ਜਸਟਿਸ ਧਨੰਜੈ ਵਾਈ ਚੰਦਰਚੂੜ (Justice Dhananjaya Y Chandrachud) ਭਾਰਤ ਦੇ 50ਵੇਂ ਚੀਫ਼ ਜਸਟਿਸ (50th Chief Justice) ਬਣ ਗਏ ਹਨ। ਉਨ੍ਹਾਂ ਅੱਜ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ `ਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਹੁਦੇ ਦੀ ਸਹੁੰ ਚੁਕਾਈ। ਉਹ ਹੁਣ ਜਸਟਿਸ ਉਦੈ ਉਮੇਸ਼ ਲਲਿਤ (Justice Uday Umesh Lalit) ਦੀ ਥਾਂ ਲੈਣਗੇ, ਜੋ 74 ਦਿਨਾਂ ਦੇ ਛੋਟੇ ਕਾਰਜਕਾਲ ਲਈ ਚੋਟੀ ਦੇ ਅਹੁਦੇ 'ਤੇ ਸਨ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕੀ ਜਸਟਿਸ ਡੀ.ਵਾਈ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲਾਂ ਲਈ ਸੁਪਰੀਮ ਕੋਰਟ (Supreme Court) ਦੇ ਮੁਖੀ ਵਜੋਂ ਕੰਮ ਕਰਨਗੇ। ਜਸਟਿਸ ਚੰਦਰਚੂੜ ਮਰਹੂਮ ਜਸਟਿਸ ਵਾਈ.ਵੀ ਚੰਦਰਚੂੜ (Late Justice YV Chandrachud) ਦੇ ਪੁੱਤਰ ਹਨ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੀਫ਼ ਜਸਟਿਸ ਹਨ ਤੇ ਸੱਤ ਸਾਲਾਂ ਤੱਕ ਚੋਟੀ ਦੇ ਅਹੁਦੇ 'ਤੇ ਸਨ। ਜਸਟਿਸ ਚੰਦਰਚੂੜ ਪਹਿਲੇ ਚੀਫ਼ ਜਸਟਿਸ ਹੋਣਗੇ ਜਿਨ੍ਹਾਂ ਦੇ ਪਿਤਾ ਵੀ ਇੱਕ ਚੀਫ਼ ਜਸਟਿਸ ਰਹਿ ਚੁੱਕੇ ਹਨ।
ਜਸਟਿਸ ਚੰਦਰਚੂੜ ਨੂੰ 13 ਮਈ 2016 `ਚ ਸੁਪਰੀਮ ਕੋਰਟ ਦੇ ਜੱਜ ਵਜੋਂ ਚੁਣਿਆ ਗਿਆ ਸੀ। ਉਹ ਅਯੁੱਧਿਆ ਜ਼ਮੀਨੀ ਵਿਵਾਦ, ਆਧਾਰ ਸਕੀਮ ਦੀ ਵੈਧਤਾ, ਸਬਰੀਮਾਲਾ ਮੁੱਦਾ ਤੇ ਨਿੱਜਤਾ ਦੇ ਅਧਿਕਾਰ ਸਮੇਤ ਕਈ ਸੰਵਿਧਾਨਕ ਬੈਂਚਾਂ ਤੇ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ। ਜਸਟਿਸ ਚੰਦਰਚੂੜ ਉਨ੍ਹਾਂ ਬੈਂਚਾਂ ਦੇ ਵੀ ਹਿੱਸਾ ਸੀ ਜਿਨ੍ਹਾਂ ਨੇ ਆਈਪੀਸੀ (IPC) ਦੀ ਧਾਰਾ 377 ਨੂੰ ਅੰਸ਼ਕ ਤੌਰ 'ਤੇ ਖਤਮ ਕਰਕੇ ਸਮਲਿੰਗੀ ਸਬੰਧਾਂ ਨੂੰ ਅਪਰਾਧਕ ਬਣਾਉਣ 'ਤੇ ਮਹੱਤਵਪੂਰਨ ਫੈਸਲੇ ਦਿੱਤੇ ਸਨ।
ਇਹ ਵੀ ਪੜ੍ਹੋ : ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਯੂ ਯੂ ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ
ਜਸਟਿਸ ਚੰਦਰਚੂੜ ਨੇ ਸੇਂਟ ਸਟੀਫਨ ਕਾਲਜ (St. Stephen's College) ਤੋਂ ਅਰਥ ਸ਼ਾਸਤਰ `ਚ ਅੰਡਰਗਰੈਜੂਏਟ ਡਿਗਰੀ (Undergraduate Degree) ਹਾਸਲ ਕੀਤੀ ਹੈ। ਬਾਅਦ `ਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ (University of Delhi) ਤੋਂ ਐਲ.ਐਲ.ਬੀ (LLB) ਤੇ ਅਮਰੀਕਾ `ਚ ਹਾਰਵਰਡ ਲਾਅ ਸਕੂਲ (Harvard Law School) ਤੋਂ ਐਲ.ਐਲ.ਐਮ (LLM) ਤੇ ਡਾਕਟਰੇਟ (Doctorate) ਪੂਰੀ ਕੀਤੀ। ਉਨ੍ਹਾਂ ਨੇ ਸੁਪਰੀਮ ਕੋਰਟ ਤੇ ਬਾਂਬੇ ਹਾਈ ਕੋਰਟ (Bombay High Court) `ਚ ਕਾਨੂੰਨ ਦਾ ਅਭਿਆਸ ਕੀਤਾ ਹੈ ਤੇ ਮੁੰਬਈ ਯੂਨੀਵਰਸਿਟੀ (University of Mumbai) `ਚ ਤੁਲਨਾਤਮਕ ਸੰਵਿਧਾਨਕ ਕਾਨੂੰਨ ਦੇ ਵਿਜ਼ਿਟਿੰਗ ਪ੍ਰੋਫੈਸਰ (Visiting Professor) ਵੀ ਰਹਿ ਚੁੱਕੇ ਹਨ।
Summary in English: Justice DY Chandrachud took oath as the 50th Chief Justice of India today