1. Home
  2. ਖਬਰਾਂ

Maharashtra ਦੇ Solapur 'ਚ ਇਸ ਦਿਨ 'MFOI Samridh Kisan Utsav' ਦਾ ਆਯੋਜਨ, ਜਾਣੋ ਕੀ ਹੋਵੇਗਾ ਖਾਸ

MFOI Samridh Kisan Utsav: ਕਿਸਾਨਾਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੀ ਪਹਿਲ ਵਜੋਂ, ਕ੍ਰਿਸ਼ੀ ਜਾਗਰਣ ਸੋਲਾਪੁਰ, ਮਹਾਰਾਸ਼ਟਰ ਵਿੱਚ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' ਦਾ ਆਯੋਜਨ ਕਰਨ ਜਾ ਰਿਹਾ ਹੈ। ਤੁਸੀਂ ਵੀ ਇਸ ਦਾ ਹਿੱਸਾ ਬਣ ਸਕਦੇ ਹੋ। ਇਸ ਦੇ ਲਈ ਕ੍ਰਿਸ਼ੀ ਜਾਗਰਣ ਆਪ ਸਭ ਨੂੰ ਸੱਦਾ ਦਿੰਦਾ ਹੈ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ'

MFOI Samridh Kisan Utsav 2024: ਖੇਤੀਬਾੜੀ ਪੱਤਰਕਾਰੀ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਕ੍ਰਿਸ਼ੀ ਜਾਗਰਣ ਸਮੇਂ-ਸਮੇਂ 'ਤੇ ਕਿਸਾਨਾਂ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਹੈ। ਇਸ ਸੰਦਰਭ ਵਿੱਚ, ਕ੍ਰਿਸ਼ੀ ਜਾਗਰਣ ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 (MFOI Samridh Kisan Utsav 2024) ਦਾ ਆਯੋਜਨ ਕਰ ਰਿਹਾ ਹੈ।

ਐਮਐਫਓਆਈ ਸਮ੍ਰਿਧ ਕਿਸਾਨ ਉਤਸਵ (MFOI Samridh Kisan Utsav) ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ, ਤਾਂ ਜੋ ਕਿਸਾਨ ਖੇਤੀ ਵਿੱਚ ਨਵੇਂ ਤਜਰਬੇ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ, ਖੇਤੀ ਦੀਆਂ ਨਵੀਆਂ ਤਕਨੀਕਾਂ ਸਮੇਤ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਣ।

ਸਮ੍ਰਿਧ ਕਿਸਾਨ ਉਤਸਵ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਜਾਗਰਣ ਦੇ ਵਿਸ਼ੇਸ਼ ਉਪਰਾਲੇ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' (Millionaire Farmer of India) ਐਵਾਰਡ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨ MFOI ਬਾਰੇ ਹੋਰ ਜਾਣ ਸਕਣ। ਇਸ ਦੇ ਨਾਲ ਹੀ ਖੇਤੀ ਵਿੱਚ ਵਧੀਆ ਕੰਮ ਕਰਨ ਵਾਲੇ ਕਰੋੜਪਤੀ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ 'ਸਮ੍ਰਿਧ ਕਿਸਾਨ ਉਤਸਵ' ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ 500 ਤੋਂ ਵੱਧ ਕਿਸਾਨਾਂ ਨੇ ਸ਼ਿਰਕਤ ਕੀਤੀ। ਇੱਥੇ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੇ ਨਾਲ ਹੀ ਹੁਣ ਕ੍ਰਿਸ਼ੀ ਜਾਗਰਣ ਮਹਾਰਾਸ਼ਟਰ ਦੇ ਸੋਲਾਪੁਰ 'ਚ 'ਸਮ੍ਰਿਧ ਕਿਸਾਨ ਉਤਸਵ' ਦਾ ਆਯੋਜਨ ਕਰਨ ਜਾ ਰਿਹਾ ਹੈ। ਇਹ ਸਮਾਗਮ 7 ਮਾਰਚ, 2024 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਸੋਲਾਪੁਰ ਵਿਖੇ ਹੋਵੇਗਾ। ਜਿੱਥੇ ਮਹਿੰਦਰਾ ਟਰੈਕਟਰ, ਧਨੁਕਾ ਸਮੇਤ ਖੇਤੀਬਾੜੀ ਖੇਤਰ ਨਾਲ ਸਬੰਧਤ ਕਈ ਕੰਪਨੀਆਂ, ਕਈ ਖੇਤੀ ਮਾਹਿਰ, ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਮਿਲੀਅਨੇਅਰ ਕਿਸਾਨ ਅਤੇ ਕਈ ਅਗਾਂਹਵਧੂ ਕਿਸਾਨ ਸ਼ਾਮਲ ਹੋਣਗੇ। ਅਜਿਹੀ ਸਥਿਤੀ ਵਿੱਚ ਕ੍ਰਿਸ਼ੀ ਜਾਗਰਣ ਤੁਹਾਨੂੰ ਸਾਰਿਆਂ ਨੂੰ ਇਸ ਕਿਸਾਨ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹੈ।

MFOI Awards ਨਾਲ ਜੁੜਨ ਲਈ ਇਹ ਕੰਮ ਕਰੋ

ਕਿਸਾਨਾਂ ਤੋਂ ਇਲਾਵਾ ਖੇਤੀ ਖੇਤਰ ਨਾਲ ਜੁੜੀਆਂ ਕੰਪਨੀਆਂ ਅਤੇ ਹੋਰ ਲੋਕ ਵੀ MFOI ਅਵਾਰਡ ਅਤੇ MFOI ਸਮ੍ਰਿਧ ਕਿਸਾਨ ਉਤਸਵ 2024 ਦਾ ਹਿੱਸਾ ਬਣ ਸਕਦੇ ਹਨ। ਇਸ ਦੇ ਲਈ ਕ੍ਰਿਸ਼ੀ ਜਾਗਰਣ ਆਪ ਸਭ ਨੂੰ ਸੱਦਾ ਦਿੰਦਾ ਹੈ। MFOI Awards ਨਾਲ ਜੁੜਨ ਲਈ, MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਲਈ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ, ਤੁਸੀਂ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ, ਇਸ ਗੂਗਲ ਫਾਰਮ ਨੂੰ ਭਰੋ- https://forms.gle/sJdL4yWVaCpg838y6। ਵਧੇਰੇ ਜਾਣਕਾਰੀ ਲਈ MFOI ਦੀ ਅਧਿਕਾਰਤ ਵੈੱਬਸਾਈਟ https://millionairefarmer.in/ 'ਤੇ ਜਾਓ। ਇਸ ਤੋਂ ਇਲਾਵਾ, ਤੁਸੀਂ ਦਿੱਤੇ ਗਏ ਨੰਬਰਾਂ - ਕ੍ਰਿਸ਼ੀ ਜਾਗਰਣ: 971 114 1270 'ਤੇ ਵੀ ਕਾਲ ਕਰ ਸਕਦੇ ਹੋ। ਪਰੀਕਸ਼ਤ ਤਿਆਗੀ: 989 133 4425 | ਹਰਸ਼ ਕਪੂਰ: 989 172 4466

ਇਹ ਵੀ ਪੜੋ: ਦੇਸ਼ ਦੇ ਕਿਸਾਨਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ MFOI Samridh Kisan Utsav 2024 ਦਾ ਮੁੱਖ ਟੀਚਾ, ਹੁਣ MFOI Award ਆ ਰਿਹੈ ਤੁਹਾਡੇ ਸ਼ਹਿਰ, ਵੇਖੋ Upcoming Events ਦੀ ਪੂਰੀ ਸੂਚੀ

MFOI ਕੀ ਹੈ? (What is Millionaire farmer of India Award)

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ MFOI ਕੀ ਹੈ? ਸਰਲ ਭਾਸ਼ਾ ਵਿੱਚ ਕਹੀਏ ਤਾਂ ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਮੌਜੂਦ ਹੈ, ਜਿਨ੍ਹਾਂ ਦੀ ਇੱਕ ਖਾਸ ਪਹਿਚਾਣ ਹੈ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਸਿਰਫ਼ ਇੱਕ ਹੀ ਚਿਹਰਾ ਨਜ਼ਰ ਆਉਂਦਾ ਹੈ, ਉਹ ਹੈ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਐਵਾਰਡ ਸ਼ੋਅ ਦੀ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਇਕ-ਦੋ ਜ਼ਿਲਾ ਜਾਂ ਸੂਬਾ ਪੱਧਰ 'ਤੇ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਮਿਲੇਗੀ।

ਕ੍ਰਿਸ਼ੀ ਜਾਗਰਣ ਦਾ ਇਹ ਉਪਰਾਲਾ ਦੇਸ਼ ਭਰ ਵਿੱਚੋਂ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕਰੇਗਾ। ਇਸ ਐਵਾਰਡ ਸ਼ੋਅ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਸਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ ਅਤੇ ਖੇਤੀ ਵਿੱਚ ਨਵੀਨਤਾ ਲਿਆ ਕੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।

ਕਿੱਥੇ ਹੋਵੇਗਾ ਸਮਾਗਮ?

'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ-2023' ਦੀ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ। ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 5 ਦਸੰਬਰ) ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ ਕਿਸਾਨ ਭਾਰਤ ਯਾਤਰਾ (MFOI ਕਿਸਾਨ ਭਾਰਤ ਯਾਤਰਾ) ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ। ਇਸ ਸਮੇਂ ਕਿਸਾਨ ਭਾਰਤ ਯਾਤਰਾ ਚੱਲ ਰਹੀ ਹੈ ਅਤੇ ਇਹ ਯਾਤਰਾ ਤੁਹਾਡੇ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਸ ਸਬੰਧੀ ਹਰ ਜਾਣਕਾਰੀ ਲਈ ਕ੍ਰਿਸ਼ੀ ਜਾਗਰਣ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਨਾਲ ਜੁੜੋ, ਜਿੱਥੇ, ਤੁਹਾਨੂੰ ਪਲ-ਪਲ ਅਪਡੇਟਸ ਮਿਲਣਗੇ।

Summary in English: 'MFOI Samridh Kisan Utsav' will be organized in Solapur, Maharashtra, know what will be special

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News