1. Home
  2. ਖਬਰਾਂ

Karnataka ਦੇ ਰਾਏਚੂਰ ਵਿੱਚ MFOI Samridh Kisan Utsav ਦਾ ਆਯੋਜਨ, ਕਿਸਾਨਾਂ ਨੂੰ ਮਿਰਚਾਂ ਦੀ ਫਸਲ ਦੇ ਪ੍ਰਬੰਧਨ ਬਾਰੇ ਮਿਲੀ ਵਿਸ਼ੇਸ਼ ਜਾਣਕਾਰੀ

27 ਅਗਸਤ, 2024 ਨੂੰ ਕ੍ਰਿਸ਼ੀ ਜਾਗਰਣ ਨੇ ਕਰਨਾਟਕ ਦੇ ਰਾਏਚੂਰ ਜ਼ਿਲੇ ਦੇ ਲਿੰਗਸੁਗੁਰ ਰੋਡ 'ਤੇ ਸਥਿਤ ICAR-ਕ੍ਰਿਸ਼ੀ ਵਿਗਿਆਨ ਕੇਂਦਰ - ਰਾਏਚੂਰ (UAS ਕੈਂਪਸ) ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ (ਰਾਇਚੂਰ) ਦੇ ਸਹਿਯੋਗ ਨਾਲ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਦਾ ਆਯੋਜਨ ਕੀਤਾ। ਇਹ ਸਮਾਗਮ ਮਹਿੰਦਰਾ ਟਰੈਕਟਰਜ਼ ਵੱਲੋਂ ਸਪਾਂਸਰ ਕੀਤਾ ਗਿਆ ਸੀ ਅਤੇ ਧਾਨੁਕਾ ਐਗਰੀਟੇਕ ਲਿਮਿਟੇਡ ਅਤੇ ਟਾਟਾ ਮੋਟਰਜ਼ ਦੇ ਸਹਿਯੋਗ ਨਾਲ ਸੰਚਾਲਿਤ ਕੀਤਾ ਗਿਆ ਸੀ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

MFOI Samridh Kisan Utsav 2024: ਕ੍ਰਿਸ਼ੀ ਜਾਗਰਣ ਨੇ 27 ਅਗਸਤ, 2024 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ (ਰਾਇਚੂਰ) ਦੇ ਸਹਿਯੋਗ ਨਾਲ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ('MFOI Samridh Kisan Utsav') ਦਾ ਆਯੋਜਨ ICAR-ਕ੍ਰਿਸ਼ੀ ਵਿਗਿਆਨ ਕੇਂਦਰ - ਰਾਇਚੂਰ (UAS ਕੈਂਪਸ) ਲਿੰਗਸੁਗੁਰ ਰੋਡ, ਰਾਇਚੂਰ ਜ਼ਿਲ੍ਹਾ, ਕਰਨਾਟਕ ਵਿਖੇ ਕੀਤਾ। ਇਹ ਪ੍ਰੋਗਰਾਮ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਧਾਨੁਕਾ ਐਗਰੀਟੇਕ ਲਿਮਟਿਡ ਅਤੇ ਟਾਟਾ ਮੋਟਰਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਜਿੱਥੇ ICAR ਨੇ ਗਿਆਨ ਭਾਗੀਦਾਰ ਦੀ ਭੂਮਿਕਾ ਨਿਭਾਈ ਸੀ।

ਇਸ ਇੱਕ ਰੋਜ਼ਾ ਸਮਾਗਮ ਦਾ ਥੀਮ 'ਸਮ੍ਰਿੱਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵੱਧ ਤੋਂ ਵੱਧ ਕਰਨਾ' ਸੀ ਅਤੇ ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਨਤਮ ਅਭਿਆਸਾਂ ਅਤੇ ਕਾਢਾਂ ਨਾਲ ਜੋੜਨਾ ਸੀ। ਰਾਇਚੂਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦਾ ਵਿਸ਼ਾ ਸੀ ‘ਮਿਰਚਾਂ ਵਿੱਚ ਰੋਗ ਅਤੇ ਕੀੜੇ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾ, ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਕਾਸ਼ਤ’।

ਮਹਿੰਦਰਾ ਟਰੈਕਟਰ, ਧਾਨੁਕਾ ਅਤੇ ਟਾਟਾ ਮੋਟਰਜ਼ ਦੀ ਪ੍ਰਦਰਸ਼ਨੀ

ਰਾਇਚੂਰ ਜ਼ਿਲੇ 'ਚ ਆਯੋਜਿਤ ਇਸ ਪ੍ਰੋਗਰਾਮ 'ਚ ਮਹਿੰਦਰਾ ਟਰੈਕਟਰਜ਼ ਨੇ ਆਪਣੀ ਨਵੀਨਤਮ ਤਕਨੀਕ ਨਾਲ ਲੈਸ ਟਰੈਕਟਰਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਕੰਪਨੀ ਦੇ ਸਟਾਲ 'ਤੇ ਨਵੇਂ ਟਰੈਕਟਰਾਂ ਦੀਆਂ ਵਿਸ਼ੇਸ਼ਤਾਵਾਂ, ਨਵੀਨਤਮ ਵਿਸ਼ੇਸ਼ਤਾਵਾਂ ਅਤੇ ਕੀਮਤ ਅਤੇ ਹੋਰ ਸਾਰੇ ਸਵਾਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਧਾਨੁਕਾ ਐਗਰੀਟੇਕ ਲਿਮਟਿਡ ਅਤੇ ਟਾਟਾ ਮੋਟਰਜ਼ ਨੇ ਵੀ ਆਪਣੇ ਸਟਾਲ ਲਗਾਏ। ਦੋਵਾਂ ਕੰਪਨੀਆਂ ਨੇ ਆਪਣੇ ਨਵੀਨਤਮ ਉਤਪਾਦਾਂ ਨਾਲ ਇੱਥੋਂ ਦੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਜ਼ਿਲ੍ਹੇ ਦੇ ਕਈ ਕਿਸਾਨਾਂ ਨੇ ਧਾਨੁਕਾ ਕੰਪਨੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਖੇਤੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਵੀ ਕੀਤਾ। ਟਾਟਾ ਮੋਟਰਜ਼ ਨੇ ਇੱਥੇ ਆਪਣੀ ਅਲਟਰੋਜ਼ ਕਾਰ ਵੀ ਪੇਸ਼ ਕੀਤੀ, ਜਿਸ ਦੌਰਾਨ ਕਿਸਾਨ ਨੇ ਇਸ ਨਵੀਂ ਕਾਰ ਨਾਲ ਸਬੰਧਤ ਸਾਰੇ ਸਵਾਲਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਸਮਾਗਮ ਵਿੱਚ ਹਾਜ਼ਰ ਮਹਿਮਾਨ

ਰਾਇਚੂਰ ਜ਼ਿਲੇ ਵਿੱਚ ਆਯੋਜਿਤ ਇਸ ਇਕ ਰੋਜ਼ਾ ਪ੍ਰੋਗਰਾਮ ਵਿਚ ਡਾ. ਹਨੂਮੰਥੱਪਾ ਸ਼੍ਰੀਹਰੀ (ਸੀਨੀਅਰ ਵਿਗਿਆਨੀ ਅਤੇ ਮੁਖੀ, ਆਈ.ਸੀ.ਏ.ਆਰ.-ਕੇ.ਵੀ.ਕੇ., ਰਾਇਚੂਰ), ਡਾ. ਹਨੂਮੰਥੱਪਾ ਐਮ. (ਵਾਈਸ ਚਾਂਸਲਰ, ਯੂ.ਏ.ਐਸ., ਰਾਇਚੂਰ), ਡਾ. ਐਸ.ਬੀ. ਗੌਡੱਪਾ (ਐਕਸਟੇਂਸ਼ਨ ਡਾਇਰੈਕਟਰ, ਯੂ.ਏ.ਐਸ., ਰਾਇਚੂਰ), ਡਾ. ਏ.ਆਰ. ਕੁਰਬਾਰ (ਐਸੋਸੀਏਟ ਡਾਇਰੈਕਟਰ ਆਫ ਐਕਸਟੈਂਸ਼ਨ, ਯੂ.ਏ.ਐਸ., ਰਾਇਚੂਰ), ਡਾ. ਹੇਮਲਤਾ ਕੇ.ਜੇ. (ਸਾਇੰਟਿਸਟ (ਬਾਗਬਾਨੀ) ਆਈ.ਸੀ.ਏ.ਆਰ.-ਕੇ.ਵੀ.ਕੇ., ਰਾਇਚੂਰ), ਮਹਿੰਦਰਾ ਟਰੈਕਟਰਜ਼, ਧਾਨੁਕਾ ਐਗਰੀਟੈਕ ਲਿਮਟਿਡ ਅਤੇ ਟਾਟਾ ਮੋਟਰਜ਼ ਦੇ ਅਧਿਕਾਰੀ ਹਾਜ਼ਰ ਸਨ। ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਅਤੇ ਮਿਰਚਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾਵਾਂ, ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਕਾਸ਼ਤ ਸਬੰਧੀ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ।

ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ

ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਾਇਚੂਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਹਿਮਾਨਾਂ ਵੱਲੋਂ ਸਰਟੀਫਿਕੇਟਾਂ ਦੀ ਵੰਡ ਸੀ। ਕਿਸਾਨਾਂ ਨੇ ਖੇਤੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਸਫ਼ਲਤਾ ਹਾਸਿਲ ਕੀਤੀ, ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇੱਕ ਰੋਜ਼ਾ ਸਮਾਗਮ ਦੀ ਸਮਾਪਤੀ ਧੰਨਵਾਦ ਦੇ ਮਤੇ ਅਤੇ ਇੱਕ ਸਮੂਹ ਫੋਟੋ ਨਾਲ ਹੋਈ, ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਉਜਾਗਰ ਕੀਤਾ ਗਿਆ।

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

'MFOI Awards' ਬਾਰੇ ਜਾਣਕਾਰੀ

ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?

ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।​

Summary in English: MFOI Samridh Kisan Utsav organized in Raichur, Karnataka, Farmers get special information on chilli crop management

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters