ਮੋਦੀ ਸਰਕਾਰ ਨੇ ਮਹਿਲਾ ਜਨਧਨ ਖਾਤਾਧਾਰਕਾਂ ਨੂੰ ਫਿਰ ਇਕ ਵਾਰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਦੁਵਾਰਾ ਸੋਮਵਾਰ ਤੋਂ ਜਨਧਨ ਖਾਤਾਧਾਰਕਾਂ ਦੇ ਖਾਤਿਆਂ ਵਿੱਚ 500 ਰੁਪਏ ਦੀ ਦੂਜੀ ਕਿਸ਼ਤ ਭੇਜੀ ਜਾਵੇਗੀ । ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਗਰੀਬ ਔਰਤਾਂ ਲਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਲਾਗੂ ਕੀਤੀ ਹੋਈ ਹੈ। ਇਸ ਯੋਜਨਾ ਦੇ ਤਹਿਤ, ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਅਧੀਨ ਰਾਸ਼ੀ ਭੇਜੀ ਜਾਂਦੀ ਹੈ | ਸਰਕਾਰ ਸੋਮਵਾਰ ਤੋਂ ਔਰਤਾਂ ਦੇ ਖਾਤਿਆਂ ਵਿੱਚ ਮਈ ਦੀਆਂ ਕਿਸ਼ਤਾਂ ਭੇਜਣੀਆਂ ਸ਼ੁਰੂ ਕਰ ਦਵੇਗੀ |
ਇਹ ਰਕਮ 3 ਮਹੀਨਿਆਂ ਲਈ ਮਿਲੇਗੀ
ਕੋਰੋਨਾ ਅਤੇ ਤਾਲਾਬੰਦ ਵਿਚਕਾਰ ਗਰੀਬਾਂ ਦੀ ਸਹਾਇਤਾ ਦੇ ਲਈ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 26 ਮਾਰਚ ਨੂੰ ਕਿਹਾ ਕਿ ਅਪ੍ਰੈਲ ਤੋਂ 3 ਮਹੀਨਿਆਂ ਲਈ ਮਹਿਲਾ ਜਨਧਨ ਖਾਤਾਧਾਰਕਾਂ ਨੂੰ 500 ਰੁਪਏ ਭੇਜੇ ਜਾਣਗੇ। ਇਹ ਜਾਣਕਾਰੀ ਵਿੱਤੀ ਸੇਵਾਵਾਂ ਦੇ ਸਕੱਤਰ ਦੇਵਾਸ਼ੀਸ਼ ਪਾਂਡਾ ਨੇ ਇੱਕ ਟਵੀਟ ਵਿੱਚ ਦਿੱਤੀ ਹੈ |
ਇਸ ਤਰਾਂ ਕੱਢੀ ਜਾਵੇਗੀ ਰਾਸ਼ੀ
ਲਾਭਪਾਤਰੀਆਂ ਦੇ ਖਾਤੇ ਵਿੱਚ ਆਈ ਰਾਸ਼ੀ ਕੱਢਣ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਗਈ ਹੈ | ਇਸਦੇ ਤਹਿਤ ਖਾਤਾਧਾਰਕ ਬੈਂਕ ਬ੍ਰਾਂਚ ਜਾਂ ਗਾਹਕ ਸੇਵਾ ਕੇਂਦਰ ਵਿੱਚ ਜਾ ਕੇ ਰਾਸ਼ੀ ਕੱਢ ਸਕਦੇ ਹਨ | ਇਸ ਤੋਂ ਇਲਾਵਾ ਏਟੀਐਮ ਦੇ ਜ਼ਰੀਏ ਵੀ ਇਹ ਰਕਮ ਕੱਢੀ ਜਾ ਸਕਦੀ ਹੈ। ਇਸ ਦੌਰਾਨ ਬੈਂਕ ਦੀਆਂ ਬ੍ਰਾਂਚਾਂ ਵਿੱਚ ਭੀੜ ਨਾ ਹੋਵੇ, ਇਸ ਲਈ ਰਕਮ ਤਬਦੀਲ ਕਰਨ ਲਈ 5 ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ | ਇਸ ਤਰ੍ਹਾਂ ਸਮਾਜਿਕ ਦੂਰੀਆਂ ਦਾ ਵੀ ਪਾਲਣ ਕੀਤਾ ਜਾਵੇਗਾ |
ਇਸ ਤਾਰੀਖ ਤੋਂ ਕੱਢ ਸਕਦੇ ਹੋ ਰਾਸ਼ੀ
1 ) ਜਨਧਨ ਖਾਤੇ ਦੀ ਰਕਮ ਕੱਢਣ ਲਈ, ਜਿਨ੍ਹਾਂ ਔਰਤਾਂ ਦੇ ਖਾਤੇ ਦੀ ਆਖਰੀ ਗਿਣਤੀ 0 ਜਾਂ 1 ਹੈ, ਉਹ 4 ਮਈ 2020 ਨੂੰ ਬੈਂਕ ਜਾ ਕੇ ਰਕਮ ਕੱਢ ਸਕਦੇ ਹਨ |
2 ) ਜਿਨ੍ਹਾਂ ਦੇ ਖਾਤਿਆਂ ਦੀ ਆਖਰੀ ਗਿਣਤੀ 2 ਜਾਂ 3 ਹੈ, ਉਹ 5 ਮਈ 2020 ਨੂੰ ਬੈਂਕ ਜਾ ਕੇ ਰਕਮ ਕੱਢ ਸਕਦੇ ਹਨ |
3 ) ਇਸ ਤੋਂ ਇਲਾਵਾ,ਜਿਨ੍ਹਾਂ ਦੇ ਖਾਤਿਆਂ ਦੀ ਆਖਰੀ ਗਿਣਤੀ 4 ਜਾਂ 5 ਹੈ ,ਉਹ 6 ਮਈ 2020 ਨੂੰ ਬੈਂਕ ਜਾ ਕੇ ਰਕਮ ਕੱਢ ਸਕਦੇ ਹਨ |
4 ) ਜਿਨ੍ਹਾਂ ਦੇ ਖਾਤਿਆਂ ਦੀ ਆਖਰੀ ਗਿਣਤੀ 6 ਜਾਂ 7 ਹੈ, ਉਹ 8 ਮਈ 2020 ਨੂੰ ਬੈਂਕ ਜਾ ਕੇ ਰਕਮ ਕੱਢ ਸਕਦੇ ਹਨ |
5 ) ਇਸ ਤੋਂ ਬਾਅਦ, ਜਿਨ੍ਹਾਂ ਦੇ ਖਾਤਿਆਂ ਦੀ ਆਖਰੀ ਗਿਣਤੀ 8 ਜਾਂ 9 ਹੈ, ਉਹਨਾ ਨੂੰ 11 ਮਈ 2020 ਨੂੰ ਰਕਮ ਕੱਢਣ ਦੀ ਆਗਿਆ ਦਿੱਤੀ ਜਾਏਗੀ |
6 ) 11 ਮਈ ਤੋਂ ਬਾਅਦ ਵੀ ਲਾਭਪਾਤਰੀ ਕਿਸੇ ਵੀ ਕਾਰਜਕਾਰੀ ਦਿਨ ਬੈਂਕ ਜਾ ਕੇ ਰਕਮ ਕੱਢ ਸਕਦੇ ਹਨ |
Summary in English: Jan Dhan Account: Mahila Jan Dhan account holders will get another installment of 500 rupees from this day, know how to withdraw funds this time