Government Job: ਸਰਕਾਰੀ ਨੌਕਰੀ ਲਈ ਲੋਕ ਤਰਸਦੇ ਹਨ, ਕਿਉਂਕਿ ਸਰਕਾਰੀ ਨੌਕਰੀ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜਿਵੇਂ ਕਿ ਚੰਗੀ ਤਨਖਾਹ, ਸਮੇਂ ਸਿਰ ਹਰ ਮਹੀਨੇ ਭੁਗਤਾਨ, ਨੌਕਰੀ ਦੀ ਸੁਰੱਖਿਆ ਤੇ ਹੋਰ ਬਹੁਤ ਕੁਝ। ਇਨ੍ਹਾਂ ਹੀ ਫਾਇਦਿਆਂ ਦੇ ਅਧੀਨ ਹੀ ਐਨ.ਐਮ.ਡੀ.ਸੀ ਲਿਮਿਟੇਡ (NMDC Limited) ਵੱਲੋਂ ਕੁਝ ਭਰਤੀਆਂ ਕੱਢੀਆਂ ਗਈਆਂ ਹਨ।
Navratna Company: ਐਨ.ਐਮ.ਡੀ.ਸੀ ਲਿਮਿਟੇਡ (NMDC Limited) ਭਾਰਤ ਦੀ ਇੱਕ ਸਰਕਾਰੀ ਨਵਰਤਨ ਕੰਪਨੀ ਹੈ। ਇਹ ਕੰਪਨੀ ਸਟੀਲ(Steel) ਮੰਤਰਾਲੇ ਦੇ ਅਧੀਨ ਆਉਂਦੀ ਹੈ। ਐਨ.ਐਮ.ਡੀ.ਸੀ (NMDC) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 130 ਟਰੇਡ ਅਪ੍ਰੈਂਟਿਸ(Trade Apprentice) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗਿਆ ਹਨ। ਜਿਸ ਵਿੱਚ ਵੈਲਡਰ, ਮਸ਼ੀਨਿਸਟ, ਆਟੋ ਇਲੈਕਟ੍ਰੀਸ਼ੀਅਨ, ਕੈਮੀਕਲ ਲੈਬ ਅਸਿਸਟੈਂਟ ਤੇ ਬਲਾਸਟਰ ਦੇ ਅਹੁਦੇ ਸ਼ਾਮਿਲ ਹਨ।
ਨੌਕਰੀ ਬਾਰੇ ਮਹੱਤਵਪੂਰਨ ਜਾਣਕਾਰੀ:
ਖਾਲੀ ਅਸਾਮੀਆਂ ਦੀ ਸੰਖਿਆ:
ਐਨ.ਐਮ.ਡੀ.ਸੀ ਲਿਮਿਟੇਡ (NMDC Limited) `ਚ ਨੌਕਰੀ ਲਈ ਕੁੱਲ 130 ਅਸਾਮੀਆਂ ਹਨ। ਇਨ੍ਹਾਂ 130 ਅਸਾਮੀਆਂ `ਚ ਮਕੈਨਿਕ ਡੀਜ਼ਲ ਦੇ 25, ਫਿਟਰ-20, ਇਲੈਕਟ੍ਰੀਸ਼ੀਅਨ-30, ਵੈਲਡਰ (ਗੈਸ ਅਤੇ ਇਲੈਕਟ੍ਰੀਕਲ)-20, ਮਕੈਨਿਕ (ਮੋਟਰ ਵਹੀਕਲ)-20, ਆਟੋ ਇਲੈਕਟ੍ਰੀਸ਼ੀਅਨ-02, ਮਸ਼ੀਨਿਸਟ-05, ਕੈਮੀਕਲ ਲੈਬ ਅਸਿਸਟੈਂਟ-02, ਮੈਡੀਕਲ ਲੈਬ ਟੈਕਨੀਸ਼ੀਅਨ (ਪੈਥਾਲੋਜੀ ਅਤੇ ਰੇਡੀਓਲੋਜੀ)-02, ਮਾਈਨਿੰਗ ਮੇਟ-02 ਅਤੇ ਬਲਾਸਟਰ-02 ਅਹੁਦੇ ਨਿਸ਼ਚਿਤ ਕੀਤੇ ਗਏ ਹਨ।
ਇੰਟਰਵਿਊ ਦੀ ਤਾਰੀਕ:
ਇਨ੍ਹਾਂ ਅਸਾਮੀਆਂ ਦੇ ਚੋਣ ਲਈ ਇੰਟਰਵਿਊ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਇੱਹ ਇੰਟਰਵਿਊ 25 ਤੋਂ 30 ਅਗਸਤ 2022 ਤੱਕ ਚੱਲਣਗੇ।
ਲੋੜੀਂਦੀ ਯੋਗਤਾ:
ਇਸ ਇੰਟਰਵਿਊ ਲਈ, ਤੁਹਾਡੇ ਕੋਲ ITI ਡਿਗਰੀ ਅਤੇ 10ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਡਿਗਰੀ ਪੋਸਟ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ, ਉਦਾਹਰਣ ਲਈ ਮਕੈਨਿਕ (ਡੀਜ਼ਲ) ਦੇ ਅਹੁਦੇ ਲਈ ਮਕੈਨਿਕ ਡੀਜ਼ਲ-ਆਈ.ਟੀ.ਆਈ. ਦੀ ਡਿਗਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Government job: ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਨਿਕਲੀ ਭਰਤੀ, ਜਲਦੀ ਅਰਜ਼ੀ ਪਾਓ!
ਲੋੜੀਂਦੇ ਦਸਤਾਵੇਜ਼:
ਇੰਟਰਵਿਊ ਦੇਣ ਦੇ ਲਈ ਇਹਨਾਂ ਤਿੰਨ ਦਸਤਾਵੇਜਾਂ ਦੀ ਲੋੜ ਹੋਵੇਗੀ:
-10ਵੀਂ ਪਾਸ ਦੀ ਮਾਰਕ ਸ਼ੀਟ(Marksheet)
-ਤਾਜ਼ਾ ਪਾਸਪੋਰਟ ਸਾਈਜ਼ ਫੋਟੋ (Latest passport size photo)
-ਆਧਾਰ ਕਾਰਡ (Aadhaar Card)
ਇੰਟਰਵਿਊ ਕਿੱਥੇ ਹੋਵੇਗੀ?
ਚਾਹਵਾਨ ਉਮੀਦਵਾਰ ਐਨ.ਐਮ.ਡੀ.ਸੀ (NMDC) ਦੁਆਰਾ ਜਾਰੀ ਨੋਟੀਫਿਕੇਸ਼ਨ (Notification) `ਚ ਦਿੱਤੇ ਗਏ ਸਥਾਨ 'ਤੇ ਜਾ ਕੇ ਇੰਟਰਵਿਊ ਦੇ ਸਕਦੇ ਹਨ।
Summary in English: Interview will be held for 130 trade apprentice posts in Navratna Company!