ਮਹਿੰਗਾਈ ਕਾਰਨ ਲੋਕ ਪਹਿਲਾ ਤੋਂ ਹੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਹੁਣ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ, ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜਾਣੋ ਪੂਰੀ ਖਬਰ...
ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਜਿਸ ਕਾਰਨ ਜ਼ਿਆਦਾਤਰ ਲੋਕ ਦਵਾਈਆਂ ਦਾ ਸੇਵਨ ਕਰ ਰਹੇ ਹਨ। ਅਜਿਹੇ 'ਚ ਤੁਹਾਨੂੰ ਹੋਰ ਵੀ ਵੱਡਾ ਝਟਕਾ ਲੱਗਣ ਵਾਲਾ ਹੈ। ਜੀ ਹਾਂ, ਇਕ ਪਾਸੇ ਜਿੱਥੇ ਪੈਟਰੋਲ-ਡੀਜ਼ਲ (Petrol Diesel Price in March 2022) ਦੀਆਂ ਕੀਮਤਾਂ ਵਿੱਚ ਅੱਗ ਲੱਗੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪੈਰਾਸੀਟਾਮੋਲ ਸਮੇਤ 800 ਹੋਰ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਵਾਲਾ ਹੈ।
ਦਵਾਈਆਂ ਵਿੱਚ 10 ਫੀਸਦੀ ਤੋਂ ਵੱਧ ਵਾਧਾ (More than 10 percent increase in medicines)
ਦਰਅਸਲ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਫ ਇੰਡੀਆ (National Pharmaceutical Pricing Authority of India) ਨੇ ਥੋਕ ਮੁੱਲ ਸੂਚਕਾਂਕ 'ਚ 10.7 ਫੀਸਦੀ ਬਦਲਾਅ ਦਾ ਐਲਾਨ ਕੀਤਾ ਹੈ। ਇਸਦਾ ਮਤਲਬ ਇਹ ਹੈ ਕਿ ਸਭ ਤੋਂ ਆਮ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਲਗਭਗ 800 ਅਨੁਸੂਚਿਤ ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ 10.7 ਪ੍ਰਤੀਸ਼ਤ ਤੱਕ ਵਧਣ ਲਈ ਤਿਆਰ ਹਨ।
NPPA ਨੋਟਿਸ ਵਿੱਚ ਕਿਹਾ ਗਿਆ ਹੈ ਕਿ "2020 ਵਿੱਚ ਇਸੇ ਮਿਆਦ ਲਈ ਕੈਲੰਡਰ ਸਾਲ 2021 ਦੌਰਾਨ ਆਰਥਿਕ ਸਲਾਹਕਾਰ, ਵਣਜ ਅਤੇ ਉਦਯੋਗ ਮੰਤਰਾਲੇ (Economic Adviser, Ministry of Commerce and Industry) ਦੇ ਦਫਤਰ ਦੁਆਰਾ ਪ੍ਰਦਾਨ ਕੀਤੇ ਗਏ WPI ਡੇਟਾ ਦੇ ਅਧਾਰ ਤੇ ਸਾਲਾਨਾ ਤਬਦੀਲੀ" ਵਿੱਚ 1 ਅਪ੍ਰੈਲ 2022 ਤੋਂ 10.7 ਪ੍ਰਤੀਸ਼ਤ ਦਾ ਵਾਧਾ ਹੋਵੇਗਾ।
1 ਅਪ੍ਰੈਲ 2022 ਤੋਂ ਕਿਹੜੀਆਂ ਦਵਾਈਆਂ ਮਹਿੰਗੀਆਂ ਹੋਣਗੀਆਂ? (Which medicines will be expensive from 1st April 2022)
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਬੁਖਾਰ, ਇਨਫੈਕਸ਼ਨ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਅਤੇ ਅਨੀਮੀਆ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ। ਇਸ ਵਿੱਚ ਪੈਰਾਸੀਟਾਮੋਲ, ਫੇਨੋਬਾਰਬਿਟੋਨ, ਫੇਨੀਟੋਇਨ ਸੋਡੀਅਮ, ਅਜ਼ੀਥਰੋਮਾਈਸਿਨ, ਸਿਪ੍ਰੋਫਲੋਕਸਸੀਨ ਹਾਈਡ੍ਰੋਕਲੋਰਾਈਡ ਅਤੇ ਮੈਟਰੋਨੀਡਾਜ਼ੋਲ ਵਰਗੀਆਂ ਦਵਾਈਆਂ ਸ਼ਾਮਲ ਹਨ।
ਇਸਦੇ ਨਾਲ ਹੀ, ਖਪਤਕਾਰਾਂ ਨੂੰ ਕੁਝ ਜ਼ਰੂਰੀ ਦਵਾਈਆਂ ਲਈ ਵਧੇਰਾ ਭੁਗਤਾਨ ਕਰਨਾ ਪਏਗਾ ਕਿਉਂਕਿ ਭਾਰਤ ਦੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPA) ਨੇ ਹਾਲ ਹੀ ਵਿੱਚ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (NLEM) ਦੇ ਥੋਕ ਮੁੱਲ ਸੂਚਕ ਅੰਕ (WPI) ਵਿੱਚ 10.7 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਦੇਸ਼ ਵਿੱਚ ਦਿਨੋ-ਦਿਨ ਕਿਸੇ ਨਾ ਕਿਸੇ ਵਸਤੂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਵਧਦੀ ਮਹਿੰਗਾਈ ਕਾਰਨ ਲੋਕਾਂ ਵਿੱਚ ਰੋਸ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਨਾਗਰਿਕਾਂ ਦੀ ਕੀ ਹਾਲਤ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ ਤੋਂ ਬਚਾਏਗੀ ਮੋਦੀ ਸਰਕਾਰ! ਖੰਡ ਦੀਆਂ ਕੀਮਤਾਂ 'ਚ ਆਏਗੀ ਕਮੀ
Summary in English: Medicines are going to be expensive from April 1 ! Know the full news