ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾ ਹੀ ਪਿਆਜ਼ ਤੇ ਟਮਾਟਰ ਦੇ ਰੇਟਾਂ (Vegetable rates) ਨੇ ਭਾਰ ਪਾਇਆ ਸੀ, ਉੱਥੇ ਹੀ ਦੂਜੇ ਪਾਸੇ ਹੁਣ ਲਸਣ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਬਿਲਕੁਲ ਹੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਰਕੇ ਆਮ ਲੋਕਾਂ ਦੀ ਜੇਬਾਂ ਉੱਤੇ ਭਾਰੀ Today Vegetable rates ਅਸਰ ਪੈ ਰਿਹਾ ਹੈ। ਲਸਣ ਦੇ ਰੇਟ ਵਿੱਚ ਵਾਧੇ ਵਿਚਕਾਰ ਹੀ ਅੱਜ ਜਾਨੀ 13 ਦਿਸਬੰਰ 2023 ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਜਾਣਦੇ ਹਾਂ ਕਿ ਅੱਜ ਮੰਡੀਆਂ ਵਿੱਚ ਸਬਜ਼ੀਆਂ ਦਾ ਕੀ ਮੁੱਲ ਸੀ।
ਪੰਜਾਬ ਦੇ ਕੁੱਝ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਮੁੱਲ ਇਸ ਪ੍ਰਕਾਰ ਹਨ।
1. ਖੰਨਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਖੰਨਾ ਦੀ ਮੰਡੀ ’ਚ ਅੱਜ ਪਿਆਜ਼ 1800 ਤੋਂ 2500 ਪ੍ਰਤੀ ਕੁਇੰਟਲ, ਹਰੀ ਮਿਰਚ 1000 ਤੋਂ 2000 ਪ੍ਰਤੀ ਕੁਇੰਟਲ, ਲੁਸਣ 5000 ਤੋਂ 13000 ਪ੍ਰਤੀ ਕੁਇੰਟਲ, ਆਲੂ 200 ਤੋਂ 500 ਪ੍ਰਤੀ ਕੁਇੰਟਲ, ਨਿੰਬੂ 1000 ਤੋਂ 2500 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 2000 ਪ੍ਰਤੀ ਕੁਇੰਟਲ,ਗੋਭੀ 300 ਤੋਂ 800 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
2. ਲੁਧਿਆਣਾ ਦੀ ਮੰਡੀ ’ਚ ਸਬਜ਼ੀਆਂ ਦੀਆਂ ਕੀਮਤਾਂ:- ਲੁਧਿਆਣਾ ਸ਼ਹਿਰ ਦੀ ਮੰਡੀ ’ਚ ਅੱਜ ਪਿਆਜ਼ 700 ਤੋਂ 3300 ਪ੍ਰਤੀ ਕੁਇੰਟਲ, ਹਰੀ ਮਿਰਚ 1200 ਤੋਂ 1700 ਪ੍ਰਤੀ ਕੁਇੰਟਲ, ਲਸਣ 5000 ਤੋਂ 13000 ਪ੍ਰਤੀ ਕੁਇੰਟਲ, ਆਲੂ 100 ਤੋਂ 460 ਪ੍ਰਤੀ ਕੁਇੰਟਲ, ਟਮਾਟਰ 1000 ਤੋਂ 2000 ਪ੍ਰਤੀ ਕੁਇੰਟਲ,ਗੋਭੀ 300 ਤੋਂ 500 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
ਇਹ ਵੀ ਪੜੋ:- Garlic Price: ਟਮਾਟਰ-ਪਿਆਜ਼ ਤੋਂ ਬਾਅਦ ਹੁਣ ਲਸਣ ਦੀਆਂ ਕੀਮਤਾਂ 'ਚ ਵਾਧਾ
3. ਪਠਾਨਕੋਟ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਪਠਾਨਕੋਟ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 2500 ਤੋਂ 2700 ਪ੍ਰਤੀ ਕੁਇੰਟਲ, ਹਰੀ ਮਿਰਚ 2000 ਤੋਂ 2200 ਪ੍ਰਤੀ ਕੁਇੰਟਲ, ਲਸਣ 15000 ਤੋਂ 13000 ਪ੍ਰਤੀ ਕੁਇੰਟਲ, ਆਲੂ 400 ਤੋਂ 500 ਪ੍ਰਤੀ ਕੁਇੰਟਲ,ਨਿੰਬੂ 1200 ਤੋਂ 1300 ਪ੍ਰਤੀ ਕੁਇੰਟਲ,ਗੋਭੀ 600 ਤੋਂ 700 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
4. ਫਿਰੋਜ਼ਪੁਰ ਸਹਿਰ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਫਿਰੋਜ਼ਪੁਰ ਸਹਿਰ ਦੀ ਸਬਜ਼ੀ ਮੰਡੀ ਵਿੱਚ ਅੱਜ ਪਿਆਜ਼ 2500 ਤੋਂ 3500 ਪ੍ਰਤੀ ਕੁਇੰਟਲ, ਹਰੀ ਮਿਰਚ 1500 ਤੋਂ 1700 ਪ੍ਰਤੀ ਕੁਇੰਟਲ, ਲਸਣ 15000 ਤੋਂ 30,000 ਪ੍ਰਤੀ ਕੁਇੰਟਲ, ਆਲੂ 500 ਤੋਂ 600 ਪ੍ਰਤੀ ਕੁਇੰਟਲ,ਨਿੰਬੂ 2000 ਤੋਂ 2500 ਪ੍ਰਤੀ ਕੁਇੰਟਲ,ਗੋਭੀ 700 ਤੋਂ 800 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
5. ਮਾਨਸਾ ਦੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ:- ਮਾਨਸਾ ਦੀ ਸਬਜ਼ੀ ਮੰਡੀ ਵਿੱਚ ਪਿਆਜ਼ 3500 ਤੋਂ 4500 ਪ੍ਰਤੀ ਕੁਇੰਟਲ, ਹਰੀ ਮਿਰਚ 2000 ਤੋਂ 2500 ਪ੍ਰਤੀ ਕੁਇੰਟਲ, ਲਸਣ 15000 ਤੋਂ 20,000 ਪ੍ਰਤੀ ਕੁਇੰਟਲ, ਆਲੂ 400 ਤੋਂ 800 ਪ੍ਰਤੀ ਕੁਇੰਟਲ,ਨਿੰਬੂ 4000 ਤੋਂ 6000 ਪ੍ਰਤੀ ਕੁਇੰਟਲ,ਗੋਭੀ 800 ਤੋਂ 1200 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ।
ਲਸਣ ਦੇ ਰੇਟ ਨੇ ਆਮ ਜਨਤਾ ਦਾ ਕੱਢਿਆ ਧੂੰਆ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਿਆਜ਼-ਟਮਾਟਰ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਆਮ ਜਨਤਾ ਪਹਿਲਾ ਹੀ ਦੁੱਖੀ ਸੀ,ਉਧਰ ਲਸਣ ਦੇ ਰੇਟ ਨੇ ਲੋਕਾਂ ਦੀ ਰਸੋਈ ਉੱਤੇ ਵੱਡਾ ਅਸਰ ਪਾਇਆ ਹੈ। ਲਸਣ ਦੀ ਕੀਮਤ ਪ੍ਰਚੂਨ ਬਾਜ਼ਾਰ ਵਿੱਚ 300 ਤੋਂ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 1 ਮਹੀਨੇ ਵਿੱਚ ਲਸਣ ਦੀ ਕੀਮਤ ਲਗਭਗ ਦੁੱਗਣੀ ਹੋਣ ਦੇ ਆਸਾਰ ਹਨ।
Summary in English: Mandi price of 13 December 2023 in Punjab