Krishi Vigyan Kendra: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਅਜਿਹੇ ਵਿੱਚ ਅੱਜ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵਿਖੇ 08 ਜਨਵਰੀ 2024 ਤੋਂ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਵਿੱਚ ਗਿਆਨ ਅਤੇ ਮੁਹਾਰਤ ਪਹੁੰਚਾਉਣ ਲਈ ਵੱਖ-ਵੱਖ ਵਿਸ਼ਿਆਂ 'ਤੇ ਟ੍ਰੇਨਿੰਗਾਂ ਦਾ ਆਯੋਜਨ ਕਰਦਾ ਹੈ। ਇਹ ਟ੍ਰੇਨਿੰਗਾਂ ਕਿਸਾਨਾਂ, ਕਿਸਾਨ ਬੀਬੀਆਂ, ਨੌਜਵਾਨਾਂ ਲਈ ਹੁੰਦੀਆ ਹਨ। ਇਸ ਤੋਂ ਇਲਾਵਾ ਖੇਤੀ ਪਸਾਰ ਨਾਲ ਜੁੜੇ ਮਹਿਕਮਿਆਂ ਦੇ ਕਰਮਚਾਰੀਆਂ ਲਈ ਸਮੇਂ-ਸਮੇਂ ਟ੍ਰੇਨਿੰਗ ਪ੍ਰੋਗਰਾਮ ਲਗਾਏ ਜਾਂਦੇ ਹਨ। ਆਮ ਤੌਰ 'ਤੇ ਨਵੀਆਂ ਸਿਫਾਰਿਸ਼ਾਂ ਦੱਸਣ ਲਈ ਇੱਕ ਦਿਨ ਦੀ ਟ੍ਰੇਨਿੰਗ ਲਗਾਈ ਜਾਂਦੀ ਹੈ ਜਿਵੇਂ ਕਿ ਫਸਲ ਵਿਗਿਆਨ,ਖੇਤੀ ਮਸ਼ੀਨਰੀ, ਕੀੜੇਮਾਰ ਦਵਾਈਆਂ ਆਦਿ ਬਾਰੇ ਜਾਣਕਾਰੀ। ਇਹ ਜਾਗਰੁਕਤਾ ਸਿਖਲਾਈ ਕੋਰਸ ਜਿਆਦਾਤਰ ਪਿੰਡਾਂ ਵਿੱਚ ਲਗਾਏ ਜਾਂਦੇ ਹਨ।
ਕਿਤਾ ਮੁਖੀ ਸਿਖਲਾਈ ਕੋਰਸ 5 ਤੋਂ 7 ਦਿਨ ਦੇ ਹੂੰਦੇ ਹਨ ਜਿਵੇਂ ਕਿ ਡੇਅਰੀ, ਮੱਧੂ ਮੱਖੀ ਪਾਲਣ, ਖੁੰਭ ਉਤਪਾਦਨ ਅਤੇ ਗ੍ਰਹਿ ਵਿਗਿਆਨ ਆਦਿ। ਇਹ ਸਿਲਾਈ ਕੋਰਸ ਕੇ.ਵੀ.ਕੇ ਵਿਖੇ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਕੋਰਸਾਂ ਦੌਰਾਨ ਹੱਥੀ ਕੰਮ ਸਿਖਾਇਆ ਜਾਂਦਾ ਹੈ, ਜਿਸ ਲਈ ਕੇਵੀਕੇ ਵਿੱਚ ਪ੍ਰਦਰਸ਼ਨੀ ਯੂਨਿਟਾਂ ਦੀ ਸਥਾਪਨਾ ਕੀਤੀ ਗਈ ਹੈ। ਅੱਜ ਅਸੀਂ ਗੱਲ ਕਰਾਂਗੇ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵਿਖੇ 08 ਜਨਵਰੀ 2024 ਤੋਂ ਸ਼ੁਰੂ ਹੋਣ ਵਾਲੇ ਸਿਖਲਾਈ ਕੋਰਸਾਂ ਦੀ, ਜੋ 23 ਜਨਵਰੀ 2024 ਤੱਕ ਚੱਲਣਗੇ ਅਤੇ ਚਾਹਵਾਨ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈਣ ਲਈ ਕੇਵੀਕੇ ਅੰਮ੍ਰਿਤਸਰ ਪਹੁੰਚ ਕੇ ਲਾਹਾ ਲੈ ਸਕਦੇ ਹਨ।
ਇਹ ਵੀ ਪੜੋ: ਪੰਜਾਬ ਦੇ ਨੌਜਵਾਨਾਂ ਲਈ Golden Opportunity, ਖੇਤੀਬਾੜੀ ਨਾਲ ਸਬੰਧਤ ਤਿਮਾਹੀ ਕੋਰਸ ਸ਼ੁਰੂ
ਕੇਵੀਕੇ ਅੰਮ੍ਰਿਤਸਰ ਵਿਖੇ ਹੋਣ ਵਾਲੇ ਕੋਰਸ ਅਤੇ ਮਿਤੀ:
● ਜਨਵਰੀ 8-12: ਸਿਲਾਈ ਕਰਨ ਦੀਆਂ ਨਵੀਆਂ ਤਕਨੀਕਾਂ
● ਜਨਵਰੀ 11: ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਉਤਪਾਦਨ ਦੀਆਂ ਤਕਨੀਕਾਂ
● ਜਨਵਰੀ 18: ਸੂਰਾਂ ਦੇ ਅਲੱਗ-ਅਲੱਗ ਵਰਗਾਂ ਲਈ ਖੁਰਾਕ ਬਣਾਉਣਾ
● ਜਨਵਰੀ 23: ਕਣਕ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ
ਇਸ ਨੰਬਰ 'ਤੇ ਕਰੋ ਸੰਪਰਕ:
ਇੱਛੁਕ ਸਿਖਆਰਥੀ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਆਨ ਕੇਂਦਰ ਅੰਮ੍ਰਿਤਸਰ ਦੇ ਫੋਨ ਨੰ: 98723-54170 'ਤੇ ਸੰਪਰਕ ਕਰ ਸਕਦੇ ਹਨ।
Summary in English: Know the complete details of the training courses to be held in the month of January in Krishi Vigyan Kendra Amritsar here