1. Home
  2. ਖਬਰਾਂ

PAU ਵੱਲੋਂ ਕਣਕ ਦੀ ਨਵੀ ਕਿਸਮ ਵਿਕਸਿਤ, ਜਾਣੋ ਇਸਦੇ ਫਾਇਦੇ!

ਜਾਣੋ ਗਰਮੀ ਨੂੰ ਸਹਿਣ ਕਰਨ ਵਾਲੀ ਕਣਕ ਦੀ ਇਸ ਨਵੀਂ ਕਿਸਮ ਅਤੇ ਇਸ ਦੇ ਫਾਇਦਿਆਂ ਬਾਰੇ...

Priya Shukla
Priya Shukla
ਕਣਕ ਦੀ ਨਵੀ ਕਿਸਮ

ਕਣਕ ਦੀ ਨਵੀ ਕਿਸਮ

ਕਣਕ ਭਾਰਤ ਦੀ ਇੱਕ ਮੁੱਖ ਅਨਾਜ ਫਸਲ ਹੈ। ਇਸ ਨੂੰ ਹਾੜੀ ਦੀ ਮੁਖ ਫ਼ਸਲ ਵੱਜੋਂ ਵੀ ਜਾਣਿਆ ਜਾਂਦਾ ਹੈ, ਜੋ ਸਰਦੀਆਂ ਵਿੱਚ ਬੀਜੀ ਜਾਂਦੀ ਹੈ ਤੇ ਬਸੰਤ ਦੇ ਮਹੀਨਿਆਂ ਵਿੱਚ ਇਸਦੀ ਵਾਢੀ ਦਾ ਕੰਮ ਕੀਤਾ ਜਾਂਦਾ ਹੈ। ਬੀਜਾਂ ਦੀ ਬਿਜਾਈ ਸਰਦੀਆਂ ਵਿੱਚ ਅਕਤੂਬਰ ਤੋਂ ਦਸੰਬਰ ਤੱਕ ਹੁੰਦੀ ਹੈ। ਆਮ ਤੌਰ 'ਤੇ ਕਣਕ ਦੀ ਫ਼ਸਲ ਨੂੰ ਪੱਕਣ ਲਈ 7-8 ਮਹੀਨੇ ਲੱਗਦੇ ਹਨ, ਤਾਂ ਤੁਸੀਂ ਫਰਵਰੀ ਤੋਂ ਮਈ ਤੱਕ ਇਸ ਦੀ ਕਟਾਈ ਕਰ ਸਕਦੇ ਹੋ।

ਕਣਕ ਦੀ ਫ਼ਸਲ ਜ਼ਿਆਦਾ ਗਰਮੀ ਨਹੀਂ ਬਰਦਾਸ਼ਤ ਕਰ ਸਕਦੀ। ਉੱਚ ਤਾਪਮਾਨ ਨਾਲ ਇਸਦੀ ਪੈਦਾਵਾਰ `ਚ ਗਿਰਾਵਟ ਆਉਂਦੀ ਹੈ। ਅਜਿਹਾ ਹੀ ਪਿਛਲੇ ਹਾੜ੍ਹੀ ਦੇ ਸੀਜ਼ਨ ਦੌਰਾਨ ਹੋਇਆ ਸੀ। ਤਾਪਮਾਨ 'ਚ ਅਚਾਨਕ ਵਾਧਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ `ਤੇ ਬਹੁਤ ਮਾੜਾ ਅਸਰ ਪਿਆ ਸੀ। ਜਿਸ ਤੋਂ ਬਾਅਦ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਕਣਕ ਦੀ ਇੱਕ ਨਵੀਂ ਜੈਨੇਟਿਕ(Genetic) ਤੌਰ 'ਤੇ ਮਜ਼ਬੂਤ ਕਿਸਮ (PBW 826) ਪੇਸ਼ ਕੀਤੀ ਹੈ, ਜੋ ਬਾਜ਼ਾਰ ਵਿੱਚ ਮੌਜੂਦਾ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ।

ਕਣਕ ਦੀ ਇਸ ਕਿਸਮ ਬਾਰੇ ਮਹੱਤਵਪੂਰਨ ਜਾਣਕਾਰੀ:

● ਇਹ ਕਿਸਮ ਚਾਰ ਸਾਲਾਂ ਦੇ ਕਲੀਨਿਕਲ ਅਤੇ ਫੀਲਡ ਟਰਾਇਲਾਂ ਤੋਂ ਬਾਅਦ ਪੇਸ਼ ਕੀਤੀ ਗਈ ਹੈ।

● ਲਗਾਤਾਰ ਤਿੰਨ ਸਾਲਾਂ ਤੱਕ ਪ੍ਰਜਨਨ ਅਜ਼ਮਾਇਸ਼ਾਂ ਵਿੱਚ ਪਹਿਲੇ ਸਥਾਨ 'ਤੇ ਰਹਿਣ ਤੋਂ ਬਾਅਦ, ਇਹ ਰਾਸ਼ਟਰੀ ਰਿਲੀਜ਼ ਲਈ ਇੱਕ ਉਮੀਦਵਾਰ ਬਣ ਗਈ ਹੈ। 

● ਡਾ: ਅਜਮੇਰ ਸਿੰਘ, ਖੋਜ ਨਿਰਦੇਸ਼ਕ, ਪੀਏਯੂ, ਨੇ ਹਾੜੀ ਦੀਆਂ ਫ਼ਸਲਾਂ ਵਿੱਚ ਪ੍ਰਮੁੱਖ ਖੋਜ ਨਤੀਜਿਆਂ ਬਾਰੇ ਚਰਚਾ ਕੀਤੀ। 

● ਉਨ੍ਹਾਂ ਨੇ ਪੀਏਯੂ ਦੀਆਂ ਸਿਫਾਰਸ਼ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਸਦੀ ਸੂਬਾ ਕਮੇਟੀ ਵੱਲੋਂ ਪ੍ਰਵਾਨਗੀ ਦੀ ਉਡੀਕ ਹੈ। 

● ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਮੰਗਲਵਾਰ ਨੂੰ ਹਾੜੀ ਦੀਆਂ ਫ਼ਸਲਾਂ ਲਈ "ਦੋ ਰੋਜ਼ਾ ਸਾਲਾਨਾ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ" ਦੌਰਾਨ ਇਹ ਕਿਸਮ ਪੇਸ਼ ਕੀਤੀ ਗਈ।

"PBW 826" ਕਿਸਮ ਦੀ ਖੂਬੀਆਂ:

● ਨਵੀਂ PBW 826 ਕਿਸਮ ਨੇ ਕਣਕ ਦੀ HD 3086 ਕਿਸਮ ਨਾਲੋਂ 31% ਵੱਧ ਤੇ HD 2967 ਨਾਲੋਂ 17% ਵੱਧ ਝਾੜ ਦਿੱਤਾ ਹੈ।

● ਇਹ ਕਿਸਮ ਪੱਕਣ ਲਈ 148 ਦਿਨ ਲੈਂਦੀ ਹੈ, ਜਦੋਂਕਿ ਹੋਰ ਕਿਸਮਾਂ ਨੂੰ ਪੱਕਣ ਲਈ 150 ਦਿਨ ਲੱਗਦੇ ਹਨ।

ਇਹ ਵੀ ਪੜੋ: ਸਰ੍ਹੋਂ ਦੀਆਂ ਇਨ੍ਹਾਂ ਕਿਸਮਾਂ ਨਾਲ ਵਧੀ ਪੈਦਾਵਾਰ, ਕਿਸਾਨਾਂ ਦੀ ਆਮਦਨ 'ਚ ਹੋਇਆ ਵਾਧਾ

ਭਵਿੱਖ ਦਾ ਏਜੰਡਾ:

● ਵਾਈਸ-ਚਾਂਸਲਰ (VC) ਡਾ. ਸਤਬੀਰ ਸਿੰਘ ਗੋਸਲ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਅਚਾਨਕ ਵਾਧਾ ਹੋਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਭਵਿੱਖ ਵਿੱਚ ਬਚਿਆ ਜਾ ਸਕਦਾ ਹੈ ਜੇਕਰ ਫ਼ਸਲ ਮੌਸਮੀ ਅਨੁਕੂਲ ਹੋਵੇ।

● ਡਾ. ਗੋਸਲ ਨੇ ਗਰਮੀ-ਰੋਧਕ ਕਣਕ ਦੀਆਂ ਕਿਸਮਾਂ ਨੂੰ ਵਿਕਸਤ ਕਰਨ ਲਈ ਤੇਜ਼ ਪ੍ਰਜਨਨ ਪ੍ਰੋਗਰਾਮ ਦੀ ਸਹੂਲਤ ਬਾਰੇ ਵੀ ਚਰਚਾ ਕੀਤੀ।

● ਇਸ ਪ੍ਰੋਗਰਾਮ ਤਹਿਤ ਮਿਆਰੀ 10 ਸਾਲਾਂ ਦੇ ਮੁਕਾਬਲੇ 6-7 ਸਾਲਾਂ ਦੇ ਸਮੇਂ ਵਿੱਚ ਇੱਕ ਕਿਸਮ ਨੂੰ ਜਾਰੀ ਕਰਨਾ ਸੰਭਵ ਹੈ।

● ਡਾ. ਗੋਸਲ ਨੇ ਚੱਲ ਰਹੇ ਰੂਸ-ਯੂਕਰੇਨ ਯੁੱਧ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਸੰਕਟ ਦੇ ਸਮੇਂ ਸਾਡਾ ਮੁੱਲ ਵਧਣਾ ਚਾਹੀਦਾ ਹੈ ਪਰ ਜੇ ਸਾਨੂੰ ਝਾੜ ਦਾ ਨੁਕਸਾਨ ਹੁੰਦਾ ਹੈ, ਤਾਂ ਅਸੀਂ ਵੱਧ ਮੁਨਾਫ਼ੇ ਲਈ ਅਨਾਜ ਦੀ ਨਿਰਯਾਤ ਕਰਨ ਦੀ ਬਜਾਏ ਉਨ੍ਹਾਂ ਦੀ ਆਯਾਤ ਕਰਨ ਲਈ ਮਜਬੂਰ ਹਾਂ, ਇਸ ਤਰ੍ਹਾਂ, ਜੈਨੇਟਿਕ ਤੌਰ 'ਤੇ ਮਜ਼ਬੂਤ ਕਿਸਮਾਂ ਅਤੇ ਜਰਮਪਲਾਜ਼ਮ ਨੂੰ ਵਧਾਉਣਾ ਸਾਡੇ ਏਜੰਡੇ 'ਤੇ ਉੱਚਾ ਹੋਵੇਗਾ”।

Summary in English: New type of wheat developed by PAU, know its benefits!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters