1. Home
  2. ਖਬਰਾਂ

ਕਿਉਂ ਵੱਧ ਰਿਹਾ ਹੈ ਵਿਦੇਸ਼ੀ ਲੋਕਾਂ ਦਾ ਭਾਰਤੀ ਦੁੱਧ ਉਤਪਾਦਕਾਂ ਵੱਲ ਰੁਝਾਨ

ਸਹਜ ਸੰਸਥਾ ਨੇ ਆਗਰਾ ਵਿੱਚ ਅੰਤਰਰਾਸ਼ਟਰੀ ਡੇਅਰੀ ਸੰਮੇਲਨ `ਚ ਵਿਦੇਸ਼ੀ ਮਹਿਮਾਨਾਂ ਨੂੰ ਦੇਸੀ ਦੁੱਧ ਉਤਪਾਦਕਾਂ ਬਾਰੇ ਦੱਸਿਆ...

 Simranjeet Kaur
Simranjeet Kaur
ਵਿਦੇਸ਼ੀ ਲੋਕਾਂ ਦਾ ਭਾਰਤੀ ਦੁੱਧ ਉਤਪਾਦਕਾਂ ਵੱਲ ਵਧਿਆ ਰੁਝਾਨ

ਵਿਦੇਸ਼ੀ ਲੋਕਾਂ ਦਾ ਭਾਰਤੀ ਦੁੱਧ ਉਤਪਾਦਕਾਂ ਵੱਲ ਵਧਿਆ ਰੁਝਾਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਵਿਸ਼ਵ ਡੇਅਰੀ ਸੰਮੇਲਨ ਦਾ ਉਦਘਾਟਨ ਕੀਤਾ ਗਿਆ। ਦੱਸ ਦੇਈਏ ਕਿ ਵਿਸ਼ਵ ਡੇਅਰੀ ਸੰਮੇਲਨ `ਚ 48 ਵਿਦੇਸ਼ੀ ਮਹਿਮਾਨ ਸ਼ਾਮਲ ਹੋਏ। ਇਨ੍ਹਾਂ ਮਹਿਮਾਨਾਂ ਨੇ ਆਗਰਾ ਵਿੱਚ ਤਾਜ ਮਹਿਲ ਦਾ ਆਨੰਦ ਮਾਣਿਆ ਤੇ ਪਿੰਡ ਨੰਗਲਾ ਪਚੌਰੀ ਵਿੱਚ ਦੇਸੀ ਦੁੱਧ ਉਤਪਾਦਕਾਂ ਨਾਲ ਮੁਲਾਕਾਤ ਵੀ ਕੀਤੀ। ਮੇਜ਼ਬਾਨ ਦੁੱਧ ਉਤਪਾਦਕਾਂ ਦੀ ਸੰਸਥਾ ਸਹਜ ਨੇ ਉਨ੍ਹਾਂ ਮਹਿਮਾਨਾਂ ਨੂੰ ਭਾਰਤੀ ਕਿਸਾਨਾਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਛੋਟੇ ਕਿਸਾਨਾਂ ਦੇ ਸਹਿਯੋਗ ਨਾਲ ਹੀ ਇਹ ਸੰਸਥਾ ਸੂਬੇ ਦੀ ਸਭ ਤੋਂ ਵੱਡੀ ਦੁੱਧ ਉਤਪਾਦਕ ਸੰਸਥਾ ਬਣ ਗਈ ਹੈ।

ਉਦਘਾਟਨ ਤੋਂ ਬਾਅਦ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਪ੍ਰਧਾਨ ਤੇ INC IDFਛੋਟੇ ਤੇ ਸੀਮਾਂਤ ਕਿਸਾਨਾਂ ਦੀਆਂ ਗਤੀਵਿਧੀਆਂ ਦੇ ਸਕੱਤਰ ਮੀਨੇਸ਼ ਸ਼ਾਹ ਦੇ ਸੱਦੇ 'ਤੇ ਵਿਦੇਸ਼ੀ ਮਹਿਮਾਨਾਂ ਨੂੰ ਆਗਰਾ ਦੇ 1000 ਕਿਲੋਗ੍ਰਾਮ ਸਮਰੱਥਾ ਵਾਲੇ ਮਿਲਕ ਕੂਲਰ ਪਲਾਂਟ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਸਹਜ ਰਾਹੀਂ ਛੋਟੇ ਤੇ ਸੀਮਾਂਤ ਕਿਸਾਨਾਂ ਦੀਆਂ ਗਤੀਵਿਧੀਆਂ ​ਦੀ ਸ਼ਲਾਘਾ ਕੀਤੀ। ਇਨ੍ਹਾਂ ਮਹਿਮਾਨਾਂ ਨੇ ਉਨ੍ਹਾਂ ਕੋਲੋਂ ਭਾਰਤੀ ਰਵਾਇਤੀ ਢੰਗ ਨਾਲ ਦੁੱਧ ਉਤਪਾਦਕਤਾ ਵਧਾਉਣ ਬਾਰੇ ਕਈ ਪ੍ਰਸ਼ਨ ਵੀ ਕੀਤੇ।

ਇਸ ਸੰਮੇਲਨ `ਚ ਸੰਸਥਾ ਦੀਆਂ ਮਹਿਲਾ ਮੈਂਬਰਾਂ ਨੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਰਵਾਇਤੀ ਤਰੀਕਿਆਂ ਨਾਲ ਕੀਤਾ। ਸੰਸਥਾ ਦੀ ਡਾਇਰੈਕਟਰ ਸਪਨਾ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਵੀ ਇੱਕ ਲੱਖ ਮੈਂਬਰੀ ਸੰਸਥਾ ਦੇ ਪੂਰੇ ਨਿਰਦੇਸ਼ਕ ਮੰਡਲ ਨੇ ਸੰਮੇਲਨ `ਚ ਉਨ੍ਹਾਂ ਵਰਗੇ ਉੱਘੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਮਾਣ ਨਾਲ ਦੱਸਿਆ ਕਿ ਸੰਸਥਾ ਰੋਜ਼ਾਨਾ 5 ਲੱਖ 20 ਹਜ਼ਾਰ ਕਿਲੋਗ੍ਰਾਮ ਦੁੱਧ ਦਾ ਕਾਰੋਬਾਰ ਕਰਦੀ ਹੈ ਤੇ ਨਤੀਜੇ ਵਜੋਂ ਇਸ ਦਾ ਸਾਲਾਨਾ ਟਰਨਓਵਰ ਕਰੀਬ 830 ਕਰੋੜ ਰੁਪਏ ਹੈ, ਜਿਸ ਵਿੱਚੋਂ 85 ਪ੍ਰਤੀਸ਼ਤ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਦਿੱਤਾ ਜਾ ਰਿਹਾ ਹੈ।

ਦੁੱਧ ਉਤਪਾਦਨ ਤੋਂ ਮੁਨਾਫ਼ਾ:
ਸਹਜ ਦੇ ਸੀ.ਈ.ਓ ਬਸੰਤ ਚੌਧਰੀ ਉਨ੍ਹਾਂ ਨੂੰ 1000 ਲੀਟਰ ਦੁੱਧ ਕੂਲਿੰਗ ਪਲਾਂਟ `ਚ ਲੈ ਕੇ ਗਏ। ਉਨ੍ਹਾਂ ਨੇ ਆਪਣੇ ਕਾਰੋਬਾਰ ਦੀ ਤਰੀਫ ਕਰਦੇ ਹੋਏ ਕਿਹਾ ਕਿ ਸਾਡੀ ਦੁੱਧ ਉਤਪਾਦਕ ਸੰਸਥਾ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸ ਸੰਸਥਾ ਦੇ 10 ਜ਼ਿਲ੍ਹਿਆਂ `ਚ ਇੱਕ ਲੱਖ ਤੋਂ ਵੱਧ ਉਤਪਾਦਕ ਹਨ, ਜਿਨ੍ਹਾਂ ਵਿੱਚ 55 ਪ੍ਰਤੀਸ਼ਤ ਔਰਤਾਂ ਹਨ। ਜਿਸ ਰਾਹੀਂ ਉਨ੍ਹਾਂ ਨੇ ਪਿਛਲੇ ਸਾਲ `ਚ 12 ਕਰੋੜ ਰੁਪਏ ਦਾ ਸਾਲਾਨਾ ਮੁਨਾਫਾ ਕਮਾਇਆ ਹੈ। ਇਸ ਸੰਸਥਾ ਦਾ ਉਦੇਸ਼ ਆਉਣ ਵਾਲੇ ਸਾਲ `ਚ 6 ਲੱਖ ਕਿਲੋ ਤੱਕ ਦੁੱਧ ਇਕੱਠਾ ਕਰਨਾ ਹੈ। ਇਸ ਵਾਰ ਉਨ੍ਹਾਂ ਨੂੰ ਦੁੱਧ ਉਤਪਾਦਨ ਕਾਰੋਬਾਰ ਤੋਂ 970 ਕਰੋੜ ਮੁਨਾਫ਼ਾ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਪ੍ਰੋਗਰਾਮ, 60 ਅਗਾਂਹਵਧੂ ਕਿਸਾਨਾਂ ਨੇ ਲਿਆ ਭਾਗ

ਜਾਨਵਰਾਂ ਦੀ ਦੇਖਭਾਲ:
ਤੁਹਾਨੂੰ ਦਸ ਦੇਈਏ ਕਿ ਇਹ ਸੰਸਥਾ ਬਹੁਤ ਹੀ ਚੰਗਾ ਕੰਮ ਕਰਦੀ ਹੈ। ਇਹ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਪੌਸ਼ਟਿਕ ਭੋਜਨ ਤੇ ਚਾਰਾ ਵੀ ਦਿੰਦੇ ਹਨ। ਇਸਦੇ ਨਾਲ ਨਕਲੀ ਗਰਭਪਾਤ ਤੇ ਪਸ਼ੂਆਂ ਦੀ ਦੇਖਭਾਲ ਬਾਰੇ ਜਾਗਰੂਕਤਾ ਮੁਹਿੰਮ ਵੀ ਚਲਾਉਂਦੇ ਹਨ। ਇਸ ਸਮੇਂ ਉਨ੍ਹਾਂ ਦੇ ਮੈਂਬਰਾਂ ਕੋਲ 5 ਲੱਖ ਦੇ ਕਰੀਬ ਗਾਵਾਂ ਤੇ ਮੱਝਾਂ ਹਨ।

ਮਹਿਮਾਨਾਂ ਨੂੰ ਤੋਹਫ਼ੇ:
ਸਹਜ ਸੰਸਥਾ ਨੇ ਇਹ ਦੱਸਦੇ ਹੋਏ ਮਾਣ ਕੀਤਾ ਕਿ ਅੱਜ ਸਹਜ ਦਾ ਨਾਮ ਪੂਰੀ ਦੁਨੀਆ `ਚ ਜਾਣਿਆ ਜਾਂਦਾ ਹੈ। ਅੰਤ `ਚ ਸਹਜ ਦੇ ਮੈਂਬਰਾਂ ਨੇ ਮਹਿਮਾਨਾਂ ਨੂੰ ਸੰਗਮਰਮਰ ਨਾਲ ਬਣੇ ਦੁਨੀਆ ਦੇ ਅੱਠਵੇਂ ਅਜੂਬੇ ਤਾਜ ਮਹਿਲ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ।

Summary in English: Why is the trend of foreigners towards indigenous milk producers increasing?

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters