Job Fair : ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ ਅਤੇ ਤੁਰੰਤ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਫੋਕਲ ਪੁਆਇੰਟ ਸਥਿਤ ਸੀ.ਆਈ.ਸੀ.ਯੂ. ਭਵਨ ਵਿਖੇ ਸ਼ੁੱਕਰਵਾਰ ਨੂੰ ਇੱਕ ਰੋਜ਼ਾ ਨੌਕਰੀ ਮੇਲਾ ਲਗਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮੈਗਾ ਨੌਕਰੀ ਮੇਲੇ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ।
Job Fair In Ludhiana : ਦੱਸ ਦਈਏ ਕਿ ਰੁਜ਼ਗਾਰ ਮੇਲੇ 'ਚ 55 ਕੰਪਨੀਆਂ ਮੌਜੂਦ ਸਨ। ਜਦੋਂਕਿ, 800 ਤੋਂ ਵੱਧ ਨੌਜਵਾਨ ਇੰਟਰਵਿਊ ਦੇਣ ਲਈ ਪੁੱਜੇ। ਉਮੀਦਵਾਰਾਂ ਦੀ ਜ਼ਿਆਦਾਤਰ ਗਿਣਤੀ ਪੇਂਡੂ ਖੇਤਰਾਂ ਤੋਂ ਸੀ। ਦੱਸਣਯੋਗ ਹੈ ਕਿ ਇਸ ਸਮੇਂ ਉਦਯੋਗ ਵਿੱਚ ਮੈਨਪਾਵਰ ਦੀ ਵੱਡੀ ਘਾਟ ਹੈ ਅਤੇ ਹੁਨਰਮੰਦ ਕਰਮਚਾਰੀਆਂ ਦੇ ਨਾਲ-ਨਾਲ ਪੇਸ਼ੇਵਰਾਂ ਦੀ ਵੀ ਮੰਗ ਹੈ। ਜਿਸਦੇ ਚਲਦਿਆਂ ਇਸ ਮੇਲੇ 'ਚ ਉਮੀਦਵਾਰਾਂ ਨੂੰ ਬਿਨਾਂ ਕਿਸੇ ਫੀਸ ਦੇ ਨੌਕਰੀ ਮੇਲੇ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਦੱਸ ਦਈਏ ਕਿ ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਦੋ ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣੇ ਹੈ, ਇਸ ਵਿੱਚ 10 ਹਜ਼ਾਰ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨੌਕਰੀ ਮੇਲਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (CICU) ਵੱਲੋਂ ਫੋਕਲ ਪੁਆਇੰਟ ਸਥਿਤ ਸੀ.ਆਈ.ਸੀ.ਯੂ ਭਵਨ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨੌਕਰੀ ਮੇਲਾ ਲਗਾਇਆ ਗਿਆ। ਇਸ ਵਿੱਚ ਪੇਂਡੂ ਖੇਤਰਾਂ ਦੇ ਨਾਲ-ਨਾਲ ਆਈ.ਟੀ.ਆਈ ਦੇ ਵਿਦਿਆਰਥੀ ਵੀ ਪਹੁੰਚੇ। ਮੇਲੇ ਵਿੱਚ ਸੀ.ਐਨ.ਸੀ., ਵੀ.ਐਨ.ਸੀ., ਮਸ਼ੀਨਿਸਟ, ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ, ਹੈਲਪਰ, ਟੇਲਰ, ਐਚ.ਆਰ ਵਿਭਾਗ, ਅਕਾਊਂਟ ਵਿਭਾਗ ਸਮੇਤ ਕਈ ਵਰਗਾਂ ਲਈ ਨੌਕਰੀ ਲਈ ਇੰਟਰਵਿਊ ਰੱਖੀ ਗਈ। ਇਸ ਦੌਰਾਨ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਦੇ ਪੈਕੇਜ ਦਿੱਤੇ ਗਏ।
ਇਹ ਵੀ ਪੜ੍ਹੋ: Top Jobs: ਇਸ ਹਫ਼ਤੇ ਦੀਆਂ ਪੰਜ ਵੱਡੀਆਂ ਨੌਕਰੀਆਂ! ਜਲਦੀ ਕਰੋ, ਮੌਕਾ ਨਾ ਗੁਆਓ!
ਇਨ੍ਹਾਂ ਕੰਪਨੀਆਂ ਵੱਲੋਂ ਇੰਟਰਵਿਊ
ਇੰਟਰਵਿਊ ਲਈ ਨਿਊ ਸਵਾਨ ਗਰੁੱਪ, ਡਾਨ ਮੋਟਰਜ਼, ਟੇਕ ਆਟੋ ਪ੍ਰਾਇਵੇਟ ਲਿਮਿਟੇਡ, ਹਾਈਵੇ ਇੰਡਸਟਰੀ ਲਿਮਿਟੇਡ, ਹੀਰੋ ਇਕੋਟੇਕ ਲਿਮਿਟੇਡ, ਐਸ.ਕੇ.ਜੀ. ਇੰਜੀਨੀਅਰਿੰਗ ਕੰਪਨੀ, ਸਤਰਸੋਲ ਐਨਰਜੀ ਪ੍ਰਾਇਵੇਟ ਲਿਮਿਟੇਡ, ਐਸਟੀ ਕੋਟੇਕਸ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ, ਬਿਗਬੇਨ ਐਕਸਪੋਰਟ, ਈਸਟਮੈਨ ਕਾਸਟ ਐਂਡ ਫੋਰਜ ਲਿਮਿਟੇਡ, ਸ਼ਿੰਗੋਰਾ ਟੈਕਸਟਾਈਲ ਲਿਮਿਟੇਡ, ਸਿਟੀਜ਼ਨ ਪ੍ਰੈਸ ਕੰਪੋਨੈਂਟਸ, ਯੈਰਿਕ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਫਾਰਮ ਪਾਰਟਸ ਕੰਪਨੀ, ਐਵਲ ਇੰਜੀਨੀਅਰਿੰਗ ਕੰਪਨੀ, ਈਸਟਮੈਨ ਇੰਡਸਟਰੀ ਲਿਮਟਿਡ, ਕੁੱਡੂ ਨਿਟ ਐਂਡ ਪ੍ਰੋਸੈਸ ਪ੍ਰਾਈਵੇਟ ਲਿਮਟਿਡ, ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿੱਲ, ਓਸ਼ੋ ਫੋਰਜ ਲਿਮਿਟੇਡ, ਮਿੱਤਰਾ ਟੈਕਕ੍ਰਾਫਟ, ਜਗਮਾਗ ਰੋਲਫਾਰਮਿੰਗ, ਬੁਲ ਫੋਰਜ ਪ੍ਰਾਈਵੇਟ ਲਿਮਟਿਡ, ਦੀਪਕ ਇੰਟਰਨੈਸ਼ਨਲ ਲਿਮਟਿਡ, ਸੂਰਜ ਇੰਡਸਟਰੀਜ਼, ਸੇਤੀਆ ਸੰਨਜ਼, ਬੀਡੀ ਸਾਈਕਲ ਇੰਡਸਟਰੀਜ਼ ਆਦਿ ਸ਼ਾਮਲ ਸਨ।
Summary in English: Job Fair: Job Fair in this city of Punjab! Youngsters Arrive for Interviews!