ਨਵੀਂ ਦਿੱਲੀ ਵਿੱਖੇ ਨੈਸ਼ਨਲ ਵਾਰ ਮੈਮੋਰੀਅਲ ਕੰਪਲੈਕਸ (National War Memorial Complex) `ਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ `ਚ ''ਮਾਂ ਭਾਰਤੀ ਕੇ ਸਪੂਤ'' (MBKS) ਵੈੱਬਸਾਈਟ ਲਾਂਚ ਕੀਤੀ ਗਈ। ਦੱਸ ਦੇਈਏ ਕਿ ਇਸ ਐਮ.ਬੀ.ਕੇ.ਐਸ ਪੋਰਟਲ ਦੇ ਬ੍ਰਾਂਡ ਅੰਬੈਸਡਰ ਮੈਗਾਸਟਾਰ ਅਮਿਤਾਭ ਬੱਚਨ ਹੋਣਗੇ। ਪ੍ਰੋਗਰਾਮ `ਚ ਸ਼ਾਮਲ ਹੋਏ ਅਦਾਕਾਰ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਐਮ.ਬੀ.ਕੇ.ਐਸ ਪੋਰਟਲ (MBKS Portal) ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਹੈ।
ਐਮ.ਬੀ.ਕੇ.ਐਸ ਵੈੱਬਸਾਈਟ ਰਾਹੀਂ ਆਮ ਜਨਤਾ ਆਰਮਡ ਫੋਰਸਿਜ਼ ਵਾਰ ਕੈਜ਼ੁਅਲਟੀ ਵੈਲਫੇਅਰ ਫੰਡ (Armed Forces War Casualty Welfare Fund) `ਚ ਆਪਣਾ ਯੋਗਦਾਨ ਪਾ ਸਕਦੀ ਹੈ। ਦੱਸ ਦੇਈਏ ਕਿ ਆਰਮਡ ਫੋਰਸਿਜ਼ ਵਾਰ ਕੈਜ਼ੁਅਲਟੀ ਵੈਲਫੇਅਰ ਫੰਡ ਇੱਕ ਤ੍ਰੀ-ਸੇਵਾ ਫੰਡ ਹੈ। ਇਸ `ਚ ਫੌਜੀ ਕਾਰਵਾਈਆਂ `ਚ ਗੰਭੀਰ ਰੂਪ `ਚ ਜ਼ਖਮੀ ਜਾਂ ਸ਼ਹੀਦ ਹੋਏ ਸੈਨਿਕਾਂ, ਮਲਾਹਾਂ ਤੇ ਹਵਾਈ ਫੌਜੀਆਂ ਦੇ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਰੱਖਿਆ ਮੰਤਰੀ ਦੇ ਵਿਚਾਰ:
ਇਸ ਮੌਕੇ `ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਸੈਨਿਕਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਦੇ ਹਾਂ ਤਾਂ ਉਹ ਦਾਨ ਜਾਂ ਉਪਕਾਰ ਦੀ ਭਾਵਨਾ ਨਾਲ ਨਹੀਂ ਸਗੋਂ ਧੰਨਵਾਦ ਦੀ ਭਾਵਨਾ ਨਾਲ ਕਰਨੀ ਚਾਹੀਦੀ ਹੈ। ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਾਡੀਆਂ ਸੈਨਾਵਾਂ ਨੇ ਕਈ ਮੁਸੀਬਤਾਂ ਦਾ ਹਿੰਮਤ ਨਾਲ ਸਾਹਮਣਾ ਕੀਤਾ ਹੈ ਤੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਿਆ ਹੈ। ਇਸ ਲਈ ਇਹ ਸਮਾਂ ਸੈਨਿਕਾਂ ਵਾਸਤੇ ਕੁਝ ਖ਼ਾਸ ਕਰਨ ਦਾ ਹੈ।
ਇਹ ਵੀ ਪੜ੍ਹੋ : PM Kisan Samman Sammelan: ਪੀ.ਐੱਮ ਮੋਦੀ ਕਰਨਗੇ ਉਦਘਾਟਨ
ਚੇਅਰ ਆਫ਼ ਐਕਸੀਲੈਂਸ ਸਥਾਪਤ ਕਰਨ ਦਾ ਐਲਾਨ:
ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ `ਤੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਲੈਫਟੀਨੈਂਟ ਜਨਰਲ ਪੀ.ਐਸ.ਭਗਤ ਦੀ ਯਾਦ `ਚ ਯੂਨਾਈਟਿਡ ਸਰਵਿਸ ਇੰਸਟੀਚਿਊਟ ਆਫ਼ ਇੰਡੀਆ (United Service Institute of India) `ਚ 'ਚੇਅਰ ਆਫ਼ ਐਕਸੀਲੈਂਸ' ਸਥਾਪਤ ਕਰਨ ਦਾ ਐਲਾਨ ਕੀਤਾ।
Summary in English: Maa Bharti ke Sapoot: Portal launched to provide financial assistance to soldiers