਂ ਨੇ ਆਪਣੀ ਸੂਝਵਾਨ ਬੁੱਧੀ ਨਾਲ ਲੋਕਾਂ `ਚ ਇੱਕ ਮਿਸਾਲ ਕਾਇਮ ਕੀਤੀ ਹੈ। ਖੇਤੀਬਾੜੀ `ਚ ਰੁਝਾਨ ਹੋਣ ਕਰਨ ਉਨ੍ਹਾਂ ਨੇ ਵਿਆਹ ਹੋਣ `ਤੋਂ ਬਾਅਦ ਵੀ ਇਸ ਕਿੱਤੇ ਨੂੰ ਬਰਕਾਰ ਰੱਖਿਆ। ਉਨ੍ਹਾਂ ਨੇ ਆਪਣੇ 8 ਏਕੜ ਜ਼ਮੀਨ ਵਿੱਚ ਖੇਤੀ ਦੇ ਨਵੇਂ ਆਧੁਨਿਕ ਤਰੀਕੇ ਜਿਵੇਂ ਖੇਤੀ ਵਿਭਿੰਨਤਾ ਨੂੰ ਸ਼ਾਮਿਲ ਕੀਤਾ ਹੈ। ਜਿਨ੍ਹਾਂ ਨਾਲ ਉਹ ਚੰਗੀ ਆਮਦਨ ਕਮਾ ਰਹੀ ਹੈ।

ਖੇਤੀ ਵਿਭਿੰਨਤਾ ਵਿਧੀ ਦਾ ਮਤਲਬ ਆਪਣੇ ਖੇਤ `ਚ ਫ਼ਸਲਾਂ ਨੂੰ ਉਗਾਉਣ ਦੇ ਤਰੀਕੇ `ਚ ਬਦਲਾਅ ਕਰਨਾ ਹੈ। ਇਸ ਖੇਤੀ `ਚ ਕਿਸਾਨਾਂ ਭਰਾ ਇੱਕੋ ਖੇਤ ਵਿੱਚ ਵੱਖ-ਵੱਖ ਫ਼ਸਲਾਂ ਨੂੰ ਉਗਾ ਸਕਦੇ ਹਨ। ਜਿਸ ਨਾਲ ਜੇਕਰ ਮੌਸਮ ਦੇ ਮਾੜ੍ਹੇ ਪ੍ਰਭਾਵ ਨਾਲ ਸਾਡੀ ਕੋਈ ਫ਼ਸਲ ਖਰਾਬ ਹੁੰਦੀ ਹੈ ਤਾਂ ਬਾਕੀ ਫ਼ਸਲਾਂ ਉਸ ਫ਼ਸਲ ਦੇ ਨਫ਼ੇ ਨੂੰ ਬਰਾਬਰ ਰੱਖਦਿਆਂ ਹਨ। ਇੱਕੋ ਖੇਤ 'ਚ ਵੱਖ-ਵੱਖ ਫ਼ਸਲ ਉਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਕੀੜੇ-ਮਕੌੜੇ ਦਾ ਹਮਲਾ ਘੱਟ ਜਾਂਦਾ ਹੈ। ਜਿਸ ਨਾਲ ਸਾਡੀ ਫ਼ਸਲ ਤੋਂ ਝਾੜ ਬਹੁਤ ਮਿਲਦਾ ਹੈ। ਕਿਸਾਨ ਇਸ ਤਰ੍ਹਾਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਕੁਝ ਹੋਰ ਕਿੱਤੇ 

ਗੁਰਮੀਤ ਕੌਰ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੰਮ ਕਰਦੀ ਹੈ। ਜਿਵੇਂ ਕਿ ਸਬਜ਼ੀਆਂ ਨੂੰ ਉਗਾਉਣ, ਡੇਅਰੀ ਫਾਰਮਿੰਗ ਅਤੇ ਬੈਕਯਾਰਡ ਚਿਕਨ ਫਾਰਮਿੰਗ (Backyard Chicken Farming) ਆਦਿ ਸ਼ਾਮਿਲ ਹਨ। 

Dairy Farming: ਡੇਅਰੀ ਫਾਰਮਿੰਗ ਲਈ ਉਸ ਕੋਲ 6 ਦੁਧਾਰੂ ਪਸ਼ੂ ਅਤੇ 8 ਛੋਟੇ ਵੱਛੇ ਹਨ। ਜਿਸ `ਤੋਂ ਉਹ ਆਪਣੇ ਪਿੰਡ ਵਿੱਚ ਰੋਜ਼ਾਨਾ 15 ਤੋਂ 16 ਲੀਟਰ ਦੁੱਧ ਵੇਚਦੀ ਹੈ। ਇਸ ਨਾਲ ਉਨ੍ਹਾਂ ਨੂੰ ਰੋਜ਼ਾਨਾ 700 ਰੁਪਏ ਦੀ ਕਮਾਈ ਹੁੰਦੀ ਹੈ।

Vegetable Farming: ਖੇਤ ਦਾ ਮੁਆਇਨਾ ਕਰਦੇ ਹੋਏ ਪਤਾ ਲੱਗਿਆ ਕਿ ਗੁਰਮੀਤ ਕੌਰ ਕੋਲ 8 ਏਕੜ ਜ਼ਮੀਨ ਹੈ। ਜਿਸ ਵਿੱਚੋਂ ਉਸ ਨੇ 4 ਏਕੜ ਵਿੱਚ ਚਿਨਾਰ ਦੇ ਰੁੱਖ ਅਤੇ ਕਈ ਫ਼ਸਲਾਂ ਬੀਜੀਆਂ ਹਨ। ਜਿਸ `ਤੋਂ ਉਨ੍ਹਾਂ ਨੂੰ 9 ਲੱਖ ਦੀ ਆਮਦਨ ਪ੍ਰਾਪਤ ਹੋ ਰਹੀ ਹੈ। ਬਾਕੀ 2 ਏਕੜ ਵਿੱਚ ਸਬਜ਼ੀਆਂ, 1.5 ਏਕੜ ਵਿੱਚ ਮੱਕੀ ਅਤੇ ਅੱਧਾ ਏਕੜ ਵਿੱਚ ਪਸ਼ੂਆਂ ਦਾ ਚਾਰਾ ਉਗਾਉਣ ਦਾ ਕੰਮ ਮੁਕੰਮਲ ਕੀਤਾ ਹੈ। ਗੁਰਮੀਤ ਹਾੜੀ ਦੇ ਮੌਸਮ ਦੌਰਾਨ ਕਣਕ ਦੇ ਨਾਲ-ਨਾਲ ਚਿਨਾਰ ਖੇਤਾਂ ਵਿੱਚ ਗੋਭੀ ਅਤੇ ਸਰ੍ਹੋਂ ਦੀ ਫ਼ਸਲ ਉਗਾਉਂਦੀ ਹੈ। ਸਾਉਣੀ ਮੌਸਮ ਵਿੱਚ ਉਹ ਚਿਨਾਰ ਦੇ ਨਾਲ ਘੀਏ ਦੀ ਖੇਤੀ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 4 ਕਨਾਲ ਰਕਬੇ ਵਿੱਚ ਭਿੰਡੀ ਉਗਾਉਣ ਨਾਲ ਕਰੀਬ 30 ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ।

ਇਹ ਵੀ ਪੜ੍ਹੋਖੇਤੀ ਰਾਹੀਂ ਮਾਲਾਮਾਲ ਹੋਣ ਦੀ ਨਵੀ ਤਕਨੀਕ, ਜਾਣੋ ਇਸ ਕਿਸਾਨ ਦੇ ਵਿਲੱਖਣ ਤਰੀਕੇ ਬਾਰੇ!

ਜੈਵਿਕ ਖਾਦ ਦੀ ਵਰਤੋਂ

ਗੁਰਮੀਤ ਫਸਲਾਂ ਨੂੰ ਸੰਤੁਲਿਤ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਫਾਰਮ ਯਾਰਡ ਖਾਦ ਦੀ ਵਰਤੋਂ ਕਰਦੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਹ ਖੇਤੀ ਦੀ ਰਹਿੰਦ-ਖੂੰਹਦ, ਪਸ਼ੂਆਂ ਦੇ ਗੋਬਰ, ਪਿਸ਼ਾਬ, ਫਾਲਤੂ ਖੁਰਾਕ ਨੂੰ ਜ਼ਮੀਨ ਵਿੱਚ ਮਿਲਾਉਂਦੀ ਹੈ। 

ਸਿਖਲਾਈ 

ਗੁਰਮੀਤ ਕੌਰ ਨਵੀਆਂ ਤਕਨੀਕਾਂ ਨੂੰ ਸਿੱਖਣ ਲਈ ਕਿਸਾਨ ਸਿਖਲਾਈ ਕੈਂਪਾਂ ਵਿੱਚ ਭਾਗ ਲਿੰਦੀ ਰਹਿੰਦੀ ਹੈ। ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਧੂ ਮੱਖੀ ਪਾਲਣ ਦੀ ਸਿਖਲਾਈ ਵੀ ਹਾਸਲ ਕੀਤੀ ਹੈ। 

ਗੁਰਮੀਤ ਕੌਰ ਬਣੀ ਪ੍ਰੇਰਨਾ ਸਰੋਤ

ਉਸਨੇ ਆਪਣੇ ਬੇਟੇ ਨੂੰ 300 ਦੇਸੀ ਪੰਛੀਆਂ ਨਾਲ ਬੈਕਯਾਰਡ ਪੋਲਟਰੀ ਫਾਰਮਿੰਗ (Backyard Poultry Farming) ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ। ਉਹ ਇੱਕ ਸਵੈ ਮੰਡੀਕਰਨ (Self marketing) ਰਾਹੀਂ ਦੇਸੀ ਅੰਡੇ ਵੇਚ ਕੇ ਚੰਗੀ ਆਮਦਨ ਕਮਾਉਂਦੀ ਹੈ। ਅੱਜ ਬਹੁਤ ਸਾਰੇ ਕਿਸਾਨ ਉਸ ਤੋਂ ਸੁਝਾਅ ਲੈਣ ਲਈ ਉਸ ਦੇ ਖੇਤ ਵਿੱਚ ਆ ਰਹੇ ਹਨ। ਇਸ ਨਾਲ ਹੁਣ ਉਹ ਨੇੜਲੇ ਪਿੰਡਾਂ 'ਚ ਹੀ ਨਹੀਂ ਸਗੋਂ ਸੂਬੇ ਦੇ ਹਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: The woman of Punjab set an example, earned lakhs of rupees from an 8 acre farm

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters