Krishi Vigyan Kendra: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਅਜਿਹੇ ਵਿੱਚ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਮਾਰਚ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।
ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ 01 ਮਾਰਚ 2024 ਤੋਂ ਸ਼ੁਰੂ ਹੋਣ ਵਾਲੇ ਸਿਖਲਾਈਨਾਮੇ
ਕੇ.ਵੀ.ਕੇ. ਅੰਮ੍ਰਿਤਸਰ (KVK Amritsar)
04 ਮਾਰਚ: ਚਾਰੇ ਦਾ ਉਤਪਾਦਨ
05 ਮਾਰਚ: ਸਬਜ਼ੀਆਂ ਵਿੱਚ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ
ਕੇ.ਵੀ.ਕੇ. ਅੰਮ੍ਰਿਤਸਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 98723-54170
ਕੇ.ਵੀ.ਕੇ. ਬਠਿੰਡਾ (KVK Bathinda)
04-07 ਮਾਰਚ: ਕੱਪੜਿਆਂ ਲਈ ਆਧੁਨਿਕ ਅਤੇ ਰਵਾਇਤੀ ਤਕਨੀਕਾਂ
14-15 ਮਾਰਚ: ਪੌਸ਼ਟਿਕ ਬਗੀਚੀ ਰਾਹੀਂ ਪੋਸ਼ਣ ਸੁਰੱਖਿਆ
28 ਮਾਰਚ: ਦੁੱਧ ਉਤਪਾਦਨ ਲਈ ਸਿਫ਼ਾਰਿਸ਼ਾਂ
ਕੇ.ਵੀ.ਕੇ. ਬਠਿੰਡਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 0164-2215619
ਕੇ.ਵੀ.ਕੇ. ਫਰੀਦਕੋਟ (KVK Faridkot)
06 ਮਾਰਚ: ਭੋਜਨ ਵਿੱਚ ਮਿਲਾਵਟ ਪਰਖਣ ਦੀਆਂ ਤਕਨੀਕਾਂ
07 ਮਾਰਚ: ਹਰੀ ਖਾਦ ਦੀ ਮਹੱਤਤਾ
22 ਮਾਰਚ: ਪਾਣੀ ਬਚਾਉਣ ਦੀਆਂ ਤਕਨੀਕਾਂ
ਕੇ.ਵੀ.ਕੇ. ਫਰੀਦਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 01639-253142
ਕੇ.ਵੀ.ਕੇ. ਫਤਿਹਗੜ੍ਹ ਸਾਹਿਬ (KVK Fatehgarh Sahib)
04 ਮਾਰਚ: ਚਾਰਾ ਸੁਕਾਉਣਾ
05 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
15 ਮਾਰਚ: ਖੇਤੀਬਾੜੀ ਹਾਦਸਿਆਂ ਤੋਂ ਬਚਾਅ ਦੇ ਤਰੀਕੇ
19 ਮਾਰਚ: ਹਰੀ ਖਾਦ ਦੀ ਮਹੱਤਤਾ
ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਦੇ ਇਸ ਨੰਬਰ 'ਤੇ ਕਰੋ ਸੰਪਰਕ: 01763-221217
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) (KVK Ferozepur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਅਤੇ ਖੜ੍ਹੇ ਅਨਾਜਾਂ ਦੀ ਕਾਸ਼ਤ
05 ਮਾਰਚ: ਖੇਤੀਬਾੜੀ ਹਾਦਸਿਆਂ ਤੋਂ ਬਚਾਅ ਦੇ ਤਰੀਕੇ
06 ਮਾਰਚ: ਸਬਜ਼ੀਆਂ ਦੀ ਕਾਸ਼ਤ
11 ਮਾਰਚ: ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ
28 ਮਾਰਚ: ਹਰੀਆਂ ਖਾਦਾਂ ਦਾ ਉਤਪਾਦਨ ਅਤੇ ਮਹੱਤਤਾ
ਕੇ.ਵੀ.ਕੇ. ਫਿਰੋਜ਼ਪੁਰ (ਮੱਲਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01632-279517
ਇਹ ਵੀ ਪੜੋ: ਘੱਟ ਤਾਪਮਾਨ ਅਤੇ ਠੰਡ ਕਾਰਨ ਇਸ ਵਾਰ ਕਣਕ ਦੇ ਚੰਗੇ ਝਾੜ ਦੇ ਆਸਾਰ: PAU VC Dr. Satbir Singh Gosal
ਕੇ.ਵੀ.ਕੇ. ਗੁਰਦਾਸਪੁਰ (KVK Gurdaspur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
05 ਮਾਰਚ: ਪਾਣੀ ਬਚਾਉਣ ਦੀਆਂ ਤਕਨੀਕਾਂ
06 ਮਾਰਚ: ਸਬਜ਼ੀਆਂ ਦੇ ਬੀਜ ਉਤਪਾਦਨ ਦੀਆਂ ਤਕਨੀਕਾਂ
07 ਮਾਰਚ: ਮੱਕੀ ਅਤੇ ਕਮਾਦ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ
11 ਮਾਰਚ: ਦੁਧਾਰੂ ਪਸ਼ੂਆਂ ਦਾ ਵਾਰ-ਵਾਰ ਹੇਹੇ ਵਿੱਚ ਆਉਣ ਤੋਂ ਰੋਕਣ ਲਈ ਉਪਰਾਲੇ
12 ਮਾਰਚ: ਲੀਚੀ ਅਤੇ ਅੰਬ ਵਿੱਚ ਸਰਵਪੱਖੀ ਕੀਟ ਪ੍ਰਬੰਧ
13 ਮਾਰਚ: ਫ਼ਲਾਂ-ਸਬਜ਼ੀਆਂ ਦੀ ਜੈਵਿਕ ਖੇਤੀ
ਕੇ.ਵੀ.ਕੇ. ਗੁਰਦਾਸਪੁਰ ਦੇ ਇਸ ਨੰਬਰ 'ਤੇ ਕਰੋ ਸੰਪਰਕ: 01874-220743
ਕੇ.ਵੀ.ਕੇ. ਹੁਸ਼ਿਆਰਪੁਰ (KVK Hoshiarpur)
04 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
14 ਮਾਰਚ: ਕਮਾਦ ਦੀ ਫ਼ਸਲ ਵਿੱਚ ਸਰਵਪੱਖੀ ਕੀਟ ਪ੍ਰਬੰਧ
ਕੇ.ਵੀ.ਕੇ. ਹੁਸ਼ਿਆਰਪੁਰ (ਬਾਹੋਵਾਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 98157-51900
ਕੇ.ਵੀ.ਕੇ. ਜਲੰਧਰ (KVK Jalandhar)
12 ਮਾਰਚ: ਜੈਵਿਕ ਖੇਤੀ
13 ਮਾਰਚ: ਪਸ਼ੂਆਂ ਨੂੰ ਰੱਖਣ/ਪਾਲਣ ਲਈ ਉਪਯੁਕਤ ਛੱਪੜ ਬਣਾਉਣਾ
18-22 ਮਾਰਚ: ਖੁੰਭਾਂ ਦੀ ਕਾਸ਼ਤ
20 ਮਾਰਚ: ਹਰੀ ਖਾਦ ਦੀ ਮਹੱਤਤਾ
ਕੇ.ਵੀ.ਕੇ. ਜਲੰਧਰ (ਨੂਰਮਹਿਲ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01826-292053
ਕੇ.ਵੀ.ਕੇ. ਕਪੂਰਥਲਾ (KVK Kapurthala)
07 ਮਾਰਚ: ਊਰਜਾ ਨਾਲ ਚੱਲਣ ਵਾਲੇ ਗੈਰ-ਰਵਾਇਤੀ ਉਪਕਰਣਾਂ ਦੀ ਵਰਤੋਂ
12 ਮਾਰਚ: ਤੁੜਾਈ ਤੋਂ ਬਾਅਦ ਫ਼ਲਾ-ਸਬਜ਼ੀਆਂ ਦੀ ਸਾਂਭ-ਸੰਭਾਲ
14 ਮਾਰਚ: ਰੇਸ਼ਮੀ-ਉੱਨੀ ਕੱਪੜਿਆਂ ਦੀ ਸਾਂਭ-ਸੰਭਾਲ
27 ਮਾਰਚ: ਹਰੀ ਖਾਦ ਤਿਆਰ ਕਰਨਾ
ਕੇ.ਵੀ.ਕੇ. ਕਪੂਰਥਲਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01822-233056
ਕੇ.ਵੀ.ਕੇ. ਲੁਧਿਆਣਾ (KVK Ludhiana)
12 ਮਾਰਚ: ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਤਕਨੀਕਾਂ
13 ਮਾਰਚ: ਫ਼ਲਾ-ਸਬਜ਼ੀਆਂ ਦੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ
ਕੇ.ਵੀ.ਕੇ. ਲੁਧਿਆਣਾ (ਸਮਰਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01628-261597
ਕੇ.ਵੀ.ਕੇ. ਮਾਨਸਾ (KVK Mansa)
07 ਮਾਰਚ: ਪਾਲਤੂ ਜਾਨਵਰਾਂ ਦੀ ਸਾਂਭ-ਸੰਭਾਲ
12 ਮਾਰਚ: ਤੁੜਾਈ ਤੋਂ ਬਾਅਦ ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ
18-22 ਮਾਰਚ: ਮਧੂ-ਮੱਖੀ ਪਾਲਣ ਅਤੇ ਸ਼ਹਿਦ ਦੀ ਡੱਬਾਬੰਦੀ ਅਤੇ ਮੰਡੀਕਰਨ
ਕੇ.ਵੀ.ਕੇ. ਮਾਨਸਾ ਦੇ ਇਸ ਨੰਬਰ 'ਤੇ ਕਰੋ ਸੰਪਰਕ: 01652-5280843
ਕੇ.ਵੀ.ਕੇ. ਮੋਗਾ (KVK Moga)
13 ਮਾਰਚ: ਫ਼ਸਲੀ ਵਿਭਿੰਨਤਾ ਲਈ ਮੂੰਗੀ ਦੀ ਕਾਸ਼ਤ
18-22 ਮਾਰਚ: ਮਧੂ ਮੱਖੀ ਪਾਲਣ-ਇੱਕ ਲਾਭਕਾਰੀ ਸਹਾਇਕ ਧੰਦਾ
20 ਮਾਰਚ: ਹਲਦੀ ਦੀ ਡੱਬਾਬੰਦੀ
22 ਮਾਰਚ: ਕੱਪੜਿਆਂ ਨੂੰ ਬੰਨ੍ਹ ਕੇ ਰੰਗਣ ਦੀ ਤਕਨੀਕ ਰਾਹੀਂ ਸ਼ਿੰਗਾਰਨਾ
ਕੇ.ਵੀ.ਕੇ. ਮੋਗਾ (ਬੁੱਧ ਸਿੰਘ ਵਾਲਾ) ਦੇ ਇਸ ਨੰਬਰ 'ਤੇ ਕਰੋ ਸੰਪਰਕ: 81465-00942
ਕੇ.ਵੀ.ਕੇ. ਪਠਾਨਕੋਟ (KVK Pathankot)
05 ਮਾਰਚ: ਮੀਂਹ ਦੇ ਪਾਣੀ ਨੂੰ ਸੰਭਾਲਣ ਦੀਆਂ ਤਕਨੀਕਾਂ
14 ਮਾਰਚ: ਬਾਗਾਂ ਵਿੱਚ ਨਦੀਨਾਂ ਦੀ ਰੋਕਥਾਮ
ਕੇ.ਵੀ.ਕੇ. ਪਠਾਨਕੋਟ ਦੇ ਇਸ ਨੰਬਰ 'ਤੇ ਕਰੋ ਸੰਪਰਕ: 98762-95717
ਇਹ ਵੀ ਪੜੋ: GOOD NEWS: ਇਸ ਦਿਨ ਖਾਤੇ ਵਿੱਚ ਆਵੇਗੀ PM KISAN YOJANA ਦੀ 16TH INSTALLMENT
ਕੇ.ਵੀ.ਕੇ. ਪਟਿਆਲਾ (KVK Patiala)
05 ਮਾਰਚ: ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਵਿੱਦਿਆ ਪ੍ਰਾਪਤੀ
07 ਮਾਰਚ: ਪਾਣੀ ਦੀ ਸੁਚੱਜੀ ਵਰਤੋਂ ਅਤੇ ਤੁਪਕਾ ਤੇ ਫ਼ੁਹਾਰਾ ਸਿੰਚਾਈ ਪ੍ਰਣਾਲੀ ਨਾਲ ਪਾਣੀ ਦੀ ਬੱਚਤ
ਕੇ.ਵੀ.ਕੇ. ਪਟਿਆਲਾ (ਰੌਣੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 94642-10460
ਕੇ.ਵੀ.ਕੇ. ਰੋਪੜ (KVK Ropar)
27 ਮਾਰਚ: ਦਰਖਤਾਂ ਵਿੱਚ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਬਣਤਰ 'ਚ ਵਿਕਾਰਾਂ ਦੀ ਰੋਕਥਾਮ
ਕੇ.ਵੀ.ਕੇ. ਰੋਪੜ ਦੇ ਇਸ ਨੰਬਰ 'ਤੇ ਕਰੋ ਸੰਪਰਕ: 01881-220460
ਕੇ.ਵੀ.ਕੇ. ਸੰਗਰੂਰ (KVK Sangrur)
01 ਮਾਰਚ: ਭੂਮੀ ਦੀ ਸਿਹਤ ਦੇ ਸੁਧਾਰ ਵਿੱਚ ਹਰੀ ਖਾਦ ਦੀ ਮਹੱਤਤਾ
05 ਮਾਰਚ: ਕਮਾਦ ਵਿੱਚ ਸਰਵਪੱਖੀ ਕੀਟ-ਪ੍ਰਬੰਧ
ਕੇ.ਵੀ.ਕੇ. ਸੰਗਰੂਰ (ਖੇੜੀ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01672-245320
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (KVK Shaheed Bhagat Singh Nagar)
06 ਮਾਰਚ: ਫ਼ਸਲੀ ਵਿਭਿੰਨਤਾ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ
11 ਮਾਰਚ: ਦਾਲਾਂ ਅਤੇ ਤੇਲਬੀਜ ਫ਼ਸਲਾਂ ਦੀ ਕੀਮਤ ਵਧਾਉਣਾ
12 ਮਾਰਚ: ਸਾਫ਼-ਸੁਥਰੇ ਦੁੱਧ ਉਤਪਾਦਨ ਲਈ ਸਿਫ਼ਾਰਿਸ਼ਾਂ
13 ਮਾਰਚ: ਸਬਜ਼ੀਆਂ ਦੀ ਜੈਵਿਕ ਖੇਤੀ
ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ (ਲੰਗੜੋਆ) ਦੇ ਇਸ ਨੰਬਰ 'ਤੇ ਕਰੋ ਸੰਪਰਕ: 01823-250652
Summary in English: March 2024 Training Courses of Punjab Krishi Vigyan Kendra, Know complete information about various courses