1. Home
  2. ਖਬਰਾਂ

Tamil Nadu ਦੇ ਕ੍ਰਿਸ਼ਨਾਗਿਰੀ ਜਿਲ੍ਹੇ ਵਿੱਚ MFOI Samridh Kisan Utsav ਦਾ ਆਯੋਜਨ, ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ, Chilli Crop 'ਤੇ ਹੋਈ ਚਰਚਾ

28 ਅਗਸਤ, 2024 ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲੇ ਦੇ ਅਲੂਮਿਚਨਾਗਿਰੀ ਪਿੰਡ ਵਿਖੇ ਸਥਿਤ ICAR - ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਹਾਤੇ ਵਿੱਚ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜੋ ਕਿ ਧਾਨੁਕਾ ਐਗਰੀਟੇਕ ਲਿਮਟਿਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

MFOI Samridh Kisan Utsav 2024: ਕ੍ਰਿਸ਼ੀ ਜਾਗਰਣ ਨੇ 28 ਅਗਸਤ, 2024 ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਅਲੂਮਿਚਨਾਗਿਰੀ ਪਿੰਡ ਵਿਖੇ ਸਥਿਤ ICAR - ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਹਾਤੇ ਵਿੱਚ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜੋ ਕਿ ਧਾਨੁਕਾ ਐਗਰੀਟੇਕ ਲਿਮਟਿਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇੱਥੇ ਆਈਸੀਏਆਰ ਨੇ ਗਿਆਨ ਸਾਥੀ ਦੀ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ (ਕ੍ਰਿਸ਼ਨਗਿਰੀ) ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਇੱਕ ਰੋਜ਼ਾ ਸਮਾਗਮ ਦਾ ਥੀਮ 'ਸਮ੍ਰਿੱਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵੱਧ ਤੋਂ ਵੱਧ ਕਰਨਾ' ਸੀ ਅਤੇ ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਅਭਿਆਸਾਂ ਅਤੇ ਕਾਢਾਂ ਨਾਲ ਜੋੜਨਾ ਸੀ। ਪ੍ਰੋਗਰਾਮ ਦਾ ਵਿਸ਼ਾ ਸੀ 'ਮਿਰਚ ਦੀ ਫ਼ਸਲ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਪ੍ਰਬੰਧਨ, ਬਾਜਰੇ ਦੀ ਕਾਸ਼ਤ ਅਤੇ ਟਰੈਕਟਰ ਪ੍ਰਬੰਧਨ'।

ਮਹਿੰਦਰਾ ਟਰੈਕਟਰ ਅਤੇ ਧਾਨੁਕਾ ਵੱਲੋਂ ਪ੍ਰਦਰਸ਼ਨੀ

ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲੇ 'ਚ ਆਯੋਜਿਤ ਇਸ ਇਕ-ਰੋਜ਼ਾ ਸਮਾਗਮ 'ਚ ਮਹਿੰਦਰਾ ਟਰੈਕਟਰਜ਼ ਨੇ ਨਵੀਨਤਮ ਤਕਨੀਕ ਵਾਲੇ ਆਪਣੇ ਟਰੈਕਟਰਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦੌਰਾਨ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਨੇ ਮਹਿੰਦਰਾ ਟਰੈਕਟਰਜ਼ ਦੇ ਸਟਾਲ ਦਾ ਦੌਰਾ ਕੀਤਾ ਅਤੇ ਨਵੇਂ ਪੇਸ਼ ਕੀਤੇ ਟਰੈਕਟਰਾਂ ਦੀਆਂ ਕੀਮਤਾਂ, ਵਿਸ਼ੇਸ਼ਤਾਵਾਂ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਕੇਵੀਕੇ ਦੇ ਅਹਾਤੇ ਵਿੱਚ ਧਾਨੁਕਾ ਐਗਰੀਟੇਕ ਲਿਮਟਿਡ ਦੀ ਇੱਕ ਪ੍ਰਦਰਸ਼ਨੀ ਵੀ ਦੇਖੀ ਗਈ। ਪ੍ਰੋਗਰਾਮ ਦੌਰਾਨ ਜ਼ਿਲ੍ਹੇ ਦੇ ਕਈ ਕਿਸਾਨਾਂ ਨੇ ਧਾਨੁਕਾ ਦੇ ਸਟਾਲ 'ਤੇ ਜਾ ਕੇ ਕੰਪਨੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਾਰੇ ਉਤਪਾਦਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਖੇਤੀ ਵਿੱਚ ਸ਼ਾਮਲ ਕਰਨ ਬਾਰੇ ਵੀ ਵਿਚਾਰ ਕੀਤਾ।

ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ

ਕ੍ਰਿਸ਼ਣਗਿਰੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਡਾ. ਟੀ. ਸੁੰਦਰਰਾਜ (ਸੀਨੀਅਰ ਸਾਇੰਟਿਸਟ ਅਤੇ ਹੈਡ, ਕੇ.ਵੀ.ਕੇ - ਕ੍ਰਿਸ਼ਨਾਗਿਰੀ), ਐਸ. ਉਦਿਆਨ (ਖੇਤੀ ਵਿਗਿਆਨ, ਕੇ.ਵੀ.ਕੇ - ਕ੍ਰਿਸ਼ਨਾਗਿਰੀ), ਆਰ. ਚਕਰਵਰਤੀ (ਪ੍ਰਗਤੀਸ਼ੀਲ ਕਿਸਾਨ), ਟੀ.ਆਈ. ਰਮੇਸ਼ ਬਾਬੂ (ਬਾਗਬਾਨੀ, ਕੇ.ਵੀ.ਕੇ - ਕ੍ਰਿਸ਼ਨਾਗਿਰੀ), ਡਾ. ਐਸ. ਰਮੇਸ਼ (ਪਸ਼ੂ ਵਿਗਿਆਨ, ਕੇ.ਵੀ.ਕੇ. - ਕ੍ਰਿਸ਼ਨਾਗਿਰੀ), ਐਮ. ਸਰਵਨਨ (ਲੀਡ ਬੈਂਕ ਮੈਨੇਜਰ - ਕ੍ਰਿਸ਼ਨਾਗਿਰੀ), ਸੀ. ਪਚਾਇੱਪਨ (ਸੰਯੁਕਤ ਖੇਤੀਬਾੜੀ ਨਿਰਦੇਸ਼ਕ, ਕ੍ਰਿਸ਼ਨਾਗਿਰੀ), ਸ. ਸੇਂਥਿਲ ਕੁਮਾਰ (ਐਗਰੀਕਲਚਰ ਐਕਸਟੈਂਸ਼ਨ, ਕੇਵੀਕੇ - ਕ੍ਰਿਸ਼ਨਾਗਿਰੀ), ਕਾਰਤੀਕੇਅਨ (ਮਹਿੰਦਰਾ ਟਰੈਕਟਰਜ਼) ਅਤੇ ਕਮਲਾ ਕੰਨਨ (ਧਾਨੁਕਾ ਐਗਰੀਟੈਕ ਲਿਮਟਿਡ) ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ 210 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਿਰਚਾਂ ਦੀ ਫ਼ਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ, ਬਾਜਰੇ ਦੀ ਕਾਸ਼ਤ ਅਤੇ ਟਰੈਕਟਰ ਪ੍ਰਬੰਧਨ ਬਾਰੇ ਜਾਣਕਾਰੀ ਹਾਸਲ ਕੀਤੀ।

15 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ

ਆਈ.ਸੀ.ਏ.ਆਰ.- ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਹਾਤੇ ਵਿੱਚ ਆਯੋਜਿਤ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕ੍ਰਿਸ਼ਨਗਿਰੀ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਹਿਮਾਨਾਂ ਵੱਲੋਂ ਸਰਟੀਫਿਕੇਟਾਂ ਦੀ ਵੰਡ ਸੀ। ਜ਼ਿਲ੍ਹੇ ਦੇ 15 ਕਿਸਾਨਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਕਾਮਯਾਬੀ ਹਾਸਲ ਕੀਤੀ, ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕ ਰੋਜ਼ਾ ਸਮਾਗਮ ਦੀ ਸਮਾਪਤੀ ਧੰਨਵਾਦ ਦੇ ਮਤੇ ਅਤੇ ਇੱਕ ਸਮੂਹ ਫੋਟੋ ਨਾਲ ਹੋਈ, ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਉਜਾਗਰ ਕੀਤਾ ਗਿਆ।

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

'MFOI Awards' ਬਾਰੇ ਜਾਣਕਾਰੀ

ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?

ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।​

Summary in English: MFOI Samridh Kisan Utsav organized in Krishnagiri district of Tamil Nadu, large number of farmers participated, discussion on chilli crop

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters